ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Sach Kahoon S...

    Sach Kahoon Social Welfare: ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਤੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਰੱਖੇ ਗਏ

    Sach Kahoon Social Welfare
    ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਤੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਰੱਖੇ ਗਏ

    Sach Kahoon Social Welfare: (ਵਿੱਕੀ ਕੁਮਾਰ) ਮੋਗਾ। ਸੱਚ ਕਹੂੰ ਦੀ 23ਵੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਪੰਛੀਆ ਲਈ ਪਾਣੀ ਪੀਣ ਵਾਲੇ ਕਟੋਰਿਆਂ ਅਤੇ ਦਾਣੇ ਦਾ ਪ੍ਰਬੰਧ ਕੀਤਾ ਗਿਆ। ਅੱਜ ਇਸ ਮੌਕੇ ਪੱਤਰਕਾਰ ਵਿੱਕੀ ਕੁਮਾਰ ਵੱਲੋਂ ਪਵਿੱਤਰ ਨਾਅਰਾ ਲਾ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਉਹਨਾਂ ਦੱਸਿਆ ਕਿ ‘ਸੱਚ ਕਹੂੰ’ ਇਸ ਵਕਤ ਬੁਲੰਦੀਆਂ ਨੂੰ ਛੂਹ ਰਿਹਾ ਹੈ।

    ਇਹ ਵੀ ਪੜ੍ਹੋ: Sirsa News: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਸਿਆਸੀ ਆਗੂਆਂ ਤੇ ਪਤਵੰਤਿਆਂ ਪੇਸ਼ ਕੀਤੇ ਆਪਣੇ ਵਿਚਾਰ, ਪਾਠ…

    ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਲੈਕਚਰਾਰ ਬਲਵਿੰਦਰ ਸਿੰਘ ਮੋਗਾ ਨੇ ਹਾਜ਼ਿਰ ਪਾਠਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚ ਕਹੂੰ ਇਕ ਅਜਿਹਾ ਅਖਬਾਰ ਹੈ। ਜਿਸਨੂੰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਪੜ੍ਹ ਸਕਦਾ। ਐੱਸ ਡੀ ਓ ਸਾਹਿਬ ਨੇ ਅੱਗੇ ਕਿਹਾ ਕਿ ਇਸ ਅਖਬਾਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਅਸ਼ਲੀਲਤਾ, ਕਿਸੇ ਵੀ ਪ੍ਰਕਾਰ ਦਾ ਕੂੜ ਪ੍ਰਚਾਰ, ਤੇ ਨਾ ਹੋ ਕੀ ਝੂਠੀ ਖਬਰ ਇਸ ਅਖਬਾਰ ਵਿੱਚ ਮਿਲਦੀ ਹੈ।

    Sach Kahoon Social Welfare
    Sach Kahoon Social Welfare: ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਤੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਰੱਖੇ ਗਏ

    ਉਹਨਾਂ ਕਿਹਾ ਕਿ ਇਹ ਅਖਬਾਰ ਸਭ ਦਾ ਹਰਮਨ ਪਿਆਰਾ ਅਖਬਾਰ ਬਣ ਚੁੱਕਿਆ ਹੈ। ਇਸ ਅਖਬਾਰ ਨੇ ਲੋਕਾਂ ਦੀ ਦੱਬੀ ਹੋਈ ਅਵਾਜ਼ ਨੂੰ ਬੁਲੰਦ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਲੈਕਚਰਾਰ ਬਲਵਿੰਦਰ ਸਿੰਘ ਜੀ ਨੇ ‘ਸੱਚ ਕਹੂੰ’ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਸੱਚ ਕਹੂੰ ਨੇ ਲੋਕਾਂ ਵਿੱਚ ਇਕ ਵੱਖਰੀ ਜਿਹੀ ਅਲਖ ਜਗਾਈ ਹੋਈ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਵਕਤ ਪਾਠਕਾਂ ਦੇ ਹੱਥਾਂ ਵਿੱਚ ਸਵੇਰੇ ਸੱਚ ਕਹੂੰ ਅਖਬਾਰ ਨਹੀਂ ਆ ਜਾਂਦਾ ਓਨਾ ਚਿਰ ਪਾਠਕਾਂ ਨੂੰ ਸਬਰ ਨਹੀਂ ਆਉਂਦਾ। ਇਸ ਮੌਕੇ ਮੁੱਖ ਮਹਿਮਾਨਾਂ ਨੇ ‘ਸੱਚ ਕਹੂੰ’ ਦੇ ਪਾਠਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਅਤੇ ਪਾਠਕਾਂ ਵੱਲੋਂ ਇਹਨਾਂ ਕਟੋਰਿਆਂ ਨੂੰ ਦਰੱਖਤਾਂ ਹੇਠਾਂ ਰੱਖ ਪਾਣੀ ਅਤੇ ਚੋਗਾ ਰੱਖਿਆ।