ਪਿਤਾ ਦੀ ਬਰਸੀ ਮੌਕੇ ਰੋਬਿਨ ਗਾਬਾ ਇੰਸਾਂ ਨੇ ਕੀਤਾ 59ਵੀਂ ਵਾਰ ਖੂਨਦਾਨ

Blood Donation
ਮਲੋਟ ਦੇ ਬਲੱਡ ਬੈਂਕ ’ਚ ਖੂਨਦਾਨ ਕਰਦੇ ਹੋਏ ਬਲਾਕ ਮਲੋਟ ਦਾ ਸੇਵਾਦਾਰ ਰੋਬਿਨ ਗਾਬਾ ਇੰਸਾਂ। ਤਸਵੀਰ: ਮਨੋਜ

ਮਲੋਟ (ਮਨੋਜ)। ਬਲਾਕ ਮਲੋਟ ਦੇ ਭਾਰੀ ਗਿਣਤੀ ਵਿੱਚ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਐਮਰਜੈਂਸੀ ਦੌਰਾਨ ਮਰੀਜਾਂ ਨੂੰ ਖੂਨ ਦੀ ਲੋੜ ਪੈਣ ’ਤੇ ਇੱਕ ਛੋਟਾ ਜਿਹਾ ਸੁਨੇਹਾ ਮਿਲਣ ’ਤੇ ਝੱਟ ਹੀ ਖੂਨਦਾਨ (Blood Donation) ਕਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਸੇਵਾਦਾਰਾਂ ਵਿੱਚੋਂ ਬਲਾਕ ਮਲੋਟ ਦਾ ਇੱਕ ਅਜਿਹਾ ਸੇਵਾਦਾਰ ਰੋਬਿਨ ਗਾਬਾ ਇੰਸਾਂ ਪ੍ਰੇਮੀ ਸੇਵਕ ਜੋਨ ਨੰਬਰ 2 ਨਿਯਮਿਤ ਰੂਪ ਵਿੱਚ ਖੂਨਦਾਨ ਕਰ ਰਹੇ ਹਨ। ਅੱਜ ਵੀ ਰੋਬਿਨ ਗਾਬਾ ਇੰਸਾਂ ਨੇ ਆਪਣੇ ਪਿਤਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਐਮਰਜੈਂਸੀ ਦੌਰਾਨ ਇੱਕ ਮਰੀਜ ਨੂੰ ਖੂਨ ਦੀ ਲੋੜ ਪੈਣ ’ਤੇ ਬਲੱਡ ਬੈਂਕ ਮਲੋਟ ਵਿੱਚ ਆਪਣਾ ਇੱਕ ਯੁਨਿਟ ਖੂਨਦਾਨ ਕੀਤਾ।

ਖੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੂ ਇੰਸਾਂ ਅਤੇ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਮਲੋਟ ਬਲਾਕ ਦੇ ਭਾਰੀ ਗਿਣਤੀ ਵਿੱਚ ਸੇਵਾਦਾਰ ਅਜਿਹੇ ਹਨ ਜੋ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦੇ ਹੋਏ ਨਿਯਮਿਤ ਰੂਪ ਵਿੱਚ ਖੂਨਦਾਨ ਕਰ ਰਹੇ ਹਨ ਅਤੇ ਖੂਨਦਾਨੀ ਸੇਵਾਦਾਰਾਂ ਵੱਲੋਂ ਖੁੱਦ ਫੋਨ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਕਿ ਖੂਨਦਾਨ ਕੀਤੇ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ, ਖੂਨਦਾਨ (Blood Donation) ਕਰਨਾ ਹੈ, ਤਾਂ ਜਦੋਂ ਵੀ ਕਿਸੇ ਮਰੀਜ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਸਾਡੇ ਵੱਲੋਂ ਖੂਨਦਾਨੀ ਸੇਵਾਦਾਰਾਂ ਨਾਲ ਸੰਪਰਕ ਕਰਕੇ ਮਾਨਵਤਾ ਦੀ ਸੇਵਾ ਕੀਤੀ ਜਾਂਦੀ ਹੈ।

ਸੇਵਾਦਾਰ ਰੋਬਿਨ ਗਾਬਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਸਾਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਅੱਜ ਉਸ ਨੇ ਆਪਣੇ ਪਿਤਾ ਸ੍ਰੀ ਬਨਵਾਰੀ ਲਾਲ ਗਾਬਾ ਜੀ ਦੀ ਬਰਸੀ ਦੇ ਸਬੰਧ ਵਿੱਚ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਮਰੀਜ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ’ਤੇ ਇੱਕ ਯੁਨਿਟ ਖੂਨਦਾਨ ਕੀਤਾ ਹੈ ਅਤੇ ਹੁਣ ਤੱਕ ਉਹ 59 ਵਾਰ ਖੂਨਦਾਨ ਕਰ ਚੁੱਕਾ ਹੈ। ਅੱਜ ਵੀ ਖੂਨਦਾਨ ਕਰਕੇ ਮਨ ਨੂੰ ਬਹੁਤ ਸਾਂਤੀ ਮਿਲੀ। (Blood Donation)

ਬਰਨਾਲਾ ਹੌਲਦਾਰ ਕਤਲ ਕੇਸ ਨਾਲ ਜੁੜੀ ਵੱਡੀ ਖਬਰ