ਏਸ਼ੀਆਡ ਵਿਹਾਨ ਦੇ ਡਬਲ ਟਰੈਪ ‘ਚ ਭਾਰਤ ਨੂੰ ਚਾਂਦੀ

Asiad Games

ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਕੁੱਲ 8ਵਾਂ ਤਗਮਾ | Asiad Games

ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰੈਪ ਨਿਸ਼ਾਨੇਬਾਜ਼ੀ ਈਵੇਂਟ ਦਾ ਚਾਂਦੀ ਤਗਮਾ ਹਾਸਲ ਕੀਤਾ ਵਿਹਾਨ ਨੇ ਫਾਈਨਲ ‘ਚ ਕੁੱਲ 73 ਦਾ ਸਕੋਰ ਕੀਤਾ ਅਤੇ ਦੂਸਰੇ ਸਥਾਨ ‘ਤੇ ਰਹਿ ਕੇ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਕੋਰੀਆ ਦਾ ਹਾ (Asiad Games)

ਨਵੂ 74 ਦੇ ਸਕੋਰ ਨਾਲ ਸੋਨ ਤਗਮੇ ਦਾ ਹੱਕਦਾਰ ਬਣਿਆ ਜਦੋਂਕਿ ਕਤਰ ਦੇ ਹਮਾਦ ਅਲ ਮਾਰੀ ਨੇ 53 ਦੇ ਸਕੋਰ ਨਾਲ ਕਾਂਸੀ ਤਗਮਾ ਜਿੱਤਿਆ ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਇਹ ਅੱਠਵਾਂ ਤਗਮਾ ਹੈ ਭਾਰਤ ਹੁਣ ਤੱਕ ਨਿਸ਼ਾਨੇਬਾਜ਼ੀ ‘ਚ ਦੋ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤੇ ਚੁੱਕਾ ਹੈ ਭਾਰਤ ਨੇ 2014 ਦੀਆਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 1 ਸੋਨ, 1 ਚਾਂਦੀ ਅਤੇ ਸੱਤ ਕਾਂਸੀ ਤਗਮਿਆਂ ਸਮੇਤ 9 ਤਗਮੇ ਜਿੱਤੇ ਸਨ ਭਾਰਤ ਹੁਣ ਇਸ ਗਿਣਤੀ ਨੂੰ ਪਿੱਛੇ ਛੱਡਣ ਦੇ ਕਰੀਬ ਪਹੁੰਚ ਗਿਆ ਹੈ। (Asiad Games)

ਨੌਜਵਾਨ ਨਿਸ਼ਾਨੇਬਾਜ਼ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ‘ਚ 141 ਦਾ ਸਕੋਰ ਕਰਕੇ 10 ਖਿਡਾਰੀਆਂ ਦੀ ਫੀਲਡ ‘ਚ ਅੱਵਲ ਰਹੇ ਸਨ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਇਸ ਈਵੇਂਟ ‘ਚ ਹੁਣ ਭਾਰਤੀ ਅੰਕੁਰ ਮਿੱਤਲ ਹਾਲਾਂਕਿ 134 ਦੇ ਸਕੋਰ ਨਾਲ ਨੌਂਵੇਂ ਸਥਾਂਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਪਿਛਲੇ ਸਾਲ ਸਿਰਫ਼ 14 ਸਾਲ ਦੀ ਉਮਰ ‘ਚ ਵਿਹਾਨ ਨੇ ਰਾਸ਼ਟਰੀ ਸ਼ਾੱਟਗਨ ਚੈਂਪੀਅਨਸ਼ਿਪ ‘ਚ 4 ਸੋਨ ਤਗਮੇ ਜਿੱਤੇ ਸਨ ਦੋ ਵਾਰ ਦੇ ਸਾਬਕਾ ਏਸ਼ੀਅਨ ਚੈਂਪੀਅਨ ਅਨਵਰ ਸੁਲਤਾਨ ਤੋਂ ਕੋਚਿੰਗ ਲੈ ਰਹੇ ਵਿਹਾਨ ਨੇ ਪਿਛਲੇ ਸਾਲ ਮਾੱਸਕੋ ‘ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਛੇਵਾਂ ਸਥਾਨ ਹਾਸਲ ਕੀਤਾ ਸੀ। (Asiad Games)

LEAVE A REPLY

Please enter your comment!
Please enter your name here