Premarital Medical Test: ਓਮਾਨ ’ਚ ਜ਼ਰੂਰੀ ਹੋਇਆ ਵਿਆਹ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ

Premarital Medical Test
Premarital Medical Test: ਓਮਾਨ ’ਚ ਜ਼ਰੂਰੀ ਹੋਇਆ ਵਿਆਹ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ

ਵਿਦੇਸ਼ਾਂ ਨੇ ਵੀ ਅਪਣਾਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀ ਪਹਿਲ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 2003 ’ਚ ਸ਼ੁਰੂ ਕੀਤੀ ਸੀ ‘ਸਿਹਤਮੰਦ ਵੰਸ਼ ਪਰੰਪਰਾ’ ਮੁਹਿੰਮ
  • ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਚੁੱਕਿਆ ਕਦਮ

Premarital Medical Test: ਮਸਕਟ (ਸੱਚ ਕਹੂੰ ਨਿਊਜ਼)। ਮਾਨਵਤਾ ਦੇ ਭਲੇ ਲਈ ਡੇਰਾ ਸੱਚਾ ਸੌਦਾ ਦੇ ਵੱਖ-ਵੱਖ ਉਪਰਾਲਿਆਂ ਨੂੰ ਹੁਣ ਵਿਦੇਸ਼ਾਂ ਵਿੱਚ ਵੀ ਅਪਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਓਮਾਨ ਸਰਕਾਰ ਨੇ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਲਈ ਮੈਡੀਕਲ ਟੈਸਟ ਲਾਜ਼ਮੀ ਕਰ ਦਿੱਤੇ ਹਨ ਤਾਂ ਕਿ ਆਉਣ ਵਾਲੀ ਔਲਾਦ ਸਿਹਤਮੰਦ ਹੋਵੇ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 2003 ਵਿੱਚ ਸ਼ੁਰੂ ਕੀਤੀ ਗਈ ‘ਸਿਹਤਮੰਦ ਵੰਸ਼ ਪਰੰਪਰਾ’ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਨੌਜਵਾਨ ਸ਼ਰਧਾਲੂ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਅਤੇ ਐੱਚਆਈਵੀ ਸਮੇਤ ਕਈ ਗੰਭੀਰ ਬਿਮਾਰੀਆਂ ਦੇ ਟੈਸਟ ਕਰਵਾਉਂਦੇ ਹਨ। Premarital Medical Test

ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ

ਦੱਸ ਦੇਈਏ ਕਿ 1 ਜਨਵਰੀ, 2026 ਤੋਂ ਓਮਾਨ ਵਿੱਚ ਵਿਆਹ ਕਰਨ ਵਾਲੇ ਲੜਕੇ ਅਤੇ ਲੜਕੀਆਂ ਲਈ ਮੈਡੀਕਲ ਟੈਸਟ (ਵਿਆਹ ਤੋਂ ਪਹਿਲਾਂ ਡਾਕਟਰੀ ਜਾਂਚ) ਲਾਜ਼ਮੀ ਕਰ ਦਿੱਤੇ ਗਏ ਹਨ। ਇਹ ਫੈਸਲਾ ਸੁਲਤਾਨ ਹੈਥਮ ਬਿਨ ਤਾਰਿਕ ਵੱਲੋਂ ਜਾਰੀ ਰਾਇਲ ਡਿਕ੍ਰੀ ਨੰਬਰ 111/2025 ਦੇ ਤਹਿਤ ਲਾਗੂ ਹੋਇਆ ਹੈ। ਹੁਣ, ਵਿਆਹ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੜਕੇ ਅਤੇ ਲੜਕੀ ਵਾਸਤੇ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੈ, ਭਾਵੇਂ ਇਹ ਓਮਾਨ ਦੇ ਅੰਦਰ ਹੋਵੇ ਜਾਂ ਵਿਦੇਸ਼ ਵਿੱਚ। ਇਹ ਨਿਯਮ ਉਦੋਂ ਵੀ ਲਾਗੂ ਹੁੰਦਾ ਹੈ ਜੇਕਰ ਇੱਕ ਸਾਥੀ ਗੈਰ-ਓਮਾਨੀ ਹੋਵੇ।

ਇਹ ਨਿਯਮ ਕਿਉਂ ਜ਼ਰੂਰੀ? | Premarital Medical Test

ਓਮਾਨ ਵਰਗੇ ਖਾੜੀ ਦੇਸ਼ਾਂ ਵਿੱਚ ਚਚੇਰੇ ਭਰਾਵਾਂ ਦੇ ਵਿਆਹ ਬਹੁਤ ਆਮ ਹਨ, ਜੋ ਜੈਨੇਟਿਕ ਬਿਮਾਰੀਆਂ ਦੇ ਫੈਲਣ ਵਿੱਚ ਯੋਗਦਾਨ ਪਾਉਂਦੇ ਹਨ। ਯੂਏਈ ਵਿੱਚ 2025 ਤੋਂ ਜੈਨੇਟਿਕ ਟੈਸਟਿੰਗ ਸ਼ੁਰੂ ਕੀਤੀ ਗਈ ਸੀ, ਜਿੱਥੇ 570 ਜੀਨਾਂ ਦੀ ਜਾਂਚ ਕੀਤੀ ਜਾਂਦੀ ਹੈ, ਜੋ ਕਿ 840 ਤੋਂ ਵੱਧ ਬਿਮਾਰੀਆਂ ਨਾਲ ਜੁੜੇ ਹੋਏ ਹਨ।

ਕੀ ਕਹਿੰਦੇ ਹਨ ਮਾਹਿਰ

ਓਮਾਨ ਦੇ ਸਿਹਤ ਮੰਤਰਾਲੇ ਦੇ ਅੰਡਰ ਸੈਕਟਰੀ ਡਾ. ਸਈਦ ਬਿਨ ਹਾਰਿਬ ਅਲ ਲਾਮਕੀ ਅਨੁਸਾਰ ਇਹ ਫ਼ਰਮਾਨ ਜਨਤਕ ਸਿਹਤ ਨੂੰ ਮਜ਼ਬੂਤ ਕਰਨ ਅਤੇ ਪਰਿਵਾਰਾਂ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ। ਇਹ ਜੈਨੇਟਿਕ ਅਤੇ ਲਾਗ ਦੀਆਂ ਬਿਮਾਰੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਣ ਤੋਂ ਰੋਕੇਗਾ।

ਕਿਉਂ ਲਿਆ ਗਿਆ ਫੈਸਲਾ? | Premarital Medical Test

ਓਮਾਨੀ ਸਿਹਤ ਮੰਤਰਾਲੇ ਨੇ ਪਰਿਵਾਰਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੈਨੇਟਿਕ ਬਿਮਾਰੀਆਂ ਤੋਂ ਬਚਾਉਣ ਲਈ ਇਹ ਨਿਯਮ ਬਣਾਇਆ ਹੈ। 2025 ਵਿੱਚ ਸਿਰਫ 42-43 ਫੀਸਦੀ ਲੋਕ ਇਹ ਕਰਵਾ ਰਹੇ ਸਨ, ਜਿਸ ਕਾਰਨ ਇਹ ਟੈਸਟ ਲਾਜ਼ਮੀ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਵੱਧ ਤੋਂ ਵੱਧ ਜੋੜੇ ਇਹ ਟੈਸਟ ਕਰਵਾਉਣਗੇ।

ਕਿਹੜੀਆਂ ਬਿਮਾਰੀਆਂ ਦੀ ਹੁੰਦੀ ਹੈ ਜਾਂਚ?

ਇਸ ਨਵੇਂ ਓਮਾਨ ਨਿਯਮ ਦੇ ਤਹਿਤ, ਦੋ ਮੁੱਖ ਕਿਸਮਾਂ ਦੇ ਟੈਸਟ ਕੀਤੇ ਜਾਂਦੇ ਹਨ।

  • ਖੂਨ ਦੀਆਂ ਜੈਨੇਟਿਕ ਬਿਮਾਰੀਆਂ : ਸਿਕਲ ਸੈੱਲ ਅਨੀਮੀਆ ਅਤੇ ਥੈਲੇਸੀਮੀਆ
  • ਇਨ੍ਹਾਂ ਬਿਮਾਰੀਆਂ ਦੇ ਵਾਹਕਾਂ ਦਾ ਪਤਾ ਲਾਇਆ ਜਾਂਦਾ ਹੈ। ਜੇਕਰ ਦੋਵੇਂ ਸਾਥੀ ਕੈਰੀਅਰ ਹਨ, ਤਾਂ ਬੱਚੇ ਨੂੰ ਗੰਭੀਰ ਬਿਮਾਰੀ ਹੋ ਸਕਦੀ ਹੈ।
  • ਇਹ ਬਿਮਾਰੀਆਂ ਓਮਾਨ ਵਿੱਚ ਬਹੁਤ ਆਮ ਹਨ ਅਤੇ ਅੰਕੜੇ ਦਰਸਾਉਂਦੇ ਹਨ ਕਿ ਆਬਾਦੀ ਦਾ 9.5 ਫੀਸਦੀ ਹਿੱਸਾ ਪ੍ਰਭਾਵਿਤ ਹੈ।
  • ਲਾਗ ਬਿਮਾਰੀਆਂ : ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਐੱਚਆਈਵੀ/ਏਡਜ਼