ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਵਿਸ਼ਵ ਕੱਪ ਲਈ ਓ...

    ਵਿਸ਼ਵ ਕੱਪ ਲਈ ਓਲੰਪਿਕ ਚੈਂਪੀਅਨ ਅਰਜਨਟੀਨਾ ਪਹੁੰਚਿਆ ਓੜੀਸਾ

    28 ਨਵੰਬਰ ਤੋਂ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ

    ਭੁਵਨੇਸ਼ਵਰ, 21 ਨਵੰਬਰ
    ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਇੱਥੇ ਭੁਵਨੇਸ਼ਵਰ ਪਹੁੰਚ ਗਈ ਹੈ ਜਿੱਥੇ ਉਹ 28 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਐਫਆਈਐਚ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ

     
    ਅਰਜਨਟੀਨਾ ਦੀ ਟੀਮ ਬੁੱਧਵਾਰ ਸਵੇਰੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਜਿਸ ਦੀ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਜ਼ੂਦ ਸਨ ਅਰਜਨਟੀਨਾ ਗਰੁੱਪ ਏ ‘ਚ ਸਪੇਨ, ਨਿਊਜ਼ੀਲੈਂਡ ਅਤੇ ਫਰਾਂਸ ਨਾਲ ਮੌਜ਼ੂਦ ਹੈ ਅਤੇ ਆਪਣੀ ਮੁਹਿੰਮ ਦੀ ਸ਼ੁਰੂਆਤ 29 ਨਵੰਬਰ ਨੂੰ ਨਵੇਂ ਬਣੇ ਕਲਿੰਗਾ ਸਟੇਡੀਅਮ ‘ਚ ਕਰੇਗੀ ਅਰਜਨਟੀਨਾ 2018 ‘ਚ ਹਾਕੀ ਵਿਸ਼ਵ ਲੀਗ ਫਾਈਨਲ ‘ਚ ਚਾਂਦੀ ਤਮਗਾ ਜਿੱਤ ਚੁੱਕੀ ਹੈ ਅਤੇ 2014 ਦੇ ਵਿਸ਼ਵ ਕੱਪ ‘ਚ ਤੀਸਰੇ ਨੰਬਰ ‘ਤੇ ਰਹੀ ਸੀ

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

     

    LEAVE A REPLY

    Please enter your comment!
    Please enter your name here