ਇੱਕ ਦਿਨ ’ਚ 600 ਕਰੋੜ ਰੁਪਏ ਤੋਂ ਵੱਧ ਹੋਈ ਵਿਕਰੀ
(ਏਜੰਸੀ) ਨਵੀਂ ਦਿੱਲੀ। ਓਲਾ ਇਲੈਕਟਿ੍ਰਕ ਸਕੂਟਰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਲੋਕਾਂ ਨੇ ਓਲਾ ਇਲੈਕਟਿ੍ਰਕ ਐਸ-1 ਮਾਡਲ ਬਹੁਤ ਪਸੰਦ ਕੀਤਾ ਗਿਆ ਕੰਪਨੀ ਨੇ ਇੱਕ ਦਿਨ ’ਚ ਹੀ 600 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ ਹੈ ਕੰਪਨੀ ਨੇ ਹਰ ਸੈਂਕਿੰਡ ’ਚ 4 ਸਕੂਟਰ ਵੇਚੇ ਹਨ। ਕੰਪਨੀ ਨੇ 21 ਵੈਰੀਅੰਟ ਦੀ ਕੀਮਤ 99,999 ਰੁਪਏ ਤੇ ਐਸ1 ਪ੍ਰੀ ਦੀ ਕੀਮਤ 1,29,999 ਰੁਪਏ ਰੱਖੀ ਹੈ ਦਿੱਲੀ ’ਚ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਤੋਂ ਬਾਅਦ ਐਸ 1 ਦੀ ਕੀਮਤ 85,009 ਰੁਪਏ ਹੋਵੇਗੀ ।
ਓਲਾ ਦੇ ਕੋ ਫਾਊਂਡਰ ਭਵਿੱਖ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਲਾਂ ਇਲੈਕਟਿ੍ਰਕ ਸਕੂਟਰ ਨੇ ਵਿਕਰੀ ਦੇ ਪਹਿਲੇ ਦਿਨ ਹੀ ਐਸ-1 ਮਾਡਲ ਦੇ 600 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਕੀਤੀ ਹੈ ਉਨ੍ਹਾਂ ਕਿਹਾ ਕਿ ਕੰਪਨੀ ਨੇ ਬੁੱਧਵਾਰ ਨੂੰ ਇਨ੍ਹਾਂ ਸਕੂਟਰਾਂ ਦੀ ਵਿਕਰੀ ਸ਼ੁਰੂ ਕੀਤੀ ਜੋ ਦੋ ਮਾਡਲਾਂ ’ਚ ਆਉਦੇ ਓਲਾ ਐਸ-1 ਤੇ ਐਸ 1 ਪ੍ਰੋ ਉਨ੍ਹਾਂ ਦੱਸਿਆ ਕਿ ਓਲਾ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੇ ਵੱਡੀ ਗਿਣਤੀ ’ਚ ਸਕੂਟਰਾਂ ਦੀ ਬੁਕਿੰਗ ਕਰਵਾਈ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਬੁਕਿੰਗ ਕਰਵਾਈ ਹੈ ਵੀਰਵਾਰ ਅੱਧੀ ਰਾਤ ਤੱਕ ਹੀ ਖਰੀਦ ਸਕਣਗੇ ਇਸ ਤੋਂ ਓਲਾ ਇਲੈਕਟਿ੍ਰਕ ਸਕੂਟਰ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ