ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ੋਪੁਰ ਸ਼ਹਿਰ ਤੋਂ ਮੱਲਾਵਾਲਾ ਤੱਕ ਓ.ਡੀ.ਆਰ. 20 ਸੜਕ ਦੀ ਕੀਤੀ ਗਈ ਚੈਂਕਿੰਗ

Vigilance Bureau
ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ੋਪੁਰ ਸ਼ਹਿਰ ਤੋਂ ਮੱਲਾਵਾਲਾ ਤੱਕ ਓ.ਡੀ.ਆਰ. 20 ਸੜਕ ਦੀ ਕੀਤੀ ਗਈ ਚੈਂਕਿੰਗ

(ਸਤਪਾਲ ਥਿੰਦ) ਫ਼ਿਰੋਜ਼ਪੁਰ। ਸ਼੍ਰੀ ਕੇਵਲ ਕ੍ਰਿਸ਼ਨ ਡੀ.ਐਸ.ਪੀ. ਵਿਜੀਲੈਂਸ ਬਿਊਰੋ, ਯੂਨਿਟ ਫ਼ਿਰੋਜ਼ਪੁਰ ਵੱਲੋਂ ਸ਼ਿਕਾਇਤ ਪ੍ਰਾਪਤ ਹੋਣ ’ਤੇ ਫ਼ਿਰੋਜ਼ਪੁਰ ਸੜਕ ਤੋਂ ਮੱਲਾਵਾਲਾ ਤੱਕ ਓ.ਡੀ.ਆਰ. 20 ਸੜਕ ਦੀ ਅਚਨਚੇਤ ਚੈਂਕਿੰਗ ਤਕਨੀਕੀ ਟੀਮ ਜਿਸ ਵਿੱਚ ਐਸ.ਡੀ.ਓ ਜੋਗਿੰਦਰ ਸਿੰਘ, ਜੇ.ਈ. ਪਰਮਿੰਦਰ ਸਿੰਘ ਪੰਜਾਬ ਮੰਡੀ ਬੋਰਡ ਜ਼ੀਰਾ ਅਤੇ ਰਜਨੀਸ਼ ਸਹਿਗਲ ਜੇ.ਈ. ਪੀ.ਡਬਲਯੂ.ਡੀ. ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। Vigilance Bureau

ਇਹ ਵੀ ਪੜ੍ਹੋ: Strike: ਸਹਾਇਕ ਪ੍ਰੋਫੈਸਰਾਂ ਦੇ ਧਰਨੇ ’ਚ ਗਰਜੇ ਜੋਗਿੰਦਰ ਸਿੰਘ ਉਗਰਾਹਾਂ

ਕੇਵਲ ਕ੍ਰਿਸ਼ਨ ਡੀ.ਐਸ.ਪੀ. ਵਿਜੀਲੈਂਸ ਬਿਊਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਪਰੋਕਤ ਸੜਕ ’ਤੇ ਆਰ.ਡੀ. 7:34 ਕਿਲੋਮੀਟਰ ਤੋਂ ਲੈ ਕੇ 11.800 ਕਿਲੋਮੀਟਰ ਤੱਕ ਕਰੀਬ 4.50 ਕਿਲੋਮੀਟਰ ਸੜਕ ਉੱਤੇ ਕੀਤਾ ਗਿਆ ਪ੍ਰੀਮਿਕਸ ਦਾ ਕੰਮ ਪੂਰੀ ਤਰਾਂ ਉੱਖੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਜਾਰੀ ਹੈ ਅਤੇ ਪੰਜਾਬ ਸਰਕਾਰ ਦੇ ਵਿੱਤੀ ਨੁਕਸਾਨ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾ ਰਹੀ ਹੈ।