(ਏਜੰਸੀ) ਭੁਵਨੇਸ਼ਵਰ। ਓਡੀਸ਼ਾ ਦੇ ਪੱਛਮੀ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਨਾਲ ਸੁੰਦਰਗੜ੍ਹ ਜ਼ਿਲ੍ਹੇ ਦੇ ਇਸਪਾਤ ਸ਼ਹਿਰ ਰਾਉਰਕੇਲਾ ’ਚ ਦਸ ਵਿਅਕਤੀਆਂ ਦੀ ਮੌਤ ਹੋ ਗਈ। ਰਾਉਰਕੇਲਾ ਸਰਕਾਰੀ ਹਸਪਤਾਲ (ਆਰਜੀਐਚ) ਦੀ ਡਾਇਰੈਕਟਰ ਡਾ. ਸੁਧਾਰਾਨੀ ਪ੍ਰਧਾਨ ਨੇ ਕਿਹਾ ਕਿ ਮੌਤਾਂ ਵੀਰਵਾਰ ਨੂੰ ਦੁਪਹਿਰ ਦੋ ਵਜੇ ਤੋਂ ਛੇ ਘੰਟਿਆਂ ਅੰਦਰ ਹੋਈ ਹੈ। Heat Wave
ਇਹ ਵੀ ਪੜ੍ਹੋ: ਘਰ ’ਚ ਅਚਾਨਕ ਲੱਗੀ ਅੱਗ, ਸਮਾਨ ਸੜਕੇ ਹੋਇਆ ਸੁਆਹ
ਆਰਜੀਐਚ ਡਾਇਰੈਕਟਰ ਨੇ ਕਿਹਾ ਕਿ ਹਸਪਤਾਲ ਨੇ ਅੱਠ ਵਿਅਕਤੀਆਾਂ ਦੀ ਮੌਤ ਦੀ ਸੂਚਨਾ ਦਿੱਤੀ ਸੀ ਅਤੇ ਦੋ ਜਣਿਆਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਆਰਜੀਐਚ ਪਹੁੰਚਣ ਸਮੇਂ ਤੱਕ ਜੋ ਲੋਕ ਜਿਉਂਦੇ ਸਨ ਉਨ੍ਹਾਂ ਦੇ ਸਰੀਰ ਦਾ ਤਾਪਮਾਨ 103-104 ਡਿਗਰੀ ਤੋਂ ਬਹੁਤ ਵੱਧ ਸੀ ਇਹ ਮੌਸਮ ਦੀ ਸਥਿਤੀ ਨੂੰ ਦੇਖਦਿਆਂ ਬਹੁਤ ਜਿਆਦਾ ਹੈ। ਡਾਇਰੈਕਟਰ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਚੱਸ ਸਕੇਗਾ ਇਸਪਾਤ ਨਗਰੀ ਦੇ ਕੁਝ ਹੋਰ ਵਿਅਕਤੀ ਹਸਪਤਾਲ ’ਚ ਇਲਾਜ ਲਈ ਭਰਤੀ ਹਨ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਅਗਲੇ ਕੁਝ ਦਿਨਾਂ ਤੱਕ ਪੱਛਮੀ ਓਡੀਸ਼ਾ ਦੇ ਜ਼ਿਆਦਾਤਰ ਹਿੱਸਿਆਂ ’ਚ ਲੋਅ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ ਅਤੇ ਲੋਕਾਂ ਨੂੰ 11:00 ਵਜੇ ਤੋਂ 3 ਵਜੇ ਤੱਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। Heat Wave