ਦੱਖਣੀ ਅਫਰੀਕਾ ਕਰੇਗਾ 44 ਮੈਚਾਂ ਦੀ ਮੇਜ਼ਬਾਨੀ
- ਜ਼ਿੰਬਾਬਵੇ ਤੇ ਨਾਮੀਬੀਆ ਕੋਲ ਵੀ ਹੈ ਕੁੱਝ ਮੈਚਾਂ ਦੀ ਮੇਜ਼ਬਾਨੀ
ਸਪੋਰਟਸ ਡੈਸਕ। World Cup 2027: ਕ੍ਰਿਕੇਟ ਦੱਖਣੀ ਅਫਰੀਕਾ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2027 ਲਈ ਆਪਣੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਵਨਡੇ ਵਿਸ਼ਵ ਕੱਪ ਦਾ ਅਗਲਾ ਐਡੀਸ਼ਨ ਸਾਲ 2027 ’ਚ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਹੇਠ ਖੇਡਿਆ ਜਾਵੇਗਾ। ਮੈਗਾ ਈਵੈਂਟ ਦੀਆਂ ਤਿਆਰੀਆਂ ਨੂੰ ਧਿਆਨ ’ਚ ਰੱਖਦੇ ਹੋਏ, ਕ੍ਰਿਕੇਟ ਦੱਖਣੀ ਅਫਰੀਕਾ ਨੇ ਉਨ੍ਹਾਂ ਸਟੇਡੀਅਮਾਂ ਦੀ ਵੀ ਚੋਣ ਕੀਤੀ ਹੈ ਜਿੱਥੇ ਉਨ੍ਹਾਂ ਦੇ ਦੇਸ਼ ’ਚ ਮੈਚ ਖੇਡੇ ਜਾਣਗੇ। ਵਨਡੇ ਵਿਸ਼ਵ ਕੱਪ 2027 ’ਚ ਫਾਈਨਲ ਸਮੇਤ ਕੁੱਲ 54 ਮੈਚ ਖੇਡੇ ਜਾਣਗੇ।
ਇਹ ਖਬਰ ਵੀ ਪੜ੍ਹੋ : Women’s World Cup 2025: ਮਹਿਲਾ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰਨਾਂ ਦੀ ਵਾਪਸੀ
5 ਆਈਸੀਸੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ ਹੈ ਦੱਖਣੀ ਅਫਰੀਕਾ ਨੇ | World Cup 2027
ਦੱਖਣੀ ਅਫਰੀਕਾ ਨੇ ਚੈਂਪੀਅਨਜ਼ ਟਰਾਫੀ 2009, ਪਹਿਲਾ ਟੀ-20 ਵਿਸ਼ਵ ਕੱਪ 2007 ਤੇ 2003 ’ਚ ਇੱਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਇਲਾਵਾ, ਦੱਖਣੀ ਅਫਰੀਕਾ ਨੇ ਦੋ ਮਹਿਲਾ ਵਿਸ਼ਵ ਕੱਪ ਵੀ ਸਫਲਤਾਪੂਰਵਕ ਆਯੋਜਿਤ ਕੀਤੇ ਹਨ। 2005 ਵਿੱਚ 50 ਓਵਰਾਂ ਦਾ ਵਿਸ਼ਵ ਕੱਪ ਤੇ 2023 ਟੀ-20 ਵਿਸ਼ਵ ਕੱਪ, ਜਿਸ ’ਚ ਪ੍ਰੋਟੀਆ ਟੀਮ ਫਾਈਨਲ ’ਚ ਪਹੁੰਚੀ ਪਰ ਕੰਗਾਰੂਆਂ ਤੋਂ ਹਾਰ ਗਈ ਸੀ।
ਦੱਖਣੀ ਅਫਰੀਕਾ ਕਰੇਗਾ 44 ਮੈਚਾਂ ਦੀ ਮੇਜ਼ਬਾਨੀ | World Cup 2027
ਕ੍ਰਿਕੇਟ ਦੱਖਣੀ ਅਫਰੀਕਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਕੁੱਲ 44 ਮੈਚਾਂ ਦੀ ਮੇਜ਼ਬਾਨੀ ਕਰੇਗਾ, ਇਸ ਤੋਂ ਇਲਾਵਾ ਬਾਕੀ 10 ਮੈਚ ਜ਼ਿੰਬਾਬਵੇ ਤੇ ਨਾਮੀਬੀਆ ’ਚ ਹੋਣਗੇ। ਦੱਖਣੀ ਅਫਰੀਕਾ ਨੇ 44 ਮੈਚਾਂ ਦੀ ਮੇਜ਼ਬਾਨੀ ਲਈ ਆਪਣੇ ਦੇਸ਼ ’ਚ 8 ਸਟੇਡੀਅਮ ਚੁਣੇ ਹਨ, ਜਿਨ੍ਹਾਂ ’ਚ ਵਾਂਡਰਰਸ ਸਟੇਡੀਅਮ, ਕੇਪ ਟਾਊਨ ’ਚ ਨਿਊਲੈਂਡਜ਼ ਕ੍ਰਿਕੇਟ ਗਰਾਊਂਡ, ਡਰਬਨ ’ਚ ਕਿੰਗਸਮੇਡ ਕਿਕ੍ਰੇਟ ਗਰਾਊਂਡ, ਪ੍ਰੀਟੋਰੀਆ ’ਚ ਸੈਂਚੁਰੀਅਨ ਪਾਰਕ, ਬਲੋਮਫੋਂਟੇਨ ’ਚ ਮੰਗੌਂਗ ਓਵਲ, ਗਕੇਬਰਹਾ ’ਚ ਸੇਂਟ ਜਾਰਜ ਪਾਰਕ, ਪੂਰਬੀ ਲੰਡਨ ’ਚ ਬਫੇਲੋ ਪਾਰਕ ਤੇ ਪਾਰਲ ’ਚ ਬੋਲੈਂਡ ਪਾਰਕ ਸ਼ਾਮਲ ਹਨ। ਇਨ੍ਹਾਂ ਸਾਰੇ ਸਟੇਡੀਅਮਾਂ ਨੂੰ ਹੁਣ ਤੋਂ ਤਿਆਰੀਆਂ ਸ਼ੁਰੂ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਨੇ ਇਸ ਮੈਗਾ ਈਵੈਂਟ ਲਈ ਆਪਣੇ ਸਾਬਕਾ ਵਿੱਤ ਮੰਤਰੀ ਟਰੇਵਰ ਮੈਨੂਅਲ ਨੂੰ ਸਥਾਨਕ ਪ੍ਰਬੰਧਕ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ।
ਮੇਜ਼ਬਾਨ ਦੇਸ਼ ਸਮੇਤ ਕੁੱਲ 14 ਟੀਮਾਂ ਲੈਣਗੀਆਂ ਟੂਰਨਾਮੈਂਟ ’ਚ ਹਿੱਸਾ
ਦੱਖਣੀ ਅਫਰੀਕਾ ਨੇ ਆਖਰੀ ਵਾਰ ਸਾਲ 2003 ’ਚ ਇੱਕ ਰੋਜ਼ਾ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ। ਹੁਣ ਇਸਨੂੰ ਸਾਲ 2027 ’ਚ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਸ ਮੈਗਾ ਈਵੈਂਟ ’ਚ, ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਪਹਿਲਾਂ ਹੀ ਮੇਜ਼ਬਾਨ ਦੇਸ਼ਾਂ ਵਜੋਂ ਆਪਣੇ ਸਥਾਨ ਸੁਰੱਖਿਅਤ ਕਰ ਚੁੱਕੇ ਹਨ, ਜਦੋਂ ਕਿ ਕੁੱਲ 14 ਟੀਮਾਂ ਟੂਰਨਾਮੈਂਟ ’ਚ ਹਿੱਸਾ ਲੈਣਗੀਆਂ। ਇਨ੍ਹਾਂ ਸਾਰੀਆਂ ਟੀਮਾਂ ਨੂੰ 7-7 ਦੇ ਵੱਖ-ਵੱਖ ਸਮੂਹਾਂ ’ਚ ਵੰਡਿਆ ਜਾਵੇਗਾ, ਜਿਸ ’ਚ ਹਰੇਕ ਸਮੂਹ ਦੀਆਂ ਚੋਟੀ ਦੀਆਂ 3 ਟੀਮਾਂ ਸੁਪਰ ਸਿਕਸ ’ਚ ਪ੍ਰਵੇਸ਼ ਕਰਨਗੀਆਂ। ਇਸ ਤੋਂ ਬਾਅਦ, ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣਗੇ। ਇੱਕ ਰੋਜ਼ਾ ਵਿਸ਼ਵ ਕੱਪ ਹੁਣ ਤੱਕ ਇਸ ਫਾਰਮੈਟ ’ਚ ਦੋ ਵਾਰ ਖੇਡਿਆ ਜਾ ਚੁੱਕਾ ਹੈ, ਜੋ ਕਿ ਸਾਲ 1999 ਤੇ 2003 ’ਚ।