ਗਿਆਨ ਦਾ ਸਾਗਰ
ਸਵਾਮੀ ਰਾਮਤੀਰਥ ਇੱਕ ਵਾਰ ਰਿਸ਼ੀਕੇਸ਼ ’ਚ ਗੰਗਾ ਕਿਨਾਰੇ ਘੁੰਮਣ ਦੇ ਇਰਾਦੇ ਨਾਲ ਗਏ ਉੱਥੇ ਇੱਕ ਸਾਧੂ ਨੂੰ ਆਰਾਮ ਨਾਲ ਬੈਠਾ ਦੇਖ ਕੇ ਅਚਾਨਕ ਉਨ੍ਹਾਂ ਦੇ ਮਨ ’ਚ ਕੁਝ ਵਿਚਾਰ ਆਇਆ, ਪੁੱਛਿਆ, ‘‘ਬਾਬਾ, ਤੁਹਾਨੂੰ ਸੰਨਿਆਸ ਲਏ ਹੋਏ ਕਿੰਨਾ ਸਮਾਂ ਹੋ ਗਿਆ?’’ ‘‘ਹੋ ਗਏ ਹੋਣਗੇ ਕੋਈ 40 ਕੁ ਸਾਲ’’ ਸਾਧੂ ਨੇ ਉੱਤਰ ਦਿੱਤਾ ‘‘ਤੁਸੀਂ ਇਨ੍ਹਾਂ 40 ਸਾਲਾਂ ’ਚ ਕੀ ਪ੍ਰਾਪਤ ਕੀਤਾ?’’ ‘‘ਇਸ ਨੂੰ ਦੇਖਦੇ ਹੋ, ਗੰਗਾ ਵੱਲ ਇਸ਼ਾਰਾ ਕਰਦੇ ਹੋਏ ਸਾਧੂ ਨੇ ਬੜੇ ਹੀ ਮਾਣ ਨਾਲ ਕਿਹਾ, ਮੈਂ ਜੇਕਰ ਚਾਹਾਂ ਤਾਂ ਇਸ ਪਾਣੀ ’ਤੇ ਚੱਲ ਕੇ ਦੂਜੇ ਕਿਨਾਰੇ ਜਾ ਸਕਦਾ ਹਾਂ’’ ‘‘ਉਸ ਕਿਨਾਰੇ ਤੋਂ ਇਸ ਕਿਨਾਰੇ ਤੱਕ ਵਾਪਸ ਵੀ ਆ ਸਕਦੇ ਹੋਵੋਗੇ?’’ ‘‘ਬਿਲਕੁਲ ਵਾਪਸ ਵੀ ਆ ਸਕਦਾ ਹਾਂ’’ ਸਾਧੂ ਦੀ ਗਰਦਨ ਮਾਣ ਨਾਲ ਕੁਝ ਹੋਰ ਤਣ ਗਈ ‘‘ਇਸ ਤੋਂ ਇਲਾਵਾ ਹੋਰ ਕੁਝ?’’
ਸਵਾਮੀ ਰਾਮਤੀਰਥ ਨੇ ਨਵਾਂ ਸਵਾਲ ਪੁੱਛਿਆ ‘‘ਕੀ ਤੁਸੀਂ ਇਸ ਨੂੰ ਅਸਾਨ ਕੰਮ ਸਮਝਦੇ ਹੋ?’’ ਸਾਧੂ ਨੇ ਉੱਚੀ ਅਵਾਜ਼ ’ਚ ਕਿਹਾ ਰਾਮਤੀਰਥ ਸਾਧੂ ਦੀ ਗੱਲ ’ਤੇ ਮੁਸਰਾਇਆ ਤੇ ਕਹਿਣ ਲੱਗਾ, ‘‘ਬਾਬਾ ਮੁਆਫ਼ ਕਰਨਾ, ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ 40 ਦਾ ਸਮਾਂ ਐਵੇਂ ਹੀ ਗੁਆ ਦਿੱਤਾ ਨਦੀ ’ਚ ਬੇੜੀ ਵੀ ਚੱਲਦੀ ਹੈ ਦੋ ਆਨੇ ਆਉਣ ਦੇ ਤੇ ਦੋ ਆਨੇ ਜਾਣ ਦੇ ਲੱਗਦੇ ਹਨ 40 ਸਾਲ ’ਚ ਤੁਸੀਂ ਸਿਰਫ਼ ਇਹੀ ਪਾਇਆ ਹੈ, ਜੋ ਕੋਈ ਵੀ ਚਾਰ ਆਨੇ ਖਰਚ ਕਰਕੇ ਪਾ ਸਕਦਾ ਹੈ ਤੁਸੀਂ ਗਿਆਨ ਦੇ ਸਾਗਰ ’ਚ ਚੁੱਭੀ ਜ਼ਰੂਰ ਲਾਈ ਪਰ ਮੋਤੀਆਂ ਦੀ ਥਾਂ ਪੱਥਰ ਚੁੱਕ ਲਿਆਏ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।