Oath Taking Ceremony Punjab: ਲੁਧਿਆਣਾ (ਜਸਵੀਰ ਗਹਿਲ)। ਪੰਜਾਬ ਵਿੱਚ ਨਵੇਂ ਬਣੇ ਸਰਪੰਚਾਂ ਦਾ ਅੱਜ ਲੁਧਿਆਣਾ ਵਿਖੇ ਸਹੂੰ ਚੁੱਕ ਸਮਾਗਮ ਰੱਖਿਆ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਵੇਂ ਚੁਣ ਕੇ ਆਏ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਦੀਆਂ 300 ਤੋਂ ਜ਼ਿਆਦਾ ਪੰਚਾਇਤਾ ਸਰਵ ਸੰਮਤੀ ਨਾਲ ਚੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਤੁਹਾਡੀ ਚੋਣ ਐਮਐਲਏ ਤੋਂ ਵੀ ਵੱਡੀ ਜਿੱਤ ਹਾਸਲ ਕੀਤੀ ਹੈ।
Read Also : ਵੱਡੀ ਖਬਰ, PRTC ਬੱਸਾਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਨਹੀਂ ਕਰ ਸਕਣਗੇ ਕੰਡਕਟਰ
ਉਨ੍ਹਾਂ ਕਿਹਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ। ਬੇਈਮਾਨੀ ਕਰਨ ਵਾਲਿਆਂ ਲਈ ਉੱਪਰ ਵਾਲੀ ਅਦਾਲਤ ’ਚ ਮੁਆਫ਼ੀ ਨਹੀਂ ਹੈ। ਇਸ ਲਈ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਦਾ ਇੱਕ ਇੱਕ ਰੁਪੱਈਆ ਜਨਤਾ ਦੇ ਫਾਇਦੇ ਲਈ ਲਾਇਓ। ਇੱਕ ਵੀ ਰੁਪਏ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿੱਚ ਸਾਰੇ ਮੈਂਬਰ ਬੈਠ ਕੇ ਇਕੱਠੇ ਫ਼ੈਸਲੇ ਲਵੋਗੇ ਤਾਂ ਸਭ ਦਾ ਭਲਾ ਹੋਵੇਗਾ। ਬੇਈਮਾਨੀ ਨਾਲ ਲਿਆ ਗਿਆ ਕੋਈ ਵੀ ਫੈਸਲਾ ਸਹੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤਾਂ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਹਨ ਉਨ੍ਹਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਹੋਵੇਗਾ। Oath Taking Ceremony Punjab
ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰੋ ਕਿ ਹਰ ਮਹੀਨੇ ਸਾਰੇ ਪਿੰਡ ਦੀ ਸੰਗਤ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਜਾਵੇ। ਇਸ ਮੀਟਿੰਗ ਵਿੱਚ ਪਿੰਡ ਦੇ ਵਿਕਾਸ ਤੇ ਆਮ ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਉਸ ਦਾ ਲਾਭ ਪੂਰੇ ਪਿੰਡ ਨੂੰ ਦਿੱਤਾ ਜਾਵੇ।
Oath Taking Ceremony Punjab
ਉਨ੍ਹਾਂ ਕਿਹਾ ਕਿ ਬਿਨਾ ਵਜ੍ਹਾ ਕਿਸੇ ਵੀ ਕੰਮ ’ਤੇ ਪੈਸਾ ਬਰਬਾਦ ਨਾ ਕੀਤਾ ਜਾਵੇ। ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸਿਰਫ਼ ਨੀਅਤ ਦੀ ਕਮੀ ਕਰਕੇ ਵਿਕਾਸ ਨਹੀਂ ਹੋ ਪਾਉਂਦਾ। ਨੀਅਤ ਨਾਲ ਕੀਤੇ ਗਏ ਕੰਮਾਂ ਨਾਲ ਪਿੰਡਾਂ ਦਾ ਸੰਪੂਰਨ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਦੀ ਨਵੀਂ ਚੋਣ ਤੋਂ ਬਾਅਦ ਉਨ੍ਹਾਂ ਨੂੰ ਪਿੰਡ ’ਚ ਇਮਾਨਦਾਰੀ ਨਾਲ ਕੰਮ ਕਰਕੇ ਇੱਜਤ ਕਮਾਉਣ ਦਾ ਮੌਕਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਤੁਸੀਂ ਕਿਸੇ ਵੀ ਪਾਰਟੀ ਦੇ ਸਰਪੰਚ ਨਹੀਂ ਹੋ। ਤੁਸੀਂ ਪਿੰਡ ਦੇ ਸਰਪੰਚ ਹੋ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਸ਼ਾ ਖਤਮ ਕਰਨ ਲਈ ਜੋ ਜ਼ਿੰਮੇਵਾਰੀ ਸਰਪੰਚ ਨਿਭਾ ਸਕਦੇ ਹਨ ਓਨਾ ਹੋਰ ਕੋਈ ਨਹੀਂ ਨਿਭਾ ਸਕਦਾ। ਉਨ੍ਹਾਂ ਸਰਪੰਚਾਂ ਤੋਂ ਨਸ਼ਾ ਖਤਮ ਕਰਵਾਉਣ ਦੀ ਅਪੀਲ ਕੀਤੀ। ਨਸ਼ਾ ਤਸਕਰਾਂ ਨੂੰ ਕਾਬੂ ਕਰਵਾਉਣ ਲਈ ਪੁਲਿਸ ਦਾ ਸਾੀ ਦਿੱਤਾ ਜਾਵੇ। ਜੇਕਰ ਪੁਲਿਸ ਐਕਸ਼ਨ ਨਹੀਂ ਲੈਂਦੀ ਤਾਂ ਇਸ ਦੀ ਰਿਪੋਰਟ ਸਰਕਾਰ ਨੂੰ ਕੀਤੀ ਜਾਵੇ। ਉਨ੍ਹਾਂ ਨਸ਼ਾ ਖਤਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਪਣੇ ਸੰਬੋਧਨ ਨੂੰ ਵਿਰਾਮ ਦਿੱਤਾ।