Modi Cabinet : ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਚੁੱਕੀ ਸਹੁੰ

ਮਹਿਮਾਨਾਂ ਅਤੇ ਸੰਭਾਵੀ ਮੰਤਰੀ ਪਹੁੰਚੇ ਰਾਸ਼ਟਰਪਤੀ ਭਵਨ

ਨਵੀਂ ਦਿੱਲੀ। ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਕਿਆਸ ਲਗਾਏ ਜਾ ਰਹੇ ਹਨ ਕਿ ਮੋਦੀ ਦੇ ਨਾਲ ਕਰੀਬ 63 ਮੰਤਰੀ ਸਹੁੰ ਚੁੱਕ ਸਕਦੇ ਹਨ। Modi Cabinet ਨਰਿੰਦਰ ਮੋਦੀ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਡਾ, ਡਾ. ਸੁਬਰਮਣੀਅਮ, ਸ਼ਿਵਰਾਜ ਸਿੰਘ ਚੌਹਾਨ, ਸ੍ਰੀ ਮਨੋਹਰ ਲਾਲ ਨੇ ਸਹੁੰ ਚੁੱਕੀ।

Modi Cabinet
ਰਾਜਨਾਥ ਸਿੰਘ ਸਿੰਘ ਸਹੁੰ ਚੁੱਕਦੇ ਹੋਏ।

ਇਸ ਤੋਂ ਪਹਿਲਾਂ ਪੀਐਣ ਮੋਦੀ ਐਤਵਾਰ ਸਵੇਰੇ ਰਾਜਘਾਟ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਅਟਲ ਜੀ ਦੀ ਸਮਾਧੀ ਅਤੇ ਨੈਸ਼ਨਲ ਵਾਰ ਮੈਮੋਰੀਅਲ ਗਏ। ਸਵੇਰੇ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸੰਭਾਵਿਤ ਮੰਤਰੀਆਂ ਨਾਲ ਬੈਠਕ ਕੀਤੀ। ਇਹ ਮੀਟਿੰਗ ਪੀਐਮ ਮੋਦੀ ਦੀ ਰਿਹਾਇਸ਼ ’ਤੇ ਹੋਈ। ਜਿਸ ’ਚ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਅਤੇ ਜੈਸ਼ੰਕਰ ਦੇ ਨਾਲ-ਨਾਲ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਕੁਮਾਰ ਸਵਾਮੀ ਵੀ ਮੋਦੀ ਦੇ ਘਰ ਪਹੁੰਚੇ। ਇਸ ਦੇ ਨਾਲ ਹੀ ਨਿਤਿਨ ਗਡਕਰੀ, ਪੀਯੂਸ਼ ਗੋਇਲ, ਜੋਤੀਰਾਦਿਤਿਆ ਸਿੰਧੀਆ ਅਤੇ ਅਰਜੁਨ ਰਾਮ ਮੇਘਵਾਲ ਵੀ ਨਜ਼ਰ ਆਏ।

ਡਾ. ਸੁਬਰਮਣੀਅਮ ਜੈ ਸੰਕਰ ਸਹੁੰ ਚੁਕਦੇ ਹੋਏ
Modi Cabinet
ਨਵੀਂ ਦਿੱਲੀ: ਮਨਹੋਰ ਲਾਲ ਸਹੁੰ ਚੁੱਕਦੇ ਹੋਏ।