Safe Kitt: ਤਪਾ (ਸੁਰਿੰਦਰ ਕੁਮਾਰ)। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਡੈੱਪਥ ਕੰਪੇਨ ਤਹਿਤ ਨਸ਼ੇ ਛੱਡਣ ਵਾਲੇ ਵਿਅਕਤੀਆਂ ਦੀ ਸਿਹਤ ਸੁਧਾਰ ਲਈ ਸੇਫ ਕਿੱਟਾਂ ਦੀ ਵੰਡ ਜਾਰੀ ਹੈ। ਇਸ ਮੁਹਿੰਮ ਤਹਿਤ ਬਲਾਕ ਤਪਾ ਭਦੌੜ ਦੇ ਸ਼ਹਿਰ ਤਪਾ ਦੀ ਅਨੰਦਪੁਰੀ ਬਸਤੀ ਦੇ ਡੇਰਾ ਸੱਚਾ ਸੌਦਾ ਦੀ ਮੁਹਿੰਮ ਨਾਲ ਜੁੜ ਕੇ ਨਸ਼ਾ ਛੱਡਣ ਵਾਲੇ ਤਿੰਨ ਵਿਅਕਤੀਆਂ ਸੋਨੀ, ਅਵਤਾਰ ਅਤੇ ਮਧੂ, ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਹਨ, ਨੂੰ ਉਕਤ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਉਕਤ ਤਿੰਨਾਂ ਪਰਿਵਾਰਾਂ ਦੇ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਬਹੁਤ ਖੁਸ਼ ਹਨ। Depth Compaing
ਇਸ ਮੌਕੇ ਪ੍ਰੇਮੀ ਸੇਵਕ ਸੁਰਿੰਦਰ ਮਿੱਤਲ ਇੰਸਾਂ, ਪ੍ਰੇਮੀ ਰਤਨ ਬਿੱਟੂ ਇੰਸਾਂ , ਰਿੰਕੂ ਇੰਸਾਂ, ਵਿੱਕੀ ਸ਼ਰਮਾ ਇੰਸਾਂ, ਹੈਪੀ ਇੰਸਾਂ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਡੈੱਪਥ ਕੰਪੇਨ ਮੁਹਿੰਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਚੱਲ ਰਹੀ ਹੈ ਅਤੇ ਇਸ ਨੂੰ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਵੱਡੇ ਪੱਧਰ ’ਤੇ ਅਮਲੀ ਰੂਪ ਦੇ ਰਹੇ ਹਨ। ਇਨ੍ਹਾਂ ਸੇਫ ਕਿੱਟਾਂ ਦਾ ਮਕਸਦ ਨਸ਼ਾ ਛੱਡਣ ਤੋਂ ਬਾਅਦ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨਾ ਅਤੇ ਸਿਹਤਮੰਦ ਜੀਵਨ ਵੱਲ ਵਾਪਸ ਲਿਆਉਣਾ ਹੈ। Safe Kitt
Read Also : ਡੇਰਾ ਸ਼ਰਧਾਲੂ ਨੇ ਪੰਛੀਆਂ ਨੂੰ ਹੁਣ ਤੱਕ ਪਾ ਦਿੱਤਾ 48 ਹਜ਼ਾਰ ਦਾ ਚੋਗਾ
ਡੇਰਾ ਸੱਚਾ ਸੌਦਾ ਦੇ ਵਲੰਟੀਅਰ ਇਹ ਕਿੱਟਾਂ ਉਨ੍ਹਾਂ ਨੌਜਵਾਨਾਂ ਅਤੇ ਵਿਅਕਤੀਆਂ ਨੂੰ ਮੁਫਤ ਵੰਡ ਰਹੇ ਹਨ, ਜੋ ਡੈੱਪਥ ਕੰਪੇਨ ਰਾਹੀਂ ਨਸ਼ਾ ਛੱਡ ਚੁੱਕੇ ਹਨ ਜਾਂ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਿੱਟਾਂ ਨਸ਼ਾ ਮੁਕਤੀ ਦੀ ਪ੍ਰਕਿਰਿਆ ਨੂੰ ਸੌਖੀ ਅਤੇ ਸਫਲ ਬਣਾਉਣ ਵਿੱਚ ਮਦਦ ਕਰਦੀਆਂ ਹਨ।














