ਨੁਸਾਂਤਰਾ ਇੰਡੋਨੇਸ਼ੀਆ ਦੀ ਨਵੀਂ ਰਾਜਧਾਨੀ ਹੋਵੇਗੀ
ਜਕਾਰਤਾ। ਇੰਡੋਨੇਸ਼ੀਆ ਦੀ ਸੰਸਦ ਦੁਆਰਾ ਜਕਾਰਤਾ ਤੋਂ ਕਾਲੀਮੰਤਨ ਨੂੰ ਦੇਸ਼ ਦੀ ਰਾਜਧਾਨੀ ਦੇ ਤਬਾਦਲੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਨਵੀਂ ਰਾਜਧਾਨੀ ਨੁਸਾਂਤਰਾ ਹੋਵੇਗੀ। ਇੰਡੋਨੇਸ਼ੀਆ ਸੰਸਦ ਟੀਵੀ ਨੇ ਰਾਸ਼ਟਰੀ ਵਿਕਾਸ ਯੋਜਨਾ ਮੰਤਰੀ ਸੁਹਾਰਸੋ ਮੋਨੋਆਰਫਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸ੍ਰੀ ਮੋਨੋਆਰਫਾ ਨੇ ਕਿਹਾ ਕਿ ਦੇਸ਼ ਦੀ ਸੰਸਦ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ’ਤੇ ਰਾਜਧਾਨੀ ਦੇ ਤਬਾਦਲੇ ਬਾਰੇ ਇੱਕ ਬਿਲ ਪਾਸ ਕੀਤਾ।
ਉਸਨੇ ਕਿਹਾ ਕਿ ਰਾਜਧਾਨੀ ਨੂੰ ਕੁਲੀਮੰਤਨ ਵਿੱਚ ਤਬਦੀਲ ਕਰਨਾ ਕਈ ਵਿਚਾਰਾਂ, ਖੇਤਰੀ ਲਾਭਾਂ ਅਤੇ ਭਲਾਈ ‘ਤੇ ਅਧਾਰਤ ਹੈ ਅਤੇ ਇਹ ਫੈਸਲਾ ਟਾਪੂ ਦੇ ਵਿਚਕਾਰ ਇੱਕ ਨਵੇਂ ਆਰਥਿਕ ਕੇਂਦਰ ਦੇ ਉਭਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਸਾਲ 2019 ਵਿੱਚ, ਰਾਸ਼ਟਰਪਤੀ ਜੋਕੋ ਵਿਡੋਡੋ ਨੇ ਜਕਾਰਤਾ ਦੇ ਵਾਤਾਵਰਣ ਅਤੇ ਆਰਥਿਕ ਸਥਿਰਤਾ ਦੇ ਮੱਦੇਨਜ਼ਰ ਰਾਜਧਾਨੀ ਨੂੰ ਤਬਦੀਲ ਕਰਨ ਦਾ ਐਲਾਨ ਕੀਤਾ ਸੀ। ਸੀਐਨਐਨ ਦੇ ਅਨੁਸਾਰ ਜਕਾਰਤਾ ਵਿੱਚ ਹੜ੍ਹ ਦਾ ਖ਼ਤਰਾ ਹੈ ਕਿਉਂਕਿ ਇਹ ਸਮੁੰਦਰ ਦੇ ਨੇੜੇ ਦਲਦਲੀ ਜ਼ਮੀਨ ਉੱਤੇ ਹੈ। ਵਿਸ਼ਵ ਆਰਥਿਕ ਫੋਰਮ ਦੇ ਅਨੁਸਾਰ ਇਹ ਸਭ ਤੋਂ ਤੇਜ਼ੀ ਨਾਲ ਡੁੱਬਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ