ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਨਸ਼ਾ ਸਮੱਗਲਰਾਂ ...

    ਨਸ਼ਾ ਸਮੱਗਲਰਾਂ ਦੀ ਜ਼ਮਾਨਤ ਕਰਵਾਉਂਦਾ ਖੁਦ ਚੜ੍ਹਿਆ ਪੁਲਿਸ ਅੜਿੱਕੇ

    Drug
     ਸ਼ੇਰਪੁਰ: ਥਾਣਾ ਮੁਖੀ ਅਵਤਾਰ ਸਿੰਘ ਧਾਲੀਵਾਲ ਅਤੇ ਪੁਲਿਸ ਪਾਰਟੀ ਨਾਲ ਗਿ੍ਰਫਤਾਰ ਕੀਤਾ ਗਿਆ ਵਿਅਕਤੀ।

    ਨੰਬਰਦਾਰ 5 ਗ੍ਰਾਮ ਚਿੱਟੇ ਸਮੇਤ ਕਾਬੂ, ਇੱਕ ਨਾਮਜ਼ਦ

    (ਰਵੀ ਗੁਰਮਾ) ਸ਼ੇਰਪੁਰ। ਥਾਣਾ ਸ਼ੇਰਪੁਰ ਪੁਲਿਸ ਨੇੇ ਨੰਬਰਦਾਰ ਨੂੰ 5 ਗ੍ਰਾਮ ਨਸ਼ੀਲਾ ਪਾਊਡਰ (ਚਿੱਟਾ) ਸਮੇਤ ਮੋਟਰਸਾਈਕਲ ਗਿ੍ਰਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੇਜਰ ਸਿੰਘ ਨੰਬਰਦਾਰ ਖ਼ਿਲਾਫ਼ ਥਾਣਾ ਸ਼ੇਰਪੁਰ ਵਿਖੇ ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। (Drug )

    ਇਹ ਵੀ ਪੜ੍ਹੋ : ਅਮਨ ਅਰੋੜਾ ਵੱਲੋਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਨ ਲਈ ਸੁਨਾਮ ਵਾਸੀ ਪ੍ਰਿਯੰਕਾ ਦਾ ਵਿਸ਼ੇਸ਼ ਸਨਮਾਨ

    ਪੁੱਛਗਿੱਛ ਦੌਰਾਨ ਉਕਤਾਨ ਨੂੰ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਸਿੰਦਰ ਕੌਰ ਪਤਨੀ ਜੱਗਾ ਸਿੰਘ ਵਾਸੀ ਸਬਜ਼ੀ ਮੰਡੀ ਚੰਦੀ ਦੇ ਕੋਠੇ ਬਾਜਾਖਾਨਾ ਰੋਡ ਬਰਨਾਲਾ ਨੂੰ ਮਾਮਲੇ ’ਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਧਾਲੀਵਾਲ ਨੇ ਦੱਸਿਆ ਕਿ ਉਕਤ ਨੰਬਰਦਾਰ ਮੇਜਰ ਸਿੰਘ ਜੋ ਨਸ਼ਾ ਵੇਚਣ ਵਾਲੇ ਸਮਗਲਰਾਂ ਦੀ ਜ਼ਮਾਨਤ ਕਰਵਾਉਂਦਾ ਸੀ ਤੇ ਹੁਣ ਖੁਦ ਵੀ ਨਸ਼ੇ ਦੀ ਸਪਲਾਈ ਕਰਨ ਲੱਗ ਗਿਆ ਸੀ। ਇਸ ਮੌਕੇ ਮੁੱਖ ਮੁਨਸ਼ੀ ਰਾਮ ਸਿੰਘ, ਏਐੱਸਆਈ ਗੁਰਪਾਲ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਜਸਜੋਤ ਸਿੰਘ, ਮਹਿਲਾ ਹੌਲਦਾਰ ਬਿਕ੍ਰਮਜੀਤ ਕੌਰ , ਕਮਾਂਡੋ ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਮੁਲਾਜ਼ਮ ਮੌਜ਼ੂਦ ਸਨ।

    LEAVE A REPLY

    Please enter your comment!
    Please enter your name here