ਸਾਡੇ ਨਾਲ ਸ਼ਾਮਲ

Follow us

21.5 C
Chandigarh
Wednesday, January 21, 2026
More
    Home Breaking News UGC NET Resul...

    UGC NET Result 2023 Live Updates : NTA ਨੇ ਨਤੀਜਾ ਅਪਡੇਟ ਕੀਤਾ! ਹੁਣੇ ਚੈੱਕ ਕਰੋ!

    UGC NET Result
    UGC NET Result 2023 Live Updates : NTA ਨੇ ਨਤੀਜਾ ਅਪਡੇਟ ਕੀਤਾ! ਹੁਣੇ ਚੈੱਕ ਕਰੋ!

    UGC NET Result 2023 Live Updates : ਨਵੀਂ-ਦਿੱਲੀ। ਨੈਸ਼ਨਲ ਟੈਸਟਿੰਗ ਏਜੰਸੀ (NTA) UGC NET ਦਸੰਬਰ 2023 ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰਨ ਲਈ ਤਿਆਰ ਹੈ ਜਿਸ ਨੂੰ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਦੇਖਿਆ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਰਾਬੀ ਕਾਰਨ ਇਸ ‘ਚ ਕੁਝ ਸਮਾਂ ਲੱਗੇਗਾ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ NTA ਜਲਦੀ ਤੋਂ ਜਲਦੀ ਨਤੀਜਾ ਜਾਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਕੁਝ ਤਕਨੀਕੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਿਸ ਕਾਰਨ ਅਜੇ ਤੱਕ ਨਤੀਜਾ ਐਲਾਨਿਆ ਨਹੀਂ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਯੂਜੀਸੀ ਨੈੱਟ ਪ੍ਰੀਖਿਆ ਵਿੱਚ ਯੋਗ ਮੰਨਿਆ ਜਾਵੇਗਾ। SC, ST ਅਤੇ OBC ਉਮੀਦਵਾਰਾਂ ਲਈ ਯੋਗਤਾ ਦੇ ਅੰਕ 35% ਹਨ। UGC NET Result

    ਇਹ ਵੀ ਪੜ੍ਹੋ: ਸੁਪਰ ਓਵਰ ’ਚ Rohit Sharma ਦੇ ਰਿਟਾਇਰਡ ਆਊਟ ਹੋਣ ’ਤੇ ਰਾਹੁਲ ਦ੍ਰਾਵਿੜ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ….

    ਅਧਿਕਾਰਤ ਨੋਟਿਸ ਦੇ ਅਨੁਸਾਰ, ‘ਐਨਟੀਏ ਨੇ ਸੂਚਨਾ ਬੁਲੇਟਿਨ ਵਿੱਚ ਘੋਸ਼ਣਾ ਕੀਤੀ ਕਿ UGC – NET ਦਸੰਬਰ 2023 ਦਾ ਨਤੀਜਾ 10 ਜਨਵਰੀ, 2024 ਨੂੰ ਘੋਸ਼ਿਤ ਕੀਤਾ ਜਾਵੇਗਾ, ਪਰ ਚੇਨਈ ਅਤੇ ਆਂਧਰਾ ਪ੍ਰਦੇਸ਼ ਵਿੱਚ ਕੁਦਰਤੀ ਆਫ਼ਤ (ਮਾਈਕਾਂਗ) ਦੇ ਕਾਰਨ, ਦੁਬਾਰਾ ਪ੍ਰੀਖਿਆ ਲਈ ਜਾਵੇਗੀ। ਇਸ ਲਈ ਉਪਰੋਕਤ ਪ੍ਰੀਖਿਆ ਦਾ ਅੰਤਿਮ ਨਤੀਜਾ ਅੱਜ ਯਾਨੀ 17 ਜਨਵਰੀ, 2024 ਨੂੰ ਵੈੱਬਸਾਈਟ ‘ਤੇ ਐਲਾਨਿਆ ਜਾ ਰਿਹਾ ਹੈ।

    ਨਤੀਜਾ ਡਾਊਨਲੋਡ ਕਰਨ ਲਈ ਵੇਖੋ ਲਿੰਕ (UGC NET Result )

    ਉਮੀਦਵਾਰਾਂ ਨੂੰ ਪ੍ਰੀਖਿਆ ਵਿੱਚ ਆਪਣੇ ਅੰਕਾਂ ਦੀ ਜਾਂਚ ਕਰਨ ਲਈ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਨੀ ਪੈਂਦੀ ਹੈ। ਨਤੀਜਾ ਅੰਤਿਮ ਉੱਤਰ ਕੁੰਜੀ ਦੇ ਆਧਾਰ ‘ਤੇ ਐਲਾਨ ਕੀਤਾ ਜਾਵੇਗਾ।
    UGC NET ਨਤੀਜਾ ਡਾਊਨਲੋਡ ਲਿੰਕ 1 ugcnet.nta.ac.in
    UGC NET ਨਤੀਜਾ ਡਾਊਨਲੋਡ ਲਿੰਕ 2 ugcnet.ntaonline.in

    LEAVE A REPLY

    Please enter your comment!
    Please enter your name here