Amritpal Singh: ਪੰਜਾਬ ਵਿੱਚ ਲਿਆ ਕੇ ਮਿਸਾਲੀ ਸਜ਼ਾ ਦੇਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਸਮ ਦੀ ਡਿਬਰੂਗੜ ਜੇਲ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਵਿੱਚ ਲਿਆਉਣ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਨਾਲ ਜੇਲ ਵਿੱਚ ਬੰਦ ਸੱਤ ਸਾਥੀਆਂ ਤੋਂ ਐਨਐਸਏ ਖਤਮ ਕੀਤਾ ਜਾਏਗਾ। ਜਦੋਂ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਦੋ ਸਾਥੀ ਡਿਬਦੁਗੜ੍ਹ ਜੇਲ ਵਿੱਚ ਹੀ ਬੰਦ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਪਰ ਇਸ ਲਈ ਉਹਨਾਂ ਕਥਿਤ ਦੋਸ਼ੀਆਂ ਨੂੰ ਡਿਬੜੂਗੜ ਜੇਲ ਵਿੱਚੋਂ ਪੰਜਾਬ ਵਿੱਚ ਲਿਆਉਣਾ ਜਰੂਰੀ ਸੀ ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੱਤ ਕਥਿਤ ਦੋਸ਼ੀਆਂ ਦੇ ਖਿਲਾਫ ਐਨਐਸਏ ਅੱਗੇ ਨਹੀਂ ਵਧਾਉਂਦਾ ਫੈਸਲਾ ਲਿਆ।
Amritpal Singh
ਜਿਸ ਦੇ ਚਲਦੇ ਕੱਲ ਅਸਮ ਦੀ ਇਸ ਡਿਬੜੂਗੜ੍ਹ ਜੇਲ ਵਿੱਚੋਂ 7 ਕੈਦੀਆਂ ਨੂੰ ਪੰਜਾਬ ਵਿੱਚ ਸ਼ਿਫਟ ਕੀਤਾ ਜਾਏਗਾ ਅਤੇ ਇਹਨਾਂ ਖਿਲਾਫ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਅਤੇ ਆਪਣੇ ਨੇ ਇੱਕ ਸਾਥੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚੋਂ ਛੁਡਵਾਉਣ ਦੇ ਮਾਮਲੇ ਵਿੱਚ ਟਰਾਇਲ ਚਲਾਇਆ ਜਾਏਗਾ। ਪੰਜਾਬ ਪੁਲਿਸ ਹੁਣ ਇਸ ਮਾਮਲੇ ਵਿੱਚ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਚਾਹਵਾਨ ਹੈ ਜਿਸ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ। Amritpal Singh
Read Also : ਹੁਣ ਕੀਤੀ ਇਹ ਗਲਤੀ ਤਾਂ ਹੋਵੇਗੀ ਕਾਰਵਾਈ, ਸੂਬਾ ਸਰਕਾਰ ਹੋਈ ਸਖ਼ਤ, ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਤੋਂ ਸੰਸਦ ਮੈਂਬਰ ਬਣੇ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 2023 ਵਿੱਚ ਅਜਨਾਲਾ ਦੇ ਪੁਲਿਸ ਸਟੇਸ਼ਨ ‘ਤੇ ਹਮਲਾ ਕਰਦੇ ਹੋਏ ਆਪਣੇ ਇੱਕ ਸਾਥੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਛੁਡਵਾਇਆ ਗਿਆ ਸੀ ਉੱਥੇ ਹੀ ਪੁਲਿਸ ਸਟੇਸ਼ਨ ‘ਤੇ ਕਬਜ਼ਾ ਕਰ ਲਿਆ ਗਿਆ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਸਮੇਤ ਉਹਨਾਂ ਦੇ ਕਰੀਬ ਨੌ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਐਨਐਸਏ ਦੀ ਕਾਰਵਾਈ ਕਰਦੇ ਹੋਏ ਅਸਮ ਦੀ ਡਿਬੜੂਗੜ ਜੇਲ ਵਿੱਚ ਭੇਜ ਦਿੱਤਾ ਗਿਆ ਸੀ ਪਿਛਲੇ ਦੋ ਸਾਲ ਤੋਂ ਇਹ ਸਾਰੇ ਕੈਦੀ ਉੱਥੇ ਹੀ ਬੰਦ ਹਨ ਪਰ ਉਹਨਾਂ ਵਿੱਚੋਂ ਹੁਣ ਸੱਤ ਕੈਦੀਆਂ ਨੂੰ ਪੰਜਾਬ ਵਿੱਚ ਲਿਆ ਕੇ ਸਜ਼ਾ ਦੇਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ।