ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, February 13, 2026
More
    Home Breaking News ਐਨਆਰਆਈ ਜੋੜਾ ਕ...

    ਐਨਆਰਆਈ ਜੋੜਾ ਕੈਬ ‘ਚ ਭੁੱਲਿਆ ਇੱਕ ਕਰੋੜ ਦੇ ਗਹਿਣੇ

    NRI Couple Jewelry

    ਪੁਲਿਸ ਨੇ 4 ਘੰਟਿਆਂ ’ਚ ਲੱਭ ਕੇ ਵਾਪਸ ਦਿੱਤੇ

    (ਸੱਚ ਕਹੂੰ ਨਿਊਜ਼) ਨੋਇਡਾ। ਗ੍ਰੇਟਰ ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਕ ਐਨਆਰਆਈ ਜੋੜਾ ਵਿਆਹ  ਇੱਕ ਉਬੇਰ ਕੈਬ ਵਿੱਚ ਇੱਕ ਕਰੋੜ ਰੁਪਏ ਦੇ ਗਹਿਣਿਆਂ ਵਾਲਾ ਬੈਗ ਭੁੱਲ ਗਿਆ। ਉਕਤ ਜੋੜੇ ਨੇ  ਮਾਮਲੇ ਦੀ ਸੂਚਨਾ ਥਾਣਾ ਬਿਸਰਖ ਵਿਖੇ ਦਿੱਤੀ। ਪੁਲਿਸ ਨੇ ਤੁਰੰਤ ਹਰਕਤ ‘ਚ ਆ ਕੇ ਸਿਰਫ 4 ਘੰਟਿਆਂ ‘ਚ ਕੈਬ ਨੂੰ ਲੱਭ ਲਿਆ ਅਤੇ ਜੋੜੇ ਨੂੰ ਬੈਗ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਜੋੜੇ ਦੇ ਸਾਹ ’ਚ ਸਾਹ ਆਇਆ। ਜਿਸ ’ਤੇ ਉਕਤ ਜੋੜੇ ਨੇ ਪੁਲਿਸ ਦਾ ਧੰਨਵਾਦ ਕੀਤਾ। ਇਹ ਐਨਆਰਆਈ ਜੋੜਾ ਆਪਣੀ ਧੀ ਦੇ ਮਹਿੰਦੀ ਸਮਾਗਮ ਲਈ ਗਹਿਣੇ ਲੈ ਕੇ ਇੱਕ ਹੋਟਲ ਜਾ ਰਿਹਾ ਸੀ, ਜਦੋਂ ਉਹ ਕੈਬ ਦੀ ਡਿੱਗੀ ਵਿੱਚ ਆਪਣਾ ਗਹਿਣਿਆਂ ਦਾ ਬੈਗ ਭੁੱਲ ਗਿਆ। (NRI Couple Jewelry )

    ਕੀ ਹੈ ਮਾਮਲਾ

    ਦੱਸਣਯੋਗ ਹੈ ਕਿ ਨਿਖਿਲੇਸ਼ ਕੁਮਾਰ ਸਿਨਹਾ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਰਹਿੰਦਾ ਹੈ। ਹਾਲ ਹੀ ‘ਚ ਉਹ ਆਪਣੀ ਬੇਟੀ ਦੇ ਵਿਆਹ ਲਈ ਭਾਰਤ ਆਇਆ ਹੈ ਬੁੱਧਵਾਰ ਨੂੰ ਗ੍ਰੇਟਰ ਨੋਇਡਾ ਦੇ ਸਰੋਵਰ ਪੋਰਟੀਕੋ ਹੋਟਲ ‘ਚ ਉਨ੍ਹਾਂ ਦੀ ਬੇਟੀ ਦੀ ਮਹਿੰਦੀ ਦਾ ਸਮਾਰੋਹ ਸੀ। ਨਿਖਿਲੇਸ਼ ਨੇ ਹੋਟਲ ਪਹੁੰਚਣ ਲਈ ਗੁਰੂਗ੍ਰਾਮ ਤੋਂ ਉਬੇਰ ਕੈਬ ਬੁੱਕ ਕੀਤੀ, ਪਰ ਜਦੋਂ ਉਹ ਹੋਟਲ ਪਹੁੰਚਿਆ ਤਾਂ ਉਸਨੂੰ ਯਾਦ ਆਇਆ ਕਿ ਉਹ ਕੈਬ ਵਿੱਚ ਗਹਿਣਿਆਂ ਦਾ ਬੈਗ ਛੱਡ ਗਿਆ ਸੀ। NRI Couple Jewelry

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here