ਤੀਜਾ ਵਿਆਹ ਕਰਵਾਉਣ ਆਏ ਐੱਨਆਰਆਈ ਲਾੜੇ ਦੀ ਛਿੱਤਰ ਪਰੇਡ

ਪਹਿਲਾਂ ਵੀ ਇੱਕ ਪਤਨੀ ਨੂੰ ਦੇ ਚੁੱਕਿਐ ਤਲਾਕ

ਸੱਚ ਕਹੂੰ ਨਿਊਜ਼ ਫਿਲੌਰ, 17 ਜੂਨ:ਤੀਜਾ ਵਿਆਹ ਕਰਵਾਉਣ ਜਾ ਰਹੇ ਇੱਕ ਐੱਨਆਰਆਈ ਲਾੜੇ ਦੀ ਉਸ ਦੀ ਦੂਜੀ ਪਤਨੀ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਖੂਬ ਛਿੱਤਰ ਪਰੇਡ ਕਰਨ ਦਾ ਸਮਾਚਾਰ ਹੈ ਦੱਸਿਆ ਕਿ ਜਾ ਰਿਹਾ ਹੈ ਉਕਤ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਇਆ ਸੀ ਅਤੇ ਅੱਜ ਆਪਣੀ ਦੂਜੀ ਪਤਨੀ ਨੂੰ ਘਰ ਛੱਡ ਕੇ ਤੀਜਾ ਵਿਆਹ ਕਰਵਾਉਣ ਜਾ ਰਿਹਾ ਸੀ ਮੌਕੇ ‘ਤੇ ਪੁੱਜੀ ਪੁਲਿਸ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਏਕਤਾ ਪੁੱਤਰੀ ਅਸ਼ੋਕ ਭਾਰਦਵਾਜ ਨੇ ਦੱਸਿਆ ਕਿ ਉਸਦਾ ਵਿਆਹ 2012 ਵਿਚ ਅਮਨਦੀਪ ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਭਾਰ ਸਿੰਘ ਪੁਰਾ ਨਾਲ ਹੋਇਆ ਸੀ ਅਮਨਦੀਪ ਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਵਿਦੇਸ਼ ਵਿਚ ਸੈਟਲ ਹੋਣ ਲਈ ਪਹਿਲਾਂ ਜਿਸ ਲੜਕੀ ਨਾਲ ਵਿਆਹ ਕੀਤਾ ਸੀ ਉਸ ਨਾਲ ਤਲਾਕ ਹੋ ਚੁੱਕਾ ਹੈ ਜਿਸ ‘ਤੇ ਲੜਕੀ ਦੇ ਪਰਿਵਾਰ ਵਾਲੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਅਤੇ ਵਿਆਹ ਲਈ ਰਾਜ਼ੀ ਹੋ ਗਏ
ਲੜਕੀ ਦੇ ਭਰਾ ਅਕਾਸ਼ ਨੇ ਦੱਸਿਆ ਕਿ ਉਸਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ  6 ਮਹੀਨੇ ਵਿਦੇਸ਼ ਰੱਖਣ ਦੇ ਬਾਅਦ ਲੜਕੇ ਨੇ ਉਨ੍ਹਾਂ ਦੀ ਲ਼ੜਕੀ ਨੂੰ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਕਰਕੇ ਘਰ ਭੇਜ ਦਿੱਤਾ ਬੀਤੀ ਰਾਤ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਨਦੀਪ ਉਨ੍ਹਾਂ ਦੀ ਲੜਕੀ ਨੂੰ ਤਲਾਕ ਦਿੱਤੇ ਬਿਨਾਂ ਤੀਸਰੀ ਸ਼ਾਦੀ ਕਰਨ ਜਾ ਰਿਹਾ ਹੈ ਜਿਸਨੂੰ ਉਨ੍ਹਾਂ ਨੇ ਪੁਲਿਸ ਤੇ ਭਾਵਾਧਸ ਦੇ ਤਹਿਸੀਲ ਪ੍ਰਧਾਨ ਗੋਲਡੀ ਨਾਹਰ ਤੇ ਹੋਰਨਾਂ ਰਿਸ਼ਤੇਦਾਰਾਂ ਦੀ ਮੱਦਦ ਨਾਲ ਫੜ ਲਿਆ ਲੜਕੀ ਤੇ ਉਸਦੇ ਪਰਿਵਾਰ ਵਾਲਿਆਂ ਨੇ ਜਿਵੇਂ ਹੀ ਲੜਕੇ ਦੇ ਘਰ ਵਿਚ ਵਿਆਹ ਦਾ ਮੰਡਪ ਸਜਿਆ ਦੇਖਿਆ ਤਾਂ ਉਨ੍ਹਾਂ ਨੇ ਉਸ ਦੀ ਖੂਬ ਮਾਰਕੁੱਟ ਕੀਤੀ

ਲੜਕੀ ਧਿਰ ਨੇ ਲਿਆ ਸਟੇਅ

ਇਸ ਦੌਰਾਨ ਪੁਲਿਸ ਲਾੜੇ ਨੂੰ ਥਾਣੇ ਲੈ ਗਈ ਅਤੇ ਤਿੰਨ ਘੰਟੇ ਥਾਣੇ ਵਿਚ ਰੱਖਣ ਤੋਂ ਬਾਅਦ ਪੁਲਿਸ ਨੇ ਛੱਡਣ ਦੀ ਗੱਲ ਕੀਤੀ ਤਾਂ ਲੜਕੇ ਦਾ ਵਿਆਹ ਰੁਕਵਾਉਣ ਲਈ ਲੜਕੀ ਧਿਰ ਅਦਾਲਤ ‘ਚ ਜਾ ਪਹੁੰਚੀ ਅਤੇ ਅਦਾਲਤ ਤੋਂ ਵਿਆਹ ਰੋਕਣ ਦਾ ਸਟੇਅ ਲੈ ਲਿਆ

ਲੜਕੇ ਦੇ ਛੋਟੇ ਭਰਾ ਨੇ ਪੱਤਰਕਾਰਾਂ ਨੂੰ ਆਪਣੇ ਭਰਾ ਵੱਲੋਂ ਵਿਦੇਸ਼ ਵਿਚ ਲਏ ਤਲਾਕ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਉਸਦਾ ਭਰਾ ਬੇਗੁਨਾਹ ਹੈ ਥਾਣਾ ਮੁਖੀ ਉਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਆਹ ਰੁਕਵਾ ਕੇ ਐਨ. ਆਰ. ਆਈ. ਲਾੜੇ ਅਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਥਾਣੇ ਵਿੱਚ ਕਾਗਜ਼ਾਤ ਦਿਖਾਉਂਦੇ ਹੋਏ ਦੱਸਿਆ ਕਿ ਉਸਨੇ ਵਿਦੇਸ਼ ਵਿੱਚ ਆਪਣੀ ਦੂਸਰੀ ਪਤਨੀ ਤੋਂ ਵੀ ਇਕਤਰਫਾ ਤਲਾਕ ਲਿਆ ਸੀ ਇਸ ਸਬੰਧ ਵਿਚ ਉਹ ਹੁਣ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕਰ ਰਹੇ ਹਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਹੋਵੇਗੀ