
ਹੈਨਰਿਕ ਕਲਾਸੇਨ ਕੀਤਾ ਸੰਨਿਆਸ ਦਾ ਐਲਾਨ | Heinrich Klaasen Retirement
Heinrich Klaasen Retirement: ਸਪੋਰਟਸ ਡੈਸਕ। ਦੁਨੀਆ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਨੇ ਅਚਾਨਕ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੇਨਰਿਕ ਕਲਾਸੇਨ ਨੇ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਕਲਾਸੇਨ ਨੂੰ ਚਿੱਟੀ ਗੇਂਦ ਦੇ ਕ੍ਰਿਕਟ ਵਿੱਚ ਸਭ ਤੋਂ ਵਿਸਫੋਟਕ ਬੱਲੇਬਾਜ਼ ਮੰਨਿਆ ਜਾਂਦਾ ਹੈ, ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਉਨ੍ਹਾਂ ਦਾ ਵੱਖ ਹੋਣਾ ਵਿਸ਼ਵ ਕ੍ਰਿਕੇਟ ਲਈ ਇੱਕ ਵੱਡਾ ਝਟਕਾ ਹੈ। ਕਲਾਸੇਨ ਨੇ ਆਪਣੇ ਟੈਸਟ ਕਰੀਅਰ ’ਚ ਸਿਰਫ 4 ਮੈਚ ਖੇਡੇ ਤੇ ਕੁੱਲ 104 ਦੌੜਾਂ ਬਣਾਉਣ ’ਚ ਕਾਮਯਾਬ ਰਹੇ। ਇਸ ਦੇ ਨਾਲ ਹੀ, ਵਨਡੇ ’ਚ, ਕਲਾਸੇਨ ਨੇ 60 ਮੈਚ ਖੇਡੇ ਤੇ 2141 ਦੌੜਾਂ ਬਣਾਉਣ ’ਚ ਕਾਮਯਾਬ ਰਹੇ।
ਇਹ ਖਬਰ ਵੀ ਪੜ੍ਹੋ : Glenn Maxwell Retirement: ਗਲੇਨ ਮੈਕਸਵੈੱਲ ਦਾ ਵਨਡੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ
ਇਸ ਤੋਂ ਇਲਾਵਾ, ਹੇਨਰਿਕ ਕਲਾਸੇਨ ਨੇ ਵਨਡੇ ’ਚ 4 ਸੈਂਕੜੇ ਤੇ 11 ਅਰਧ ਸੈਂਕੜੇ ਲਾ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਟੀ-20 ਅੰਤਰਰਾਸ਼ਟਰੀ ਦੀ ਗੱਲ ਕਰੀਏ ਤਾਂ, ਕਲਾਸੇਨ ਨੇ 58 ਮੈਚਾਂ ’ਚ 1000 ਦੌੜਾਂ ਬਣਾਈਆਂ ਜਿਸ ’ਚ ਉਨ੍ਹਾਂ 5 ਅਰਧ ਸੈਂਕੜੇ ਲਗਾਏ। ਕਲਾਸੇਨ ਨੇ ਇੰਸਟਾ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਕਲਾਸੇਨ ਨੇ ਲਿਖਿਆ, ‘ਇਹ ਮੇਰੇ ਲਈ ਇੱਕ ਦੁਖਦਾਈ ਦਿਨ ਹੈ, ਮੈਂ ਆਪਣੇ ਆਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ। ਮੈਨੂੰ ਇਹ ਫੈਸਲਾ ਕਰਨ ’ਚ ਬਹੁਤ ਸਮਾਂ ਲੱਗਿਆ ਕਿ ਮੇਰੇ ਅਤੇ ਮੇਰੇ ਪਰਿਵਾਰ ਦੇ ਭਵਿੱਖ ਲਈ ਕੀ ਸਭ ਤੋਂ ਵਧੀਆ ਹੈ। ਇਹ ਇੱਕ ਬਹੁਤ ਮੁਸ਼ਕਲ ਫੈਸਲਾ ਸੀ, ਪਰ ਨਾਲ ਹੀ ਮੈਂ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ’। Heinrich Klaasen Retirement
ਦੱਖਣੀ ਅਫ਼ਰੀਕੀ ਦਿੱਗਜ ਨੇ ਅੱਗੇ ਲਿਖਿਆ, ‘ਸ਼ੁਰੂ ਤੋਂ ਹੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਆਪਣੇ ਦੇਸ਼ ਲਈ ਖੇਡਣਾ ਮੇਰਾ ਬਚਪਨ ਦਾ ਸੁਪਨਾ ਸੀ, ਮੈਂ ਇਸ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ। ਮੈਂ ਬਹੁਤ ਵਧੀਆ ਦੋਸਤੀਆਂ ਤੇ ਰਿਸ਼ਤੇ ਬਣਾਏ ਹਨ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲਾਂਗਾ। ਇਸ ਯਾਤਰਾ ਵਿੱਚ ਮੈਂ ਬਹੁਤ ਸਾਰੇ ਸ਼ਾਨਦਾਰ ਦੋਸਤ ਤੇ ਰਿਸ਼ਤੇ ਬਣਾਏ, ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲਾਂਗਾ। ਕ੍ਰਿਕਟ ਨੇ ਮੈਨੂੰ ਅਜਿਹੇ ਮਹਾਨ ਲੋਕਾਂ ਨਾਲ ਜਾਣੂ ਕਰਵਾਇਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ।’ ਕਲਾਸੇਨ ਹੁਣ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਨਜ਼ਰ ਨਹੀਂ ਆਉਣਗੇ ਪਰ ਫਰੈਂਚਾਇਜ਼ੀ ਕ੍ਰਿਕੇਟ ਖੇਡਦੇ ਨਜ਼ਰ ਆਉਣਗੇ। ਜੋ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ ਕਲਾਸੇਨ ਆਈਪੀਐਲ ’ਚ ਹੈਦਰਾਬਾਦ ਲਈ ਖੇਡਦੇ ਹਨ। Heinrich Klaasen Retirement