AIIMS PGI : ਏਮਜ਼ ਅਤੇ ਪੀਜੀਆਈ ’ਚ ਹੁਣ ਇਨ੍ਹਾਂ ਨੂੰ ਮਿਲੇਗੀ ਖਾਸ ਸਹੂਲਤ

AIIMS PGI

ਰੈਫਰਲ ਸਬੰਧੀ ਸ਼ਿਕਾਇਤਾਂ ਤੋਂ ਬਾਅਦ ਚੁੱਕਿਆ ਗਿਆ ਕਦਮ |AIIMS PGI

ਨਵੀਂ ਦਿੱਲੀ (ਏਜੰਸੀ) AIIMS PGI : ਭਾਰਤੀ ਰੇਲਵੇ ਨੇ ਆਪਣੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਿਹਤ ਸੰਭਾਲ ਨੀਤੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਹੈ। ਰੇਲਵੇ ਹੁਣ ਆਪਣੇ ਸਾਰੇ ਮੁਲਾਜ਼ਮਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਪੈਨਸ਼ਨਰਾਂ ਨੂੰ ਵਿਲੱਖਣ ਮੈਡੀਕਲ ਪਛਾਣ (ਯੂਏਆਈਡੀ) ਕਾਰਡ ਜਾਰੀ ਕਰੇਗਾ, ਜਿਸ ਰਾਹੀਂ ਉਹ ਰੇਲਵੇ ਦੇ ਸੂਚੀਬੱਧ ਹਸਪਤਾਲਾਂ ਅਤੇ ਦੇਸ਼ ਦੇ ਸਾਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਮੁਫ਼ਤ ਇਲਾਜ ਕਰਵਾ ਸਕਣਗੇ। ਇਹ ਕਾਰਡ 100 ਰੁਪਏ ਵਿੱਚ ਬਣੇਗਾ। AIIMS PGI

ਨਵੀਂ ਵਿਵਸਥਾ ਨਾਲ ਲੱਗਭੱਗ 12.5 ਲੱਖ ਰੇਲਵੇ ਮੁਲਾਜ਼ਮਾਂ, 15 ਲੱਖ ਤੋਂ ਵੱਧ ਪੈਨਸ਼ਨਰਾਂ ਅਤੇ ਲੱਗਭੱਗ 10 ਲੱਖ ਆਸ਼ਰਿਤਾਂ ਨੂੰ ਲਾਭ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਡਾਕਟਰ ਆਪਣੇ ਮਨਪਸੰਦ ਹਸਪਤਾਲਾਂ ਨੂੰ ਰੈਫਰਲ ਜਾਰੀ ਕਰਦੇ ਹਨ।

12.5 ਲੱਖ ਮੁਲਾਜ਼ਮਾਂ, 15 ਲੱਖ ਤੋਂ ਵੱਧ ਪੈਨਸ਼ਨਰਾਂ ਅਤੇ 10 ਲੱਖ ਆਸ਼ਰਿਤਾਂ ਨੂੰ ਮਿਲੇਗਾ ਲਾਭ

ਨਵੀਂ ਨੀਤੀ ਤਹਿਤ ਹੁਣ ਬਿਨਾਂ ਰੈਫਰਲ ਦੇ ਇਲਾਜ ਸੰਭਵ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਮੈਡੀਕਲ ਸਹੂਲਤਾਂ ਮਿਲਣਗੀਆਂ ਅਤੇ ਡਾਕਟਰਾਂ ਵੱਲੋਂ ਰੈਫਰਲ ਸਬੰਧੀ ਸ਼ਿਕਾਇਤਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ। ਰਾਸ਼ਟਰੀ ਸੰਸਥਾਨਾਂ ਜਿਵੇਂ ਪੀਜੀਆਈਐੱਮਈਆਰ ਚੰਡੀਗੜ੍ਹ, ਜੇਆਈਪੀਐੱਮਈਆਰ ਪੁਡੂਚੇਰੀ, ਨਿਮਹੰਸ ਬੇਂਗਲੁਰੂ ਅਤੇ ਦੇਸ਼ ਦੇ 25 ਏਮਜ਼ ਵਿੱਚ ਇਲਾਜ ਲਈ ਕਿਸੇ ਰੈਫਰਲ ਦੀ ਲੋੜ ਨਹੀਂ ਹੋਵੇਗੀ। ਇਨ੍ਹਾਂ ਸੰਸਥਾਵਾਂ ਵਿੱਚ ਸਿਰਫ਼ ਇਲਾਜ ਹੀ ਨਹੀਂ, ਸਗੋਂ ਜ਼ਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

Read Also : BJP Candidate List: ਹਰਿਆਣਾ ’ਚ ਭਾਜਪਾ ਦੀ ਪਹਿਲੀ ਸੂਚੀ ਜਾਰੀ, 25 ਨਵੇਂ ਚਿਹਰੇ ਲੜਨਗੇ ਚੋਣ, ਪੜ੍ਹੋ ਪੂਰੀ ਜਾਣਕਾਰੀ

LEAVE A REPLY

Please enter your comment!
Please enter your name here