ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਪੈਨਸ਼ਨ (Pension in Haryana) ਸਬੰਧੀ ਵੱਡਾ ਐਲਾਨ ਕਰ ਦਿੱਤਾ ਹੈ। ਇੱਕ ਪਾਸੇ ਜਿਥੇ ਬਜ਼ੁਰਗਾਂ ਨੂੰ 3000 ਰੁਪਏ ਪੈਨਸ਼ਨ ਕਰ ਦਿੱਤੀ ਹੈ ਉੱਥੇ ਹੀ ਕੁਆਰਿਆਂ ਨੂੰ ਵੀ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਕੜੀ ’ਚ ਹੁਣ ਬੇਸਹਾਰਾ ਬੱਚਿਆਂ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇੱਕ ਪਰਿਵਾਰ ’ਚ ਦੋ ਬੱਚਿਆਂ ਤੱਕ 1850 ਰੁਪਏ ਪ੍ਰਤੀ ਮਹੀਨਾ ਬੱਚਾ ਪੈਨਸ਼ਨ ਦਿੱਤੀ ਜਾ ਰਹੀ ਹੈ।
ਸਕੀਮ ਦਾ ਲਾਭ ਕਿਵੇਂ ਮਿਲੇਗਾ? | Pension in Haryana
ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਈਸ਼ਵਰ ਰਾਠੀ ਨੇ ਦੱਸਿਆ ਕਿ ਮੌਜ਼ੂਦਾ ਸਕੀਮ ਦਾ ਲਾਭ ਲੈਣ ਦੇ ਇੱਛੁਕ ਵਿਅਕਤੀ ਕੋਲ ਬੇਸਹਾਰਾ ਹੋਣ ਦਾ ਪ੍ਰਮਾਣ ਪੱਤਰ, ਬੱਚਿਆਂ ਦੇ ਸਿਹਤ ਵਿਭਾਗ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਤੇ ਬਿਨੈਕਾਰ ਦਾ ਪੰਜ ਸਾਲ ਜਾਂ ਉਸ ਤੋਂ ਜ਼ਿਆਦਾ ਦਾ ਹਰਿਆਣਾ ’ਚ ਨਿਵਾਸੀ ਹੋਣ ਦਾ ਦਸਤਾਵੇਜ ਜਿਵੇਂ ਕਿ ਫੋਟੋਯੁਕਤ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਆਦਿ ਦੀ ਸਵੈਘੋਸ਼ਿਤ ਫੈਮਿਲੀ ਆਈਡੀ ਹੋਣੀ ਜ਼ਰੂਰੀ ਹੈ।