ਹੁਣ ਨਹੀਂ ਹੋਵੇਗੀ ਜ਼ੇਲ੍ਹਾਂ ’ਚ ਗੈਂਗਵਾਰ, ਮਾਨ ਸਰਕਾਰ ਕਰ ਰਹੀ ਇਹ ਵਿਸ਼ੇਸ਼ ਤਿਆਰੀਆਂ

Punjab Govt

ਜੇਲ੍ਹਾਂ ’ਚ ਗੈਂਗਸਟਰਾਂ ਵਿਚਕਾਰ ਗੈਂਗਵਾਰ ਨੂੰ ਰੋਕਣ ਦੀ ਤਿਆਰੀ, ਸਪਲਾਈ ਹੋਣਗੀਆਂ ‘ਦੰਗਾ ਰੋਕੂ ਕਿੱਟਾਂ’ | Punjab Govt

  • ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਕਈ ਜੇਲ੍ਹਾਂ ’ਚ ਹੋਈ ਐ ਖੂਨੀ ਜੰਗ, ਕਈ ਹੋ ਚੁੱਕੀਆਂ ਹਨ ਮੌਤਾਂ
  • ਪੰਜਾਬ ਦੀਆਂ 26 ਜੇਲ੍ਹਾਂ ਵਿੱਚ ਸਪਲਾਈ ਕੀਤੀਆਂ ਜਾਣਗੀਆਂ 524 ‘ਦੰਗਾ ਰੋਕੂ ਕਿਟਾਂ’, ਮਹਿਲਾ ਜੇਲ੍ਹਾਂ ਵੀ ਸ਼ਾਮਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰ ਅਤੇ ਕੈਦੀਆਂ ਵਿਚਕਾਰ ਹੋਣ ਵਾਲੀ ਗੈਂਗਵਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਹੁਣ ਦੰਗਾ ਰੋਕੂ ਕਿੱਟਾਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਸਪਲਾਈ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਦੀ ਹੋਣ ਵਾਲੀ ਗੈਂਗਵਾਰ ਦੌਰਾਨ ਜਿੱਥੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ ਤਾਂ ਉਥੇ ਹੀ ਜੇਲ੍ਹ ਵਿੱਚ ਤੈਨਾਤ ਸੁਰੱਖਿਆ ਮੁਲਾਜ਼ਮ ਵੀ ਸੁਰੱਖਿਅਤ ਰਹਿ ਸਕਣ। ਪਿਛਲੇ ਕੁਝ ਸਾਲਾਂ ਦੌਰਾਨ ਜੇਲ੍ਹਾਂ ਵਿੱਚ ਗੈਂਗਵਾਰ ਜਾਂ ਫਿਰ ਕੈਦੀਆਂ ਵਿੱਚ ਹੋਈ ਖੂਨੀ ਜੰਗ ਦੌਰਾਨ ਸੁਰੱਖਿਆ ਮੁਲਾਜ਼ਮ ਅਤੇ ਜੇਲ੍ਹ ਮੁਲਾਜ਼ਮ ਵੀ ਵੱਡੇ ਪੱਧਰ ’ਤੇ ਨਿਸ਼ਾਨਾ ਬਣੇ ਹਨ ਤਾਂ ਕੁਝ ਦੀ ਜਾਨ ਵੀ ਜੋਖ਼ਮ ਵਿੱਚ ਆ ਗਈ ਸੀ। (Punjab Govt)

ਇਹ ਵੀ ਪੜ੍ਹੋ : International Yoga Day: ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਅਨਮੋਲ ਖਜ਼ਾਨਾ

ਇਸੇ ਕਰਕੇ ਹੁਣ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ 26 ਜੇਲ੍ਹਾਂ ਵਿੱਚ 524 ‘ਦੰਗਾ ਰੋਕੂ ਕਿੱਟਾਂ’ ਸਪਲਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਮਹਿਲਾ ਜੇਲ੍ਹ ਬਠਿੰਡਾ ਅਤੇ ਮਹਿਲਾ ਜੇਲ੍ਹ ਲੁਧਿਆਣਾ ਵੀ ਸ਼ਾਮਲ ਹੈ। ਹਾਲਾਂਕਿ ਮਹਿਲਾ ਜੇਲ੍ਹ ’ਚ ਇਸ ਤਰੀਕੇ ਦੇ ਵਾਰਦਾਤ ਹੋਣ ਦੇ ਆਸਾਰ ਘੱਟ ਰਹਿੰਦੇ ਹਨ ਪਰ ਫਿਰ ਵੀ ਸਰਕਾਰ ਇਨ੍ਹਾਂ ਜੇਲ੍ਹਾਂ ਵਿੱਚ ਵੀ ‘ਦੰਗਾ ਰੋਕੂ ਕਿੱਟਾਂ’ ਸਪਲਾਈ ਕਰ ਰਹੀ ਹੈ ਤਾਂ ਕਿ ਗੰਭੀਰ ਸਥਿਤੀ ਵਿੱਚ ਇਨ੍ਹਾਂ ‘ਦੰਗਾ ਰੋਕੂ ਕਿੱਟਾਂ’ ਦਾ ਇਸਤੇਮਾਲ ਕੀਤਾ ਜਾ ਸਕੇ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਸੁੱਖਾ ਕਾਹਲੋਂ, ਦਿਲਪ੍ਰੀਤ ਬਾਬਾ, ਸੰਪਤ ਨਹਿਰਾ, ਦਵਿੰਦਰ ਬਬੀਹਾ, ਲਖਵੀਰ ਲੰਡਾ, ਜੱਗੂ ਭਗਵਾਨਪੁਰੀਆ ਸਣੇ। (Punjab Govt)

ਪੰਜਾਬ ਵਿੱਚ 70 ਦੇ ਲਗਭਗ ਗੈਂਗਸਟਰ ਗਰੁੱਪ ਪੰਜਾਬ ਵਿੱਚ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਗੈਂਗਸਟਰਾਂ ਦੀ ਐਨਕਾਊਂਟਰ ਵਿੱਚ ਮੌਤ ਵੀ ਹੋ ਗਈ ਹੈ ਪਰ ਉਨ੍ਹਾਂ ਦੇ ਗਰੁੱਪ ਅੱਜ ਵੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਾਇਮ ਹਨ। ਕੁਝ ਗੈਂਗਸਟਰ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ ਪਰ ਉਨ੍ਹਾਂ ਦੇ ਕਈ ਸਾਥੀ ਪੰਜਾਬ ਦੀਆਂ ਹੀ ਕਈ ਜੇਲ੍ਹਾਂ ਵਿੱਚ ਬੰਦ ਹਨ। ਗੈਂਗਵਾਰ ’ਚ ਕੈਦੀਆਂ ਦੀ ਜਾਨ ਵੀ ਗਈ ਤੇ ਕਈ ਸੁਰੱਖਿਆ ਮੁਲਾਜ਼ਮ ਵੀ ਆਪਣੀ ਜਾਨ ਗੁਆ ਬੈਠੇ ਪੰਜਾਬ ਦੀਆਂ ਲੁਧਿਆਣਾ, ਪਟਿਆਲਾ, ਨਾਭਾ, ਬਠਿੰਡਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ ਅਤੇ ਕਪੂਰਥਲਾ ਸਣੇ ਕਈ ਜੇਲ੍ਹਾਂ ਵਿੱਚ ਕਈ ਵਾਰ ਗੈਂਗਵਾਰ ਹੋ ਚੁੱਕੀ ਹੈ। (Punjab Govt)

ਇਹ ਵੀ ਪੜ੍ਹੋ : ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ, 11 ਮੋਟਰਸਾਈਕਲ ਬਰਾਮਦ 

ਕਈ ਕੈਦੀਆਂ ਦੇ ਜੇਲ੍ਹ ਵਿੱਚ ਕਤਲ ਵੀ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਰੋਕਣ ਲਈ ਕਈ ਜੇਲ੍ਹਾਂ ਵਿੱਚ ਸੀਆਈਐੱਸਐੱਫ ਵੀ ਤੈਨਾਤ ਕਰਨੀ ਪਈ ਸੀ , ਇਸ ਦੇ ਬਾਵਜੂਦ ਗੈਂਗਵਾਰ ਅਤੇ ਆਪਸੀ ਲੜਾਈ ਨਹੀਂ ਰੁਕ ਰਹੀ ਹੈ। ਇਸੇ ਕਾਰਨ ਪੰਜਾਬ ਸਰਕਾਰ ਹੁਣ ਪੰਜਾਬ ਦੀਆਂ 22 ਜੇਲ੍ਹਾਂ ਅਤੇ 4 ਸਬ ਜੇਲ੍ਹ ਵਿੱਚ ‘ਦੰਗਾ ਰੋਕੂ ਕਿੱਟਾਂ’ ਦੀ ਸਪਲਾਈ ਕਰ ਰਹੀ ਹੈ। ਸਰਕਾਰ ਵੱਲੋਂ 524 ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੇਲ੍ਹਾਂ ਦੀ ਸੁਰੱਖਿਆ ਅਨੁਸਾਰ ਹੀ ਇਨ੍ਹਾਂ ਦੀ ਸਪਲਾਈ ਕੀਤੀ ਜਾਏਗੀ, ਜਿਸ ਨਾਲ ਸੁਰੱਖਿਆ ਮੁਲਾਜ਼ਮ ਆਪਣੀ ਜਾਨ ਦੀ ਰਾਖੀ ਕਰਨ ਦੇ ਨਾਲ ਹੀ ਜੇਲ੍ਹ ਵਿੱਚ ਦੰਗੇ ਰੋਕਣ ਵਿੱਚ ਕਾਮਯਾਬ ਸਾਬਤ ਹੋਣਗੇ। (Punjab Govt)