Malerkotla News: ਪਹਿਲਾਂ ਇਹਨਾਂ ਦਾ ਪ੍ਰਬੰਧ,ਬਾਅਦ ਵਿੱਚ ਝੁੱਗੀਆਂ ਤੇ ਐਕਸ਼ਨ : ਸਾਕਿਬ ਅਲੀ ਰਾਜਾ
- ਮੁੜ ਵਸੇਬੇ ਲਈ ਪੰਜ ਪੰਜ ਮਰਲੇ ਪਲਾਟਾਂ ਵਿਚ ਘਰ ਬਣਾ ਕੇ ਦੇਣ ਦੀ ਕੀਤੀ ਮੰਗ | Malerkotla News
Malerkotla News: ਮਾਲੇਰਕੋਟਲਾ (ਗੁਰਤੇਜ ਜੋਸੀ)। ਸਥਾਨਕ ਇੰਡਸਟਰੀ ਏਰੀਏ ਵਿੱਚ ਪਿਛਲੇ ਲੰਮੇ ਸਮੇ ਤੋਂ ਝੁਗੀ ਝੌਪੜੀਆ ਵਿਚ ਰਹਿ ਰਹੇ ਗਰੀਬ ਲੋਕਾਂ ਵਿਚ ਉਦੋਂ ਹਫੜਾ ਤਫੜੀ ਮੱਚ ਗਈ ਜਦੋ ਝੁੱਗੀਆਂ ਵਿਚ ਬਿਜਲੀ ਗਰਿੱਡ ਬਣਾਉਣ ਲਈ ਜਗਾ ਖਾਲੀ ਕਰਵਾਉਣ ਲਈ ਵੱਡੀ ਫੋਰਸ ਨਾਲ ਬਿਜਲੀ, ਉਦਯੋਗ ਵਿਭਾਗ ਦੇ ਕਰਮਚਾਰੀ ਝੁੱਗੀਆਂ ਨੂੰ ਤੋੜਣ ਲਈ ਪੁਰੇ ਲਾਮੋ ਲਸਕਰ ਸਮੇਤ ਆ ਧਮਕੇ ਅਤੇ ਪੀਲਾ ਪੰਜਾ ਚਲਾਉਣਾ ਸੁਰੂ ਕਰ ਦਿਤਾ।
Read Also : New Toll Policy News: ਪੰਜਾਬ ਦੇ ਵਾਹਨ ਚਾਲਕਾਂ ਲਈ ਖਾਸ ਖਬਰ, Toll ਭਰਨ ਦੇ ਤਰੀਕੇ ’ਚ ਹੋਵੇਗਾ ਬਦਲਾਅ
ਉਧਰ ਜਦੋਂ ਇਸ ਪੀਲਾ ਪੰਜਾ ਦੀ ਭਿੰਨਕ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਾਕਿਬ ਅਲੀ ਰਾਜਾ ਨੂੰ ਮਿਲੀ ਤਾਂ ਅਪਣੀ ਟੀਮ ਸਮੇਤ ਸਾਕਿਬ ਅਲੀ ਰਾਜਾ ਝੁੱਗੀਆਂ ਵਾਲੀ ਥਾਂ ਤੇ ਜਿਥੇ ਜੇ ਸੀ ਬੀ ਚੱਲ ਰਹੀ ਉਸ ਅੱਗੇ ਖੜ੍ਹੇ ਹੋ ਗਏ ਤੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹਨਾਂ ਗਰੀਬਾਂ ਤੇ ਪੰਜਾ ਨਹੀਂ ਚੱਲਣ ਦਿੱਤਾ ਜਾਵੇਗਾ ਜੇ ਪੰਜਾ ਚਲੇਗਾ ਤਾਂ ਨਸ਼ਿਆਂ ਵਾਲੀਆਂ ’ਤੇ ਚਲੇਗਾ। ਡਿਊਟੀ ਮੈਜਿਸਟਰੇਟ ਐਸ ਡੀ ਐਮ ਜਸਵੀਰ ਸਿੰਘ ਪੀ ਸੀ ਐਸ ਤੇ ਡੀ ਐਸ ਪੀ ਕੁਲਦੀਪ ਸਿੰਘ ਨੇ ਸਾਕਿਬ ਅਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਕਿਬ ਅਲੀ ਰਾਜਾ ਕਹਿੰਦੇ ਰਹੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਏਨਾ ਝੁੱਗੀ ਝੌਂਪੜੀ ਵਾਲੀਆਂ ਨੂੰ ਨਹੀਂ ਉਜਾੜਨ ਦਿੱਤਾ ਜਾਵੇਗਾ ਪਹਿਲਾਂ ਇਹਨਾਂ ਨੂੰ ਰਹਿਣ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। Malerkotla News
ਪੀੜਤ ਝੁੱਗੀ ਝੌਂਪੜੀ ਵਾਲੇ ਮਜਦੂਰਾਂ ਨੇ ਦੱਸਿਆ ਕਿ ਝੁਗੀਆਂ ਵਾਲੀ ਜਗ੍ਹਾ ਵਿਚ ਉਹ ਪਿਛਲੇ ਚਾਲੀ ਸਾਲਾਂ ਤੋਂ ਪਰਿਵਾਰਾਂ ਸਮੇਤ ਰਹਿ ਰਹੇ ਹਨ। ਉਨ੍ਹਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ, ਅਧਾਰ ਕਾਰਡ ਅਤੇ ਪੈਨ ਕਾਰਡ ਵੀ ਇਸੇ ਜਗ੍ਹਾ ਦੇ ਬਣੇ ਹੋਏ ਹਨ । ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਵੀ ਮਿਲੇ ਹੋਏ ਹਨ।ਉਨ੍ਹਾਂ ਸਪੱਸਟ ਕੀਤਾ ਕਿ ਉਹ ਆਪਣੇ ਪਰਿਵਾਰਾਂ ਲਈ ਪੱਕੇ ਮਕਾਨਾਂ ਦਾ ਪ੍ਰਬੰਧ ਹੋਣ ਤੱਕ ਇਸ ਜਗ੍ਹਾ ਨੂੰ ਖਾਲੀ ਨਹੀਂ ਕਰਨਗੇ।
ਕੀ ਕਹਿਣੈ ਡਿਊਟੀ ਮੈਜੇਸਟ੍ਰੇਟ ਦਾ
ਡਿਊਟੀ ਮੈਜਿਸਟਰੇਟ ਜਸਵੀਰ ਸਿੰਘ ਨੇ ਕਿਹਾ ਕਿ ਇਹਨਾਂ ਕੋਲ ਡਿਪਟੀ ਕਮਿਸ਼ਨਰ ਵਲੋਂ ਹੁਕਮ ਹੋਇਆ ਹੈ ਕਿ ਇਹਨਾਂ ਝੁੱਗੀਆਂ ਵਾਲੀ ਜਗ੍ਹਾ ਨੂੰ ਖਾਲੀ ਕਰਵਾਈ ਜਾਵੇ। ਇਹਨਾਂ ਨੂੰ ਸਮਝਾ ਬੁਝਾ ਕੇ ਨਜਾਇਜ਼ ਕਬਜ਼ੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਕਈ ਝੁੱਗੀ ਵਾਲੀਆਂ ਨੇ ਤਾਂ ਪੰਜ ਛੇ ਵਿਸਵੇ ਵਿਚ ਅਪਣੇ ਕਬਾੜਖਾਨੇ ਬਣਾਏ ਹੋਏ ਹਨ ਤੇ ਕਈਆਂ ਨੇ ਅਪਣੇ ਮਕਾਨ ਬਣਾ ਕੇ ਅੱਗੇ ਕਿਰਾਏ ਤੇ ਵੀ ਦਿੱਤੇ ਹੋਣ ਬਾਰੇ ਲੋਕਾਂ ਨੇ ਦੱਸਿਆ।
ਕੀ ਕਿਹਾ ਕਾਗਰਸੀ ਕੌਸ਼ਲਰ ਨੇ….
ਕਾਂਗਰਸ ਦੇ ਸੀਨੀਅਰ ਆਗੂ ਤੇ ਕੌਸਲਰ ਮਨੋਜ ਉਪਲ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਸਮੇਂ ਇਹਨਾਂ ਨੂੰ ਪੰਜ ਪੰਜ ਮਰਲੇ ਦੇ ਪਲਾਟਾਂ ਦਾ ਮਾਲਕਾਨਾ ਹੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇ ਕੇ ਇਹਨਾਂ ਦੇ ਕਬਜ਼ੇ ਵਿਚ ਦੇ ਦਿੱਤੇ ਸੀ ਤੇ ਇਹਨਾਂ ਝੁੱਗੀਆਂ ਵਾਲੀਆਂ ਲਈ ਵੀ ਨਗਰ ਕੌਂਸਲ ਤੋਂ ਮੱਤਾ ਪਾਸ ਕਰਕੇ ਉਪਰ ਭੇਜੀਆਂ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਮੱਤੇ ਨੂੰ ਕੈਸਲ ਕਰ ਦਿੱਤਾ ਸੀ।ਅੱਜ ਆਪ ਵਾਲੇ ਲੀਡਰ ਇਥੇ ਆ ਕੇ ਪੀਲਾ ਪੰਜਾ ਨਾ ਫੈਰੂ ਫੈਰੂ ਦਾ ਰੋਲਾ ਪਾ ਰਹੇ ਹਨ ਪਰ ਇਹਨਾਂ ਨੂੰ ਜਗਾ ਆਲਾਟ ਕਰਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਹੇ ਜਦੋਂ ਕਿ ਮੈਂ ਕੱਲ ਰਾਤ ਤੋਂ ਹੀ ਇਹਨਾਂ ਦੀਆਂ ਝੁੱਗੀਆਂ ਖਾਲੀ ਕਰਵਾ ਕਿਤੇ ਹੋਰ ਸ਼ਿਫਟ ਕਰਵ ਰਿਹਾ ਹਾਂ।
ਕਾਮਰੇਡ ਅਬਦੁਲ ਸਤਾਰ ਸੀਪੀਆਈ ਐਮ ਦਾ ਕਹਿਣਾ ਹੈ ਕਿ ਸਾਕਿਬ ਅਲੀ ਰਾਜਾ ਅਪਣੀ ਸਰਕਾਰ ਦੇ ਖਿਲਾਫ ਹੀ ਉਠ ਖੜ੍ਹੇ ਹੋਏ ਹਨ। ਜਦੋਂ ਕਿ ਇਹ ਝੁੱਗੀਆਂ ਵਾਲੇ ਤਾਂ ਸਾਕਿਬ ਅਲੀ ਰਾਜਾ ਕੋਲ ਵੀ ਗਏ ਸੀ। ਇਥੋਂ ਸਾਫ਼ ਪਤਾ ਚਲਦਾ ਹੈ ਕਿ ਪੰਜਾਬ ਵਿੱਚ ਵੀ ਦਿੱਲੀ ਵਾਲੀਆਂ ਤੌਂ ਬਿਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਫੈਸਲਾ ਨਹੀਂ ਲੈ ਸਕਦੀ ।