…ਹੁਣ ਅੰਮਿਤਪਾਲ ਦੇ ਪਟਿਆਲਾ ਪੁੱਜਣ ਦੀ ਚਰਚਾ, ਵੀਡੀਓ ਹੋਈ ਵਾਇਰਲ

(Ammitpal)

ਪਟਿਆਲਾ ਤੋਂ ਹੀ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਪਹੁੰਚਾਉਣ ਦੇ ਕਿਆਸ

  • ਪੁਲਿਸ ਜਾਂਚ ’ਚ ਜੁਟੀ, ਕੁਝ ਵੀ ਦੱਸਣ ਤੋਂ ਵੱਟ ਰਹੀ ਐ ਪਾਸਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਦੀ ਪਹੁੰਚ ਤੋਂ ਬਾਹਰ ਚੱਲ ਰਿਹਾ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Ammitpal) ਦੇ ਪਟਿਆਲਾ ਪੁੱਜਣ ਦੇ ਵੀ ਚਰਚੇ ਹਨ। ਅੰਮ੍ਰਿਤਪਾਲ ਦੀ ਪਟਿਆਲਾ ਪੁੱਜਣ ਦੀ ਵਾਇਰਲ ਹੋਈ ਫੁਟੇਜ ਤੋਂ ਬਾਅਦ ਪੁਲਿਸ ਚੌਕੰਨੀ ਹੋ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਅੰਮ੍ਰਿਤਪਾਲ ਇੱਥੋਂ ਬਾਅਦ ਹੀ ਹਰਿਆਣਾ ਵਿਖੇ ਦਾਖਲ ਹੋਇਆ ਸੀ। ਇੱਧਰ ਕੋਈ ਵੀ ਅਧਿਕਾਰੀ ਇਸ ਸਬੰਧੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।

ਜਾਣਕਾਰੀ ਅਨੁਸਾਰ ਪਟਿਆਲਾ ਦੇ ਸਰਹਿੰਦ ਰੋਡ ’ਤੇ ਸਰਕਾਰੀ ਪ੍ਰੈਸ ਦੇ ਸਾਹਮਣੇ ਦੇ ਇੱਕ ਘਰ ਦੀ ਫੁਟੇਜ ਵਾਇਰਲ ਹੋ ਰਹੀ ਹੈ, ਜਿਸ ’ਚ ਅੰਮ੍ਰਿਤਪਾਲ ਸਿੰਘ ਵਰਗਾ ਵਿਅਕਤੀ ਉਸ ਘਰ ’ਚ ਦਾਖਲ ਹੋ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਉਸ ਦੇ ਬਾਹਰ ਆਉਣ ਦੀ ਫੁਟੇਜ ਵੀ ਸਾਹਮਣੇ ਆ ਰਹੀ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਉਸ ਦਾ ਸਾਥੀ ਪਾਪਲਪ੍ਰੀਤ ਵੀ ਉਸ ਦੇ ਨਾਲ ਸੀ ਅਤੇ ਉਹ ਫੁਟੇਜ ’ਚ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਉਕਤ ਘਰ ’ਚੋਂ ਇੱਕ ਔਰਤ ਬਾਹਰ ਆਉਂਦੀ ਹੈ ਅਤੇ ਜਿਸ ਦੇ ਹੱਥ ’ਚ ਝੋਲਾ ਵੀ ਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੀ ਸਕੂਟਰੀ ਤੇ ਝੋਲਾ ਲੈ ਕੇ ਜਾਂਦੀ ਹੈ ਅਤੇ ਪਿਛੇ ਹੀ ਅੰਮ੍ਰਿਤਪਾਲ ਤੁਰ ਪੈਂਦਾ ਹੈ।

ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ

ਚਰਚਾ ਹੈ ਕਿ ਉੱਕਤ ਔਰਤ ਵੱਲੋਂ ਅੰਮ੍ਰਿਤਪਾਲ (Ammitpal) ਨੂੰ ਇੱਥੋਂ ਅਗਲੇ ਟਿਕਾਣੇ ’ਤੇ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਕਤ ਘਰ ਅੱਗੇ ਮੀਡੀਆ ਦਾ ਇਕੱਠ ਹੋ ਜਾਂਦਾ ਹੈ, ਪਰ ਘਰ ਵਿੱਚੋਂ ਕੋਈ ਵੀ ਬਾਹਰ ਨਹੀਂ ਆਉਂਦਾ। ਇਸ ਦੌਰਾਨ ਇੱਥੇ ਪੁਲਿਸ ਦਾ ਪਹਿਰਾ ਵੀ ਲੱਗ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਰ ਦਾ ਮਾਲਕ ਵਿਦੇਸ਼ ਰਹਿੰਦਾ ਹੈ, ਪਰ ਜਦੋਂ ਜਾ ਕੇ ਦੇਖਿਆ ਗਿਆ ਤਾ ਉਸ ਘਰ ਅੰਦਰ ਗੱਡੀ ਅਤੇ ਇੱਕ ਸਕੂਟਰੀ ਖੜ੍ਹੀ ਦਿਖਾਈ ਜ਼ਰੂਰ ਦਿੱਤੀ।

ਇਹ ਜਾਣਕਾਰੀ ਨਹੀਂ ਮਿਲੀ ਕਿ ਉਕਤ ਔਰਤ ਜਿਸ ਵੱਲੋਂ ਅੰਮ੍ਰਿਤਪਾਲ ਦੀ ਮੱਦਦ ਕੀਤੀ ਗਈ ਹੈ, ਉਸ ਦਾ ਅੰਮ੍ਰਿਤਪਾਲ ਸਿੰਘ ਨਾਲ ਕੀ ਸਬੰਧ ਹੈ। ਇਸ ਦੌਰਾਨ ਉਕਤ ਗਲੀ ਦੇ ਕਿਸੇ ਵੀ ਵਿਅਕਤੀ ਵੱਲੋਂ ਵਾਇਰਲ ਹੋਈ ਫੁਟੇਜ ਸਬੰਧੀ ਜਾਂ ਅੰਮ੍ਰਿਤਪਾਲ ਦੇ ਆਉਣ-ਜਾਣ ਸਬੰਧੀ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਇੱਧਰ ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਉਕਤ ਔਰਤ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here