Noida-Greater Noida Expressway: ਧੁੰਦ ਦੇ ਮੌਸਮ ਨੂੰ ਵੇਖਦੇ ਹੋਏ ਹੁਣ ਨੋਇਡਾ-ਗ੍ਰੇਟਰ ਐਕਸਪ੍ਰੈੱਸਵੇਅ ’ਤੇ ਵੀ ਸੋਮਵਾਰ ਜਾਂ ਮੰਗਲਵਾਰ ਤੋਂ ਵਾਹਨਾਂ ਦੀ ਰਫਤਾਰ ਸੀਮਾ ਘੱਟ ਕਰ ਦਿੱਤੀ ਜਾਵੇਗੀ। ਇਸ ਮਾਮਲੇ ’ਚ ਸੋਮਵਾਰ ਨੂੰ ਟ੍ਰੈਫਿਕ ਪੁਲਿਸ ਤੇ ਨੋਇਡਾ ਅਥਾਰਟੀ ਦੇ ਅਧਿਕਾਰੀਆਂ ਵਿਚਕਾਰ ਬੈਠਕ ਕੀਤੀ ਜਾਵੇਗੀ। ਵਾਹਨਾਂ ਦੀ ਸਪੀਡ ਸੀਮਾ ਨੂੰ ਲਾਗੂ ਕਰਨ ਲਈ ਕੈਮਰਿਆਂ ਨਾਲ ਜੁੜੇ ਸਰਵਰਾਂ ਨੂੰ ਨਵੀਂ ਗਤੀ ਸੀਮਾਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੋਵੇਗੀ। ਪਿਛਲੇ ਸਾਲ ਯਮੁਨਾ ਐਕਸਪ੍ਰੈੱਸਵੇਅ ਵੱਲੋਂ ਨੋਇਡਾ-ਗੇ੍ਰੇਟਰ ਨੋਇਡਾ ਐਕਸਪ੍ਰੈੱਸਵੇਅ ’ਤੇ ਵੀ 15 ਦੰਸਬਰ ਤੋਂ ਵਾਹਨਾਂ ਦੀ ਰਫਤਾਰ ਸੀਮਾਂ ਘੱਟ ਕਰ ਦਿੱਤੀ ਗਈ ਸੀ ਤੇ ਇਹ ਨਿਯਮ ਇਸ ਐਕਸਪ੍ਰੈੱਸਵੇਅ ’ਤੇ 15 ਫਰਵਰੀ ਤੱਕ ਲਾਗੂ ਰਿਹਾ ਸੀ, ਪਰ ਇਸ ਵਾਰ ਅਜੇ ਇਹ ਪ੍ਰਣਾਲੀ ਲਾਗੂ ਨਹੀਂ ਕੀਤੀ ਜਾ ਸਕੀ ਹੈ।
ਇਹ ਖਬਰ ਵੀ ਪੜ੍ਹੋ : Blood Donation Camp: ਖੂਨਦਾਨ ਕਰਕੇ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ : ਐਸਪੀਡੀ ਤੇ ਡੀਐਸਪੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਤੋਂ ਸਿਰਫ ਯਮੁਨਾ-ਐਕਸਪ੍ਰੈੱਸਵੇਅ ’ਤੇ ਰਫਤਾਰ ਸੀਮਾ ਘੱਟ ਕਰਨ ਦਾ ਨਿਯਮ ਲਾਗੂ ਕੀਤਾ ਗਿਆ ਹੈ, ਨੋਇਡਾ-ਗ੍ਰੇਨੋ ਐਕਸਪ੍ਰੈਸਵੇਅ ਸਬੰਧੀ ਹੁਣ ਅੱਜ ਮੀਂਟਿੰਗ ਹੋਵੇਗੀ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ਨੂੰ ਵੇਖਦੇ ਹੋਏ ਨੋਇਡਾ-ਗੇ੍ਰਟਰ ਨੋਇਡਾ ਐਕਸਪ੍ਰੈੱਸਵੇਅ, ਐਮਪੀ ਟੂ ਐਲੀਵੇਟਿਡ ਰੋਡ ਸਮੇਤ ਸ਼ਹਿਰ ਦੀਆਂ 6 ਸੜਕਾਂ ’ਤੇ ਰਫਤਾਰ ਸੀਮਾਂ ਨੂੰ ਘੱਟ ਕੀਤਾ ਜਾਵੇਗਾ। ਐਕਸਪ੍ਰੈੱਸਵੇਅ ’ਤੇ ਹਲਕੇ ਸਾਧਨ (4 ਪਹੀਆ ਵਾਹਨਾਂ) ਲਈ ਰਫਤਾਰ ਸੀਮਾ 100 ਤੋਂ ਘੱਟ ਕਰਕੇ 75 ਕਿਲੋਮੀਟਰ ਕੀਤਾ ਜਾਵੇਗਾ। ਭਾਰੀ ਸਾਧਨਾਂ ਲਈ 80 ਤੋਂ ਘੱਟ ਕਰਕੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਮਪੀ ਟੂ ਸਥਿਤ ਐਲੀਵੇਟਿਡ ਰੋਡ ’ਤੇ ਹਲਕੇ ਸਾਧਨਾਂ ਲਈ 50 ਤੇ ਭਾਰੀ ਸਾਧਨਾਂ ਲਈ 40 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। Expressway News
ਇਹ ਹੋਵੇਗੀ ਸਥਿਰ ਗਤੀ ਸੀਮਾ | Expressway News
ਸ਼ੋਧੀ ਗਈ ਗਤੀ ਸੀਮਾ ’ਚ ਹਲਕੇ ਸਾਧਨਾਂ ਦੀ ਰਫਤਾਰ 100/ਕਿਲੋਮੀਟਰ ਘੰਟਾ ਤੋਂ ਘੱਟ ਕਰਕੇ 75 ਕਿਲੋਮੀਟਰ/ਘੰਟਾ ਕਰ ਦਿੱਤਾ ਗਿਆ ਹੈ। ਜਦਕਿ ਭਾਰੀ ਵਾਹਨਾਂ ਲਈ ਇਹ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਕਰਕੇ 60 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਗਿਆ।
ਉਲੰਘਣਾ ਕਰਨ ਵਾਲੇ ’ਤੇ ਹੋਵੇਗੀ ਕਾਰਵਾਈ
ਮਿਲੀ ਜਾਣਕਾਰੀ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਰਫਤਾਰ ਸੀਮਾ ਤੋਂ ਜ਼ਿਆਦਾ ਰਫਤਾਰ ’ਤੇ ਚੱਲਣ ਵਾਲੇ ਸਾਧਨਾਂ ’ਤੇ 2000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਭਾਰੀ ਵਾਹਨਾਂ ’ਤੇ 4,000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।