ਹੁਣ ਸਾਂਬਾ ’ਚ ਤਿੰਨ ਵਾਰ ਵੇਖਿਆ ਜਗਦੀ-ਬੁਝਦੀ ਰੋਸ਼ਨੀ ਵਾਲਾ ਡਰੋਨ
ਜੰਮੂ (ਏਜੰਸੀ)। ਜੰਮੂ ਕਸ਼ਮੀਰ ਦੇ ਸਰਹੱਦੀ ਸਾਂਬਾ ਜ਼ਿਲ੍ਹੇ ’ਚ ਵੀਰਵਾਰ ਦੇਰ ਸ਼ਾਮ ਨੂੰ ਵੱਖ-ਵੱਖ ਥਾਵਾਂ ’ਤੇ ਤਿੰਨ ਵਾਰ ਜਗਦੀ-ਬੁਝਦੀ ਰੋਸ਼ਨੀ ਵਾਲਾ ਡਰੋਨ ਵੇਖਿਆ ਗਿਆ ਸਾਂਬਾ ਦੇ ਸੀਨੀਅਰ ਪੁਲਿਸ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਥਾਂਵਾਂ ’ਤੇ ਇੱਕ ਸ਼ੱਕੀ ਉੱਡਣ ਵਾਲੀ ਵਸਤੂ, ਜਲਦੀ-ਬੁਝਦੀ ਸਫੇਦ ਰੋਸ਼ਨੀ ਵਾਲਾ ਡਰੋਨ ਵੇਖਿਆ ਗਿਆ।
ਡਰੋਨ ਨੂੰ ਆਰਮੀ ਕੈਂਪ, ਬਾਰੀ ਬ੍ਰਾਹਮਣ, ਆਈਟੀਬੀਪੀ ਕੈਂਪ ਦੇ ਕੋਲ ਸਾਂਡੀ ਪਿੰਡ, ਘਗਵਾਲ ਤੇ ਚਲੇਰੀਅਨ ਪਿੰਡ ਕੋਲ ਵੇਖਿਆ ਗਿਆ ਉਨ੍ਹਾਂ ਦੱਸਿਆ ਕਿ ਚਲੇਰੀਅਨ ਪਿੰਡ ’ਚ ਇੱਕ ਸਥਾਨ ’ਤੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਨਿਸ਼ਾਨਾ ਬਣਾ ਕੇ ਇੱਕ-ਦੋ ਰਾਊਂਡ ਫਾਈਰਿੰਗ ਵੀ ਕੀਤੀ ਪਰ ਗੋਲੀ ਉਸ ’ਤੇ ਨਹੀਂ ਲੱਗ ਸਕੀ ਜ਼ਿਕਰਯੋਗ ਹੈ ਕਿ ਇੱਕ ਮਹੀਨੇ ਤੋਂ ਵੱਧ ਸਮੇਂ ’ਚ ਡਰੋਨ ਗਤੀਵਿਧੀ ਕਈ ਗੁਣਾ ਵਧ ਗਈ ਹੈ ਵਿਸ਼ੇਸ਼ ਤੌਰ ’ਤੇ ਜੰਮੂ ਦੇ ਹਵਾਈ ਫੌਜ ਸਟੇਸ਼ਨ ’ਤੇ ਹਮਲਿਆਂ ਤੋਂ ਬਾਅਦ ਸੂਬੇ ’ਚ ਕਈ ਡਰੋਨ ਨਜ਼ਰ ਆਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ