Diwali 2024: ਹੁਣ ਥਾਂ-ਥਾਂ ਨਹੀਂ ਵਿਕਣਗੇ ਪਟਾਕੇ, ਪ੍ਰਸ਼ਾਸਨ ਨੇ ਲਿਆ ਫ਼ੈਸਲਾ, ਦੇਖੋ ਪੂਰੀ ਡਿਟੇਲ

Diwali 2024

Diwali 2024: ਆਰਜੀ ਲਾਈਸੈਂਸ ਜਾਰੀ ਕਰਨ ਲਈ ਆਮ ਪਬਲਿਕ ਤੋਂ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ ਦਰਖਾਸਤਾਂ

ਬਠਿੰਡਾ (ਸੁਖਜੀਤ ਮਾਨ)। ਤਿਉਹਾਰੀ ਸੀਜ਼ਨ ਦੌਰਾਨ ਪ੍ਰਸ਼ਾਸਨ ਕਈ ਤਰ੍ਹਾਂ ਦੀਆਂ ਸਖਤਾਈਆਂ ਵਰਤਦਾ ਹੈ। ਇਸ ਦੌਰਾਨ ਦੀਵਾਲੀ ਮੌਕੇ ਪਟਾਕਿਆਂ ਦੀ ਵਿੱਕਰੀ ਸਬੰਧੀ ਵੀ ਸਖਤੀ ਵਰਤੀ ਜਾ ਰਹੀ ਹੈ। ਸ਼ਹਿਰਾਂ ’ਚ ਹਰ ਜਗ੍ਹਾ ਪਟਾਕੇ ਵੇਚਣ ’ਤੇ ਪੂਰਨ ਪਾਬੰਦੀ ਲਾਉਂਦਿਆਂ ਸਰਕਾਰ ਨੇ ਸਥਾਨ ਤੈਅ ਕੀਤੇ ਹਨ। ਇਨ੍ਹਾਂ ਸਥਾਨਾਂ ਵਿੱਚ ਸਭ ਤੋਂ ਜ਼ਿਆਦਾ ਸਕੂਲਾਂ ਨੂੰ ਚੁਣਿਆ ਗਿਆ ਹੈ। Diwali 2024

Read Also : Election Results: ਚੋਣ ਨਤੀਜਿਆਂ ’ਚੋਂ ਕਿਆਸਾਂ ਦੀ ਘਟ ਰਹੀ ਭਰੋਸੇਯੋਗਤਾ

ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਦਿਵਾਲੀ ਦਾ ਤਿਉਹਾਰ ਅਤੇ ਗੁਰਪੁਰਬ ਦਾ ਦਿਹਾੜਾ ਮਨਾਉਣ ਦੇ ਮੱਦੇਨਜ਼ਰ 29, 30, 31 ਅਕਤੂਬਰ ਤੇ 14 ਨਵੰਬਰ ਨੂੰ ਆਤਿਸ਼ਬਾਜੀ ਅਤੇ ਪਟਾਕਿਆਂ ਦੀ ਵਿੱਕਰੀ ਕਰਨ ਲਈ ਥਾਵਾਂ ਨਿਸ਼ਚਿਤ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਨਿਸ਼ਚਿਤ ਕੀਤੀਆਂ ਥਾਵਾਂ ’ਚ ਨਗਰ ਸੁਧਾਰ ਟਰਸਟ ਦਫਤਰ ਬਠਿੰਡਾ ਦੇ ਸਾਹਮਣੇ, ਸਥਾਨਕ ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੁੱਚੋ ਮੰਡੀ, ਕੈਟਲ ਫੇਅਰ ਗਰਾਊਂਡ ਨਜਦੀਕ ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਸਾਬੋ, ਖੇਡ ਸਟੇਡੀਅਮ ਨੇੜੇ ਸੂਆ ਵਾਲਾ ਪੁਲ ਮੰਡੀ ਰਾਮਪੁਰਾ ਫੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਅਤੇ ਐੱਸਡੀ ਹਾਈ ਸਕੂਲ ਮੌੜ ਆਦਿ ਸ਼ਾਮਿਲ ਹਨ। Diwali 2024

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਥਾਵਾਂ ’ਤੇ ਸਟਾਲਾਂ ਲਗਾ ਕੇ ਪਟਾਕਿਆਂ ਦੀ ਵਿੱਕਰੀ ਕਰਨ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਆਮ ਪਬਲਿਕ ਤੋਂ ਦਰਖਾਸਤਾਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਰਾਹੀਂ 20, 21 ਤੇ 22 ਅਕਤੂਬਰ ਨੂੰ ਪ੍ਰਾਪਤ ਕੀਤੀਆਂ ਜਾਣੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਆਰਜੀ ਲਾਈਸੈਂਸਾਂ ਲਈ ਡਰਾਅ 23 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਕੱਢਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਥਾਵਾਂ ’ਤੇ ਸਟਾਲਾਂ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਲਗਵਾਈਆਂ ਜਾਣਗੀਆਂ।

Diwali 2024

ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਪਟਾਕੇ ਰੱਖਣ ਵਾਲੀ ਥਾਂ ਕਾਫੀ ਮਜਬੂਤ ਹੋਵੇ, ਸਟਾਲ ਦੇ ਆਲੇ-ਦੁਆਲੇ ਇੱਕ ਸੁਰੱਖਿਆ ਘੇਰਾ ਬਣਾਇਆ ਹੋਵੇ ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਇਸ ਸਟਾਲ ਵਿੱਚ ਦਾਖਲ ਨਾ ਹੋ ਸਕੇ। ਇਹ ਵੀ ਦੱਸਿਆ ਗਿਆ ਕਿ ਸਟਾਲਾਂ ਵਿੱਚ ਰੌਸ਼ਨੀ ਦੇ ਪ੍ਰਬੰਧ ਲਈ ਕੋਈ ਵੀ ਵਿਅਕਤੀ ਮਿੱਟੀ ਦੇ ਤੇਲ ਨਾਲ ਜਲਣ ਵਾਲੀ ਲਾਲਟੈਨ, ਗੈਸ ਨਾਲ ਚੱਲਣ ਵਾਲਾ ਲੈਂਪ, ਮੋਮਬੱਤੀਆਂ, ਮਾਚਿਸ ਇਸਤੇਮਾਲ ਨਹੀਂ ਕਰੇਗਾ ਵਿਕਰੇਤਾ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਬੱਚਾ ਜੋ 14 ਸਾਲ ਤੋਂ ਘੱਟ ਹੈ ਉਹ ਪਟਾਕਿਆਂ ਦੀ ਸੇਲ ਨਾ ਕਰੇ।

LEAVE A REPLY

Please enter your comment!
Please enter your name here