ਹੁਣ ਏਟੀਐਮ ਤੋਂ ਨਿਕਲਣਗੇ 4500 ਰੁਪਏ, ਟਰਾਂਜੇਕਸ਼ਨ ‘ਤੇ ਲੱਗੇਗੀ ਫੀਸ
ਮੁੰਬਈ/ਨਵੀਂ ਦਿੱਲੀ,| ਭਾਰਤੀ ਰਿਜ਼ਰਵ ਬੈਂਕ ਨੇ ਨੋਟਬੰਦੀ ਤੋਂ ਬਾਅਦ ਨਗਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦਿੰਦਿਆਂ ਨਵੇਂ ਸਾਲ ਤੋਂ ਏਟੀਐੱਮ ਤੋਂ ਰੋਜ਼ਾਨਾ ਨਿਕਾਸੀ ਦੀ ਹੱਦ ਢਾਈ ਹਜ਼ਾਰ ਰੁਪਏ ਤੋਂ ਵਧਾ ਕੇ 4500 ਕਰਨ ਦਾ ਐਲਾਨ ਕੀਤਾ ਹੈ ਨਵੀਂ ਵਿਵਸਥਾ ਇੱਕ ਜਨਵਰੀ ਤੋਂ ਲਾਗੂ ਹੋਵੇਗੀ
ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਕਿ ਰੋਜ਼ਾਨਾ ਏਟੀਐੱਮ ਤੋਂ ਨਗਦ ਨਿਕਾਸੀ ਦੀ ਹੱਦ ਸਮੀਖਿਆ ਤੋਂ ਬਾਅਦ ਉਸ ਨੂੰ ਵਧਾ ਕੇ ਸਾਢੇ ਚਾਰ ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ ਹਾਲੇ ਇਹ ਹੱਦ ਢਾਈ ਹਜ਼ਾਰ ਰੁਪਏ ਰੋਜ਼ਾਨਾ ਪ੍ਰਤੀਕਾਰਡ ਹੈ ਉਸਨੇ ਦੱਸਿਆ ਕਿ ਨਵੀਂ ਵਿਵਸਥਾ ਇੱਕ ਜਨਵਰੀ 2017 ਤੋਂ ਲਾਗੂ ਹੋਵੇਗੀ ਇਸ ‘ਚ ਮੁੱਖ 500 ਰੁਪਏ ਦੇ ਨਵੇਂ ਨੋਟ ਏਟੀਐੱਮ ਤੋਂ ਜਾਰੀ ਕੀਤੇ ਜਾਣਗੇ
ਹਾਲਾਂਕਿ ਹਫਤਾ ਨਿਕਾਸੀ ਦੀ ਹੱਦ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਬਚਨ ਖਾਤਿਆਂ ਤੋਂ ਰੋਜ਼ਾਨਾ ਹਫ਼ਤੇ ‘ਚ ਵੱਧ ਤੋਂ ਵੱਧ 24,000 ਰੁਪਏ ਤੇ ਜਾਰੀ ਖਾਤਿਆਂ ਤੋਂ 50,000 ਰੁਪਏ ਕੱਢਵਾਏ ਜਾ ਸਕਦੇ ਹਨ ਇਨ੍ਹਾਂ ‘ਚ ਏਟੀਐੱਮ ਵੱਲੋਂ ਕੱਢੀ ਗਈ ਰਾਸ਼ੀ ਵੀ ਸ਼ਾਮਲ ਹੈ ਬੀਤੀ 9 ਨਵੰਬਰ ਤੋਂ ਪੰਜ ਸੌ ਰੁਪਏ ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਆਰਬੀਆਈ ਲਗਾਤਾਰ ਨਵੇਂ ਨੋਟ ਛਾਪ ਰਿਹਾ ਹੈ ਤੇ ਬੈਂਕਾਂ ਰਾਹੀਂ ਬੈਂਕ ਬ੍ਰਾਂਚਾਂ ਤੇ ਏਟੀਐਮ ‘ਚ ਉਨ੍ਹਾਂ ਦੀ ਸਪਲਾਈ ਵਧਾਈ ਜਾ ਰਹੀ ਹੈ
ਆਰਬੀਆਈ ਦੇ ਪਿਛਲੇ ਸਾਲ ਅਗਸਤ ‘ਚ ਜਾਰੀ ਨਿਰਦੇਸ਼ ਅਨੁਸਾਰ, ਸ਼ਨਿੱਚਰਵਾਰ ਤੋਂ ਮੈਟਰੋ ਸ਼ਹਿਰਾਂ ਦਿੱਲੀ, ਮੁੰਬਈ, ਬੰਗਲੌਰ, ਚੇੱਨਈ, ਕੋਲਕਾਤਾ ਤੇ ਹੈਦਰਾਬਾਦ ‘ਚ ਹਰ ਮਹੀਨੇ ਸਿਫਰ ਤਿੰਨ ਟਰਾਂਜੇਕਸ਼ਨ ਤੇ ਹੋਰ ਸ਼ਹਿਰਾਂ ‘ਚ ਸਿਰਫ਼ ਪੰਜ ਟਰਾਂਜੇਸ਼ਨ ਜ਼ਰੂਰੀ ਤੌਰ ‘ਤੇ ਮੁਫ਼ਤ ਹੋਣਗੇ ਬੈਂਕਾਂ ਨੂੰ ਇਸ ਤੋਂ ਜ਼ਿਆਦਾ ਟਰਾਂਜੇਕਸ਼ਨ ‘ਤੇ ਟੈਕਸ ਲਾਉਣ ਦੀ ਛੋਟ ਹੋਵੇਗੀ ਹੱਦ ਤੋਂ ਜ਼ਿਆਦਾ ਹਰ ਇੱਕ ਟਰਾਂਜੇਕਸ਼ਨ ‘ਤੇ ਬੈਂਕ 20 ਰੁਪਏ ਤੱਕ ਟੈਕਸ ਲਾ ਸਕਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ