ਵੱਡੇ ਫੈਸਲਿਆਂ ਵਾਲਾ ਵਰ੍ਹਾ

ਵੱਡੇ ਫੈਸਲਿਆਂ ਵਾਲਾ ਵਰ੍ਹਾ

ਸਾਲ 2016 ਦੇਸ਼ ਦੇ ਇਤਿਹਾਸ ‘ਚ ਵੱਡੇ ਫੈਸਲਿਆਂ ਵਾਲੇ ਸਾਲ ਵਜੋਂ ਜਾਣਿਆ ਜਾਵੇਗਾ ਸਾਲ ਦੇ ਅਖੀਰ ‘ਚ ਨੋਟਬੰਦੀ ਦੇ ਫੈਸਲੇ ਦਾ ਦੇਸ਼ ਦੀ ਇੱਕ ਅਰਬ ਤੋਂ ਵੱਧ ਆਬਾਦੀ ਨੇ ਇਸ ਦਾ ਸਵਾਗਤ ਕਰਨ ਦੇ ਨਾਲ-ਨਾਲ  ਪੂਰਾ ਸਾਥ ਵੀ ਦਿੱਤਾ ਅੱਧੀ ਸਦੀ ਤੋਂ ਕਾਲੇ ਧਨ ਦੀ ਸਮੱਸਿਆ ਕਾਰਨ ਦੇਸ਼ ਨੇ ਆਰਥਿਕ ਸੰਤਾਪ ਭੋਗਿਆ ਹੈ ਕਾਲੇ ਧਨ ਦੀ ਚਰਚਾ ਬਥੇਰੀ ਹੁੰਦੀ ਹੈ ਪਰ ਇਸ ਦਿਸ਼ਾ ‘ਚ ਕੁਝ ਕਰਕੇ ਵਿਖਾਉਣ ਦੀ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਕੀਤੀ ਹੈ

ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦਾ ਪ੍ਰਭਾਵ ਇਸ ਕਦਰ ਪਿਆ ਜਨਤਾ ਨੇ ਪਾਰਟੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਫੈਸਲੇ ਦੀ ਸ਼ਲਾਘਾ ਕੀਤੀ ਬੈਂਕਾਂ ਅੱਗੇ ਲੱਗੀਆਂ ਕਤਾਰਾਂ ‘ਚ ਖੜ੍ਹੇ ਲੋਕਾਂ ਨੇ ਪ੍ਰੇਸ਼ਾਨੀ ਤਾਂ ਜ਼ਰੂਰ ਝੱਲੀ ਪਰ ਜਦੋਂ ਨਦੀਆਂ, ਨਾਲਿਆਂ ਤੇ ਕੂੜੇ ਦੇ ਢੇਰ ‘ਚ 500 ਤੇ 1000 ਰੁਪਏ ਦੇ ਨੋਟਾਂ ਦੀਆਂ ਬੋਰੀਆਂ ਮਿਲਣ ਲੱਗੀਆਂ ਤਾਂ ਆਮ ਆਦਮੀ ਨੂੰ ਨੋਟਬੰਦੀ ਦੇ ਫੈਸਲੇ ‘ਚ ਵਜ਼ਨ ਨਜ਼ਰ ਆਉਣ ਲੱਗਾ ਸੀ ਸਿਆਸੀ ਵਿਰੋਧ ਦੇ ਬਾਵਜ਼ੂਦ ਸਰਕਾਰ ਆਪਣੇ ਫੈਸਲੇ ‘ਤੇ ਸਿਰਫ਼ ਡਟੀ ਹੋਈ ਹੀ ਨਹੀਂ ਸਗੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਲਈ ਸਰਗਰਮ ਵੀ ਹੈ

ਭ੍ਰਿਸ਼ਟਾਚਾਰ ਤੇ ਕਾਲੇ ਧਨ ਕਾਰਨ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਦਿੱਖ (ਛਵੀ) ਖ਼ਰਾਬ ਹੋ ਰਹੀ ਸੀ ਤੇ ਦੇਸ਼ ਅੰਦਰ ਆਮ ਆਦਮੀ ਬੁਰੀ ਤਰ੍ਹਾਂ ਪਰੇਸ਼ਾਨ ਸੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਹਮਲੇ ਦਾ ਵੀ ਡਟ ਕੇ ਮੁਕਾਬਲਾ ਕੀਤਾ ਤਾਜ਼ਾ ਹਾਲਾਤਾਂ ਮੁਤਾਬਕ ਸਰਕਾਰ ਆਪਣੇ ਫੈਸਲੇ ਤੋਂ ਹੁਣ ਪਿਛਾਂਹ ਮੁੜਨ ਵਾਲੀ ਨਹੀਂ ਸਾਰੀਆਂ ਧਿਰਾਂ ਨੂੰ ਨੋਟਬੰਦੀ ਦੇ ਫੈਸਲੇ ਨੂੰ ਕਾਮਯਾਬ ਕਰਕੇ ਇਸ ਦਾ ਫਾਇਦਾ ਆਮ ਜਨਤਾ ਤੱਕ ਪਹੁੰਚਾਉਣ ‘ਚ ਸਹਿਯੋਗ ਦੇਣਾ ਚਾਹੀਦਾ ਹੈ ਬੀਤੇ ਵਰ੍ਹੇ ਦਾ ਦੂਜਾ ਵੱਡਾ ਕਦਮ ਅੱਤਵਾਦ ਖਿਲਾਫ਼ ਸਰਜੀਕਲ ਸਟਰਾਈਕ ਸੀ ਭਾਰਤੀ ਸੰਸਕ੍ਰਿਤੀ ਅਨੁਸਾਰ  ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਆਰ ਤੇ ਸਖ਼ਤੀ ਦੋਵਾਂ ਰਾਹਾਂ ‘ਤੇ ਚੱਲ ਕੇ ਵੇਖਿਆ ਹੈ

ਪਾਕਿ ਨਾਲ ਗੱਲਬਾਤ ਤੇ ਆਉਣ-ਜਾਣ ਕਰਕੇ ਵੇਖ ਲਿਆ ਪਰ  ਅਜਿਹੇ ਹਾਲਾਤ ਨਹੀਂ ਬਣੇ ਕਿ ਪਿਆਰ ਤੇ ਗੱਲਬਾਤ ਦਾ ਰਸਤਾ ਅੱਗੇ ਵਧੇ ਆਖ਼ਰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਲਾਜ਼ਮੀ ਬਣ ਗਿਆ ਸੀ ਉਦਾਰਵਾਦੀ ਭਾਰਤ ਆਪਣੇ ਖੇਤਰ ਦੀ ਰੱਖਿਆ ਕਰਨਾ ਵੀ ਜਾਣਦਾ ਹੈ ਕਿਸੇ ‘ਤੇ ਹਮਲਾ ਨਹੀਂ ਕਰਨਾ ਤੇ ਨਾ ਹੀ ਹਮਲਾਵਰ ਨੂੰ ਬਚ ਕੇ ਜਾਣ ਦੇਣਾ, ਦੋਵੇਂ ਗੱਲਾਂ ਹੀ ਭਾਰਤ ਦੀ ਵਿਰਾਸਤੀ ਸ਼ਾਨ ਹਨ ਮਜ਼ਬੂਤ ਤੇ ਸੁਰੱਖਿਅਤ ਭਾਰਤ ਲਈ ਸਰਜੀਕਲ ਸਟਰਾਈਕ ‘ਤੇ ਭਾਰਤਵਾਸੀ ਸਦਾ ਮਾਣ ਮਹਿਸੂਸ ਕਰਨਗੇ ਦੁੱਖ ਵਾਲੀ ਗੱਲ ਹੈ ਕਿ ਸਰਜੀਕਲ ਸਟਰਾਈਕ ਵਰਗੇ ਮਜ਼ਬੂਤ ਕਦਮ ‘ਤੇ ਸਿਆਸਤ ਹੋਈ ਦੇਸ਼ ਨੇ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਨੀਆਂ ਹਨ ਪਰ ਇਹ ਤਾਂ ਹੀ ਸੰਭਵ ਹੈ

ਜੇਕਰ ਸਰਕਾਰਾਂ, ਸਿਆਸੀ ਪਾਰਟੀਆਂ ਤੇ ਜਨਤਾ ਇੱਕਸਾਰ ਹੋ ਕੇ ਚੱਲਣ ਲੋਕਤੰਤਰ ‘ਚ ਵਿਰੋਧ ਵੱਖਰੇ ਮਤ ਦਾ ਨਾਂਅ ਹੈ ਰੁਕਾਵਟ ਦਾ ਨਾਂਅ ਨਹੀਂ ਪਰ ਸਿਆਸਤਦਾਨਾਂ ਨੇ ਵਿਚਾਰਾਂ ਦੀ ਰੌਲਾ-ਰੱਪਾ , ਮਤ ਦੀ ਥਾਂ ਰੁਕਾਵਟ, ਵਿਵੇਕ ਦੀ ਥਾਂ ਅੜੀ ਨੂੰ ਦੇ ਦਿੱਤੀ ਹੈ ਸੰਸਦ ਠੱਪ ਰਹਿੰਦੀ ਹੈ ਸੰਸਦ ਨਹੀਂ ਚੱਲੀ ਤਾਂ ਦੇਸ਼ ਕਿਵੇਂ ਚੱਲੇਗਾ ਦੇਸ਼ ਦੇ ਸਾਹਮਣੇ ਅਣਗਿਣਤ ਸਮੱਸਿਆਵਾਂ ਹਨ ਜਿਨ੍ਹਾਂ ਦੇ ਹੱਲ ਲਈ ਮਜ਼ਬੂਤ ਸਰਕਾਰ ਤੇ ਸਿਹਤਮੰਦ ਵਿਰੋਧ ਜਰੂਰੀ ਹੈ ਦੇਸ਼ ਦੀ ਭਲਾਈ ਲਈ ਸਭ ਨੇ ਇਮਾਨਦਾਰੀ ਜ਼ਿੰਮੇਵਾਰੀ ਤੇ ਵਚਨਵੱਧਤਾ ਨਾਲ ਕੰਮ ਕਰਨ ਦੀ ਜ਼ਰੁਰਤ ਹੈ ਨਵਾਂ ਵਰ੍ਹਾਂ 2017 ਦੇਸ਼ ਲਈ ਖੁਸ਼ਹਾਲੀ , ਅਮਨ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਵਾਲਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ