Novak Djokovic: ਨੋਵਾਕ ਜੋਕੋਵਿਚ ਨੇ ਕੀਤੀ ਰੋਜ਼ਰ ਫੈਡਰਰ ਦੀ ਬਰਾਬਰੀ

Novak Djokovic

ਰਿਕਾਰਡ 369ਵਾਂ ਗਰੈਂਡ ਸਲੈਮ ਮੈਚ ਕੀਤਾ ਆਪਣੇ ਨਾਂਅ | Novak Djokovic

  • ਦੋ ਸੈੱਟਾਂ ’ਚ ਪਿੱਛੇ ਰਹਿਣ ਤੋਂ ਬਾਅਦ ਮੁਸੇਟੀ ਨੂੰ ਹਰਾਇਆ | Novak Djokovic

ਸਪੋਰਟਸ ਡੈਸਕ। ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਫਰੈਂਚ ਓਪਨ 2024 ਦੇ ਚੌਥੇ ਦੌਰ ’ਚ ਪਹੁੰਚ ਗਏ ਹਨ। ਉਨ੍ਹਾਂ ਨੇ ਐਤਵਾਰ ਨੂੰ ਤੜਕੇ 3 ਵਜੇ ਤੱਕ ਚੱਲੇ ਮੈਚ ’ਚ ਇਟਲੀ ਦੇ ਲੋਰੇਂਜੋ ਮੁਸੇਟੀ ਵਿਰੁੱਧ ਸਖਤ ਸੰਘਰਸ਼ ਨਾਲ ਜਿੱਤ ਦਰਜ ਕੀਤੀ। ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਜੋਕੋਵਿਚ ਦੀ ਇਹ 369ਵੀਂ ਜਿੱਤ ਹੈ ਅਤੇ ਇਸ ਦੇ ਨਾਲ ਉਸ ਨੇ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਤੇ ਮੁਸੇਟੀ ਵਿਚਾਲੇ ਪੁਰਸ ਸਿੰਗਲਜ ਦੇ ਤੀਜੇ ਦੌਰ ਦਾ ਮੈਚ ਚਾਰ ਘੰਟੇ 29 ਮਿੰਟ ਤੱਕ ਚੱਲਿਆ। ਜੋਕੋਵਿਚ ਨੇ ਮੁਸੇਟੀ ਨੂੰ 7-5, 6-7(6), 2-6, 6-3, 6-0 ਨਾਲ ਹਰਾਇਆ। ਮੁਸੇਟੀ ਨੇ ਜਦੋਂ ਲਗਾਤਾਰ ਦੋ ਸੈੱਟ ਜਿੱਤੇ ਤਾਂ ਅਜਿਹਾ ਲੱਗ ਰਿਹਾ ਸੀ ਕਿ ਜੋਕੋਵਿਚ ਲਈ ਵਾਪਸੀ ਕਰਨਾ ਮੁਸ਼ਕਲ ਹੋਵੇਗਾ ਪਰ 24 ਗਰੈਂਡ ਸਲੈਮ ਜਿੱਤਣ ਵਾਲੇ ਖਿਡਾਰੀ ਨੇ ਵਾਪਸੀ ਕਰਕੇ ਮੈਚ ਜਿੱਤ ਲਿਆ। (Novak Djokovic)

ਇਹ ਵੀ ਪੜ੍ਹੋ : USA vs Canada: ਜੋਨਸ ਦੀ ਤੂਫਾਨੀ ਪਾਰੀ, ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ

ਓਪਨ ਯੁੱਗ ’ਚ 24 ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਖਿਡਾਰੀ | Novak Djokovic

ਜੋਕੋਵਿਚ ਓਪਨ ਯੁੱਗ ’ਚ 24 ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਖਿਡਾਰੀ ਹਨ। ਇਸ ਤੋਂ ਪਹਿਲਾਂ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ (ਪੁਰਸ਼ ਤੇ ਮਹਿਲਾ ਸਿੰਗਲਜ) ਜਿੱਤਣ ਦੇ ਮਾਮਲੇ ’ਚ ਸੇਰੇਨਾ ਵਿਲੀਅਮਜ (23 ਗ੍ਰੈਂਡ ਸਲੈਮ) ਦੇ ਬਰਾਬਰ ਸੀ। ਮਾਰਗਰੇਟ ਕੋਰਟ ਨੇ ਕੁੱਲ 24 ਗਰੈਂਡ ਸਲੈਮ ਵੀ ਜਿੱਤੇ ਹਨ, ਪਰ 1968 ’ਚ ਸ਼ੁਰੂ ਹੋਏ ਓਪਨ ਯੁੱਗ ਤੋਂ ਪਹਿਲਾਂ ਇਨ੍ਹਾਂ ’ਚੋਂ 13 ਖਿਤਾਬ ਉਸਦੇ ਨਾਮ ਸਨ ਜਦੋਂ ਸਾਰੇ ਚਾਰ ਗਰੈਂਡ ’ਚ ਹਿੱਸਾ ਲੈਣ ਦੀ ਇਜਾਜਤ ਦਿੱਤੀ ਗਈ ਸੀ। ਇਸ ਨੂੰ ਓਪਨ ਏਰਾ ਕਿਹਾ ਜਾਂਦਾ ਹੈ। (Novak Djokovic)