ਸਵੱਛ ਧਨ ਅਭਿਆਨ ‘ਚ 60 ਹਜ਼ਾਰ ਲੋਕਾਂ ਨੂੰ ਜਾਰੀ ਹੋਣਗੇ ਨੋਟਿਸ

ਨਵੀਂ ਦਿੱਲੀ (ਏਜੰਸੀ) । ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਨੇ ਨੋਟਬੰਦੀ ਤੋਂ ਬਾਅਦ ਕਾਲੇ ਧਨ ਦੇ ਖੁਲਾਸੇ ਲਈ ਸ਼ੁਰੂ ਕੀਤੇ ਗਏ ਸਵੱਛ ਧਨ ਅਭਿਆਨ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ 60 ਹਜਾਰ ਤੋਂ ਵੱਧ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਨੋਟਬੰਦੀ ਦੌਰਾਨ ਮੋਟਾ ਲੈਣਦੇਣ ਕੀਤਾ ਹੈ। ਹੁਣ ਉਨ੍ਹਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਚੱਲ ਰਹੀ ਹੈ। ਸੀਬੀਡੀਟੀ ਅਨੂਸਾਰ ਨੋਟਬੰਦੀ ਦੌਰਾਨ ਮੋਟੇ ਲੈਣ-ਦੇਣ ਕਰਨ ਵਾਲਿਆਂ ਲਈ ਸਵੱਛ ਧਨ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਇਨ੍ਹਾਂ 60 ਹਜ਼ਾਰ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ‘ਚ1300 ਤੋਂ ਵੱਧ ਜੋਖ਼ਮ ਵਾਲੇ ਲੋਕ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।