ਅਸ਼ੀਰਵਾਦ ਦੇ ਵੀਡੀਓ ਨੂੰ ਐਡਿਟ ਕਰਕੇ ਅਸ਼ਲੀਲਤਾ ਨਾਲ ਕੀਤਾ ਸੀ ਪ੍ਰਸਾਰਿਤ
ਗੁਰੂਗ੍ਰਾਮ, ਏਜੰਸੀ
ਕਥਾਵਾਚਕ ਆਸਾਰਾਮ ਵੱਲੋਂ ਗੁਰੂਗ੍ਰਾਮ ਦੇ ਇੱਕ ਪਰਿਵਾਰ ਨੂੰ ਦਿੱਤੇ ਗਏ ਅਸ਼ੀਰਵਾਦ ਦੀ ਵੀਡੀਓ ਨੂੰ ਟੀਵੀ ਚੈੱਨਲਾਂ ਵੱਲੋਂ ਆਡਿਟ ਕਰਕੇ ਅਸ਼ਲੀਲਤਾ ਨਾਲ ਦਿਖਾਏ ਜਾਣ ਨੂੰ ਲੈ ਕੇ ਤਿੰਨ ਚੈੱਨਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਨੇ ਸਾਲ 2015 ‘ਚ ਪਾਲਮ ਵਿਹਾਰ ਪੁਲਿਸ ਥਾਣਾ ‘ਚ ਦਰਜ ਪਾਸਕੋ ਐਕਟ ਮਾਮਲੇ ‘ਚ ਸੁਣਵਾਈ ਲਈ ਇਹ ਨੋਟਿਸ ਜਾਰੀ ਕੀਤੇ ਹਨ।
ਨੋਟਿਸ ‘ਚ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ‘ਚ ਅਗਾਊਂ 10 ਅਗਸਤ ਨੂੰ ਕਮੇਟੀ ਸਾਹਮਣੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ, ਤਾਂ ਕਿ ਸਮਾਜਿਕ ਸੰਸਥਾ ਜਨ ਜਾਗਰਨ ਮੰਚ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਸਕੇ। ਸੰਸਥਾ ਦੇ ਉਪਾਧਿਆਏ ਹਰੀ ਸ਼ੰਕਰ ਕੁਮਾਰ ਦੇ ਅਨੁਸਾਰ 2 ਜੁਲਾਈ 2013 ਨੂੰ ਪਾਲਮਵਿਹਾਰ ਖੇਤਰ ਦੇ ਸਤੀਸ਼ ਕੁਮਾਰ (ਕਾਲਪਨਿਕ ਨਾਂਅ) ਦੇ ਘਰ ਕਥਾਵਾਚਕ ਆਸਾਰਾਮ ਬਾਪੂ ਆਏ ਸਨ।
ਬਾਪੂ ਆਸਾਰਾਮ ਨੇ ਪਰਿਵਾਰ ਦੇ ਮੈਂਬਰਾਂ ਸਮੇਤ ਉਨ੍ਹਾਂ ਦੀ 10 ਸਾਲਾ ਭਤੀਜੀ ਨੂੰ ਅਸ਼ਰੀਵਾਦ ਵੀ ਦਿੱਤਾ ਸੀ। ਉਸ ਸਮੇਂ ਸਤੀਸ਼ ਦੇ ਘਰ ਪ੍ਰੋਗਰਾਮ ਦੀ ਵੀਡੀਓ ਤਿੰਨ ਟੀਵੀ ਚੈੱਨਲਾਂ ਨੇ ਬਣਾਈ ਸੀ। ਉਸ ਵੀਡੀਓ ਨੂੰ ਆਡਿਟ ਕਰਕੇ ਅਸ਼ਲੀਲ ਤੇ ਭੱਦੇ ਤਰੀਕੇ ਨਾਲ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨਾਲ ਪਰਿਵਾਰ ਤੇ ਮਾਸੂਮ ਬੱਚੀ ਨੂੰ ਮਾਨਸਿਕ ਤੇ ਸਮਾਜਿਕ ਤੌਰ ‘ਤੇ ਪ੍ਰੇਸਾਨੀ ਝੱਲਣੀ ਪਈ ਸੀ।
ਇਸ ਗੱਲ ਤੋਂ ਨਾਰਾਜ਼ ਹੋ ਕੇ ਪਰਿਵਾਰ ਨੇ ਪਾਲਮ ਵਿਹਾਰ ਥਾਣੇ ‘ਚ ਸ਼ਿਕਾਇਤ ਦਰਜਕ ਕਰਵਾਈ ਸੀ, ਜਿਸ ‘ਤੇ ਪੁਲਿਸ ਥਾਣਾ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਨੋਇਡਾ ਪੁਲਿਸ ਨੂੰ ਭੇਜ ਕੇ ਆਪਣਾ ਪੱਲਾ ਝਾੜ ਲਿਆ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਮਾਮਲੇ ‘ਚ ਪੀੜਤਾਂ ਨੇ ਸਰਵਉੱਚ ਅਦਾਲਤ ‘ਚ ਗੁਹਾਰ ਲਾਈ ਸੀ, ਜਿਸ ‘ਤੇ 19 ਮਾਰਚ 2015 ਨੂੰ ਐਫਆਈਆਰ ਦਰਜ ਕੀਤੀ ਗਈ। ਕੇਸ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਨੇ ਜਾਂਚ ‘ਚ ਇਹ ਕਹਿ ਕੇ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਸਬੂਤ ਨਹੀਂ ਮਿਲੇ ਹਨ, ਜਿਸ ਦੇ ਆਧਾਰ ‘ਤੇ ਕੇਸ ਦਰਜ ਕੀਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।