ਹਿੰਸਾ ਨਹੀਂ, ਪਿਆਰ ਹੀ ਪੰਜਾਬ ਦਾ ਸੱਭਿਆਚਾਰ
ਅੰਮ੍ਰਿਤਸਰ ਸ਼ਹਿਰ ’ਚ ਇੱਕ ਧਾਰਮਿਕ ਆਗੂ ਦੇ ਕਤਲ ਦੀ ਘਟਨਾ ਨਾਲ ਸੂਬੇ ਦੀ ਅਮਨ-ਅਮਾਨ ਦੀ ਸਥਿਤੀ ਬਾਰੇ ਸਵਾਲ ਉੱਠਣ ਲੱਗੇ ਹਨ ਹਿੰਸਾ ਮੰਦਭਾਗੀ ਹੈ ਪੰਜਾਬ ਦਾ ਧਾਰਮਿਕ ਤੇ ਸੱਭਿਆਚਾਰਕ ਵਿਰਸਾ ਪਿਆਰ, ਸਦਭਾਵਨਾ, ਮਿਲਵਰਤਣ ਤੇ ਅਹਿੰਸਾ ਦਾ ਸੰਦੇਸ਼ ਦਿੰਦਾ ਹੈ ਪੰਜਾਬ ਦਾ ਇਤਿਹਾਸ ਨਿਹੱਥੇ, ਨਿਰਦੋਸ਼ਾਂ ਦੀ ਰਾਖੀ ਲਈ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪੰਜਾਬ ਪਿਆਰ ਸਿਖਾਉਂਦਾ ਹੈ ‘ਇੱਕ ਨੂਰ ਤੋਂ ਸਾਰੇ ਸਾਜੇ ਹਾਂ’, ਦੀ ਸਿੱਖਿਆ ਧਾਰਮਿਕ ਸਥਾਨਾਂ ’ਚੋਂ ਗੂੰਜਦੀ ਹੈ ਇੱਥੋਂ ਦੀ ਧਰਤੀ ਨੇ ਹਰ ਵਿਦੇਸ਼ੀ ਧਰਮ, ਸੱਭਿਆਚਾਰ, ਕਲਾ ਅਤੇ ਵਿਚਾਰਧਾਰਾ ਨੂੰ ਸਨਮਾਨ ਦਿੱਤਾ ਹੈ
ਇੱਥੇ ਇਰਾਨ ’ਚੋਂ ਆਏ ਸੂਫ਼ੀਆਂ ਨੇ ਲੋਕ ਸੰਸਕ੍ਰਿਤੀ ’ਚ ਡੂੰਘੀ ਥਾਂ ਬਣਾਈ ਹੈ ਸੂਫੀਆਂ ਨੂੰ ‘ਬਾਬਿਆਂ’ ਦੇ ਨਾਂਅ ਨਾਲ ਸਤਿਕਾਰ ਮਿਲਿਆ ਹੈ ਪਵਿੱਤਰ ਗ੍ਰੰਥਾਂ ’ਚ ਧਰਮਾਂ ਦੀ ਸਾਂਝ ਝਲਕਾਰੇ ਮਾਰਦੀ ਹੈ ਵਿਰੋਧੀ ਵਿਚਾਰਾਂ ਲਈ ਸੰਵਾਦ, ਵਿਚਾਰ-ਵਟਾਂਦਰਾ ਤੇ ਬਹਿਸ ਹੈ ਵਿਚਾਰਾਂ ਨੂੰ ਦਲੀਲਾਂ ਨਾਲ ਸਹਿਮਤੀ ਹਾਸਲ ਕਰਨ ਦੀ ਰਵਾਇਤ ਹੈ ਕੋਈ ਵਿਚਾਰ ਉਦੋਂ ਹੀ ਫੈਲਦਾ ਹੈ
ਜਦੋਂ ਉਸ ਵਿਚਾਰ ਦੀ ਉੱਤਮਤਾ ਸੰਵਾਦ ਅਤੇ ਵਿਚਾਰ-ਵਟਾਂਦਰੇ ਰਾਹੀਂ ਸਾਬਤ ਹੁੰਦੀ ਹੈ ਪੰਜਾਬੀਆਂ ਨੇ ਦੁਨੀਆਂ ਦੇ ਦਰਜ਼ਨਾਂ ਮੁਲਕਾਂ ’ਚ ਆਪਣਾ ਚੰਗਾ ਰੁਤਬਾ ਬਣਾਇਆ ਹੈ ਇਹ ਸਭ ਪ੍ਰਾਪਤੀਆਂ ਵਿਦੇਸ਼ਾਂ ’ਚ ਸਹਿਚਾਰ, ਮੇਲ-ਮਿਲਾਪ ਤੇ ਪਿਆਰ ਨਾਲ ਹੀ ਸੰਭਵ ਹੋਈਆਂ ਹਨ ਪਿਆਰ ਨਾਲ ਵਿਰੋਧੀ ਵੀ ਜਿੱਤੇ ਜਾਂਦੇ ਹਨ ਤੇ ਸਾਰੇ ਇੱਕ ਕਤਾਰ ’ਚ ਖੜ੍ਹੇ ਹੋ ਜਾਂਦੇ ਹਨ ਜਿੱਥੋਂ ਤੱਕ ਧਰਮਾਂ ਦਾ ਸਬੰਧ ਹੈ ਸਾਰਾ ਸੰਸਾਰ, ਸਾਰੀ ਕਾਇਨਾਤ ਹੀ ਪ੍ਰਭੂ ਦੀ ਰਚਨਾ ਹੈ
ਸਾਰਾ ਸੰਸਾਰ ਹੀ ਇੱਕ ਪਰਿਵਾਰ ਹੈ ਪੰਜਾਬ ਦੀ ਤਾਕਤ ਤੇ ਪਛਾਣ ਪਿਆਰ, ਭਾਈਚਾਰਾ ਤੇ ਹਸਮੁਖਤਾ ਹੈ ਸੂਬੇ ਨੇ ਪਹਿਲਾਂ ਹੀ ਕਾਲਾ ਦੌਰਾ ਹੰਢਾਇਆ ਹੈ ਉਸ ਵੇਲੇ ਵੀ ਭਾਈਚਾਰੇ ਦੀ ਤਾਕਤ ਨੇ ਵਿਦੇਸ਼ੀ ਤਾਕਤਾਂ ਨੂੰ ਨਾਕਾਮ ਕੀਤਾ ਹੈ ਹੁਣ ਵੀ ਜ਼ਰੂਰੀ ਹੈ ਕਿ ਸਾਰੇ ਪੰਜਾਬੀ ਪਿਆਰ ਤੇ ਭਾਈਚਾਰੇ ਦਾ ਸਬੂਤ ਦੇ ਕੇ ਧਰਮਾਂ ਦੀ ਸ਼ਾਨ ਨੂੰ ਬੁਲੰਦ ਰੱਖਣ ਇਸ ਸਮੇਂ ਪੰਜਾਬ ਵਿੱਚ ਨਸ਼ੇ, ਬੇਰੁਜ਼ਗਾਰੀ, ਪ੍ਰਦੂਸ਼ਣ, ਸਾਈਬਰ ਕ੍ਰਾਈਮ, ਕਰਜਿਆਂ ਨਾਲ ਲੱਦੀ ਆਰਥਿਕਤਾ ਜਿਹੀਆਂ ਸਮੱਸਿਆਵਾਂ ਨਾਲ ਲੜਨ ਦੀ ਜ਼ਰੂਰਤ ਹੈ ਇਹ ਲੜਾਈ ਗਿਆਨ, ਵਿਗਿਆਨ, ਸਿੱਖਿਆ, ਤਕਨੀਕ ਦੇ ਵਾਧੇ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਸਰਕਾਰਾਂ ਤੇ ਜਨਤਾ ਦੇ ਯਤਨ ਤਾਂ ਹੀ ਕਾਮਯਾਬ ਹੋਣਗੇ ਬਸ਼ਰਤੇ ਅਮਨ-ਅਮਾਨ ਤੇ ਭਾਈਚਾਰਾ ਕਾਇਮ ਰਹੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ