ਉੱਤਰ ਰੇਲਵੇ ਨੇ ਮੁਲਜ਼ਮ ਸੁਸ਼ੀਲ ਨੂੰ ਕੀਤਾ ਬਰਖਾਸ਼ਤ

ਸਾਗਰ ਧਨਖੜ ਕਤਲ ਕੇਸ

ਨਵੀਂ ਦਿੱਲੀ। ਜੂਨੀਅਰ ਰੇਸਲਰ ਸਾਗਰ ਧਨਖੜ ਕਤਲ ਕੇਸ ’ਚ ਫਸ ਚੁੱਕੇ ਓਲੰਪੀਅਨ ਖਿਡਾਰੀ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ ਲੱਗਿਆ ਹੈ ਉੱਤਰੀ ਰੇਲਵੇ ਨੇ ਸੁਸ਼ੀਲ ’ਤੇ ਲੱਗੇ ਕਤਲ ਕਾਂਡ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸ਼ਤ ਕਰ ਦਿੱਤਾ ਹੈ।  ਉਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ।

ਦੀਪਕ ਕੁਮਾਰ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਖਿਲਾਫ਼ ਅਪਰਾਧਿਕ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਵਜ੍ਹਾਂ ਨਾਲ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਨੂੰ ਨਾਰਦਨ ਰੇਲਵੇ ’ਚ ਕਮਰਸ਼ੀਅਲ ਮੈਨੇਜਰ ਦੇ ਅਹੁਦੇ ’ਤੇ ਨੌਕਰੀ ਮਿਲੀ ਸੀ ਤੇ ਫਿਲਹਾਲ ਉਹ ਛਤਰਸਾਲ ਸਟੇਡੀਅਮ ’ਚ ਓਐਸਡੀ ਦੇ ਅਹੁਦੇ ’ਤੇ ਤਾਇਨਾਤ ਸੀ ਉੱਤਰ ਰੇਲਵੇ ਬੋਰਡ ਨੂੰ ਦਿੱਲੀ ਸਰਕਾਰ ਤੋਂ ਐਤਵਾਰ ਨੂੰ ਮਾਮਲੇ ਦੀ ਪੂਰੀ ਰਿਪੋਰਟ ਮਿਲੀ ਸੀ ਉਦੋਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਕਦੇ ਵੀ ਬੋਰਡ ਵੱਲੋਂ ਸਸਪੈਂਡ ਕੀਤਾ ਜਾ ਸਕਦਾ ਹੈ। ਬੋਰਡ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਜੇਕਰ ਸੁਸ਼ੀਲ ਕੁਮਾਰ ਖਿਲਾਫ਼ ਐਫਆਈਆਰ ਦਰਜ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ।

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਪਹਿਲਵਾਨ ਸਾਰਗ ਧਨਖੜ ਕਤਲ ਕਾਂਡ ਮਾਮਲੇ ’ਚ ਸੁਸ਼ੀਲ ਕੁਮਾਰ ਨੂੰ ਐਤਵਾਰ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਸੁਸ਼ੀਲ ਕੁਮਾਰ ਤੇ ਉਸਦੇ ਖਾਸ ਅਜੈ ਸਹਰਾਵਤ ਤੋਂ ਸੋਮਵਾਰ ਨੂੰ ਕਰਾਈਮ ਬ੍ਰਾਂਚ ਨੇ ਸ਼ਕਰਪੁਰ ਸਥਿਤ ਆਪਣੇ ਦਫ਼ਤਰ ’ਚ  ਛੇ ਘੰਟੇ ਪੁੱਛਗਿੱਛ ਕੀਤੀ ਪੁੱਛਗਿੱਛ ਕਰਕੇ ਪੁਲਿਸ ਫਰਾਰ 9 ਹੋਰ ਦੋਸ਼ੀਆਂ ਬਾਰੇ ’ਚ ਪਤਾ ਲਾ ਰਹੀ ਹੈ ਤਾਂ ਕਿ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਫੜਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।