ਉੱਤਰ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ
ਸਿਓਲ। ਉੱਤਰ ਕੋਰੀਆ ਦੇ ਪ੍ਰਮੁੱਖ ਨੇਤਾ ਕਿਮ ਜੋਂਗ ਉਨ ਦੀ ਮੌਜ਼ੂਦਗੀ ਵਿੱਚ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਹਾਈਪਰਸੋਨਿਕ ਮਿਜ਼ਾਈਲ ਨੇ 1000 ਕਿਲੋਮੀਟਰ (620 ਮੀਲ) ਦੀ ਰੇਂਜ ’ਤੇ ਆਪਣਾ ਨਿਸ਼ਾਨਾ ਮਾਰਿਆ। ਦੇਸ਼ ਦੀ ਵਰਕਰਜ਼ ਪਾਰਟੀ ਦੇ ਅਧਿਕਾਰਤ ਅਖ਼ਬਾਰ ਰੋਡੋਂਗ ਸਿਨਮੁਨ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉੱਤਰੀ ਕੋਰੀਆ ਨੇ ਮੰਗਲਵਾਰ ਤੜਕੇ ਜਾਪਾਨ ਦੇ ਸਾਗਰ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ ਸੀ। ਜਿਸ ਨੂੰ ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ ਹਾਈਪਰਸੋਨਿਕ ਮਿਜ਼ਾਈਲ ਤੋਂ ਵੀ ਜ਼ਿਆਦਾ ਸਮਰੱਕ ਮੰਨਿਆ ਜਾ ਰਿਹਾ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਉੱਤਰ ਕੋਰੀਆ ਨੇ ਇੱਕ ਨਵਾਂ ਪ੍ਰੀਖਣ ਕੀਤਾ ਜੋ ਇਹ ਦਰਸਾਉਂਦਾ ਹੈ ਕਿ ਪਿਓਗਯਾਂਗ ਕਿੰਨੀ ਤੇਜ਼ੀ ਨਾਲ ਆਧੁਨਿਕ ਹਥਿਆਰਾਂ ਦਾ ਵਿਕਾਸ ਕਰ ਰਿਹਾ ਹੈ। ਉੱਤਰ ਕੋਰੀਆ ਦੇ ਤਾਨਾਸ਼ਾਹ ਨੇਤਾ ਨੇ ਕੁਝ ਦਿਨ ਪਹਿਲਾਂ ਰੱਖਿਆ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ (ਜੇਸੀਐਸ) ਨੇ ਅਧਿਕਾਰਤ ਤੌਰ ’ਤੇ ਕਿਹਾ ਕਿ ਮੌਜ਼ੂਦਾ ਮਿਜ਼ਾਈਲ ਨੇ ਆਵਾਜ਼ ਦੀ ਗਤੀ ਤੋਂ 10 ਗੁਣਾ ਵੱਧ 60 ਕਿਲੋਮੀਟਰ ਦੀ ਵੱਧ ਤੋਂ ਵੱਧ ਉੱਚਾਈ ਤੱਕ 700 ਕਿਲੋਮੀਟਰ (435 ਮੀਲ) ਦੀ ਦੂਰੀ ਤੈਅ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ