ਉੱਤਰ ਕੋਰੀਆ ਨੇ ਹਫ਼ਤੇ ਦੇ ਸ਼ੁਰੂ ਵਿੱਚ ਕੀਤਾ ਕਰੂਜ਼ ਅਤੇ ਰਣਨੀਤਕ ਮਿਜ਼ਾਈਲ ਦਾ ਪ੍ਰੀਖਣ
ਪਿਓਂਗਯਾਂਗ। ਉੱਤਰ ਕੋਰੀਆ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਅਤੇ ਸਰਫੇਸ ਤੋਂ ਸਰਫੇਸ ਟੈਕਟੀਕਲ ਮਿਜ਼ਾਈਲ (ਐਸਐਸਐਮ) ਦਾ ਪ੍ਰੀਖਣ ਕੀਤਾ। ਯੋਨਹਾਪ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਕੋਰੀਆਂ ਦੀਆਂ ਕਰੂਜ਼ ਮਿਜ਼ਾਈਲਾ ਨੇ 9.137 ਸਕਿੰਟ ਲਈ ਉਡਾਣ ਭਰੀ ਅਤੇ ਲਾਂਚ ਸਾਈਟ ਤੋਂ ਲਗਭਗ 1800 ਕਿਲੋਮੀਟਰ (1100 ਮੀਲ ਤੋਂ ਵੱਧ) ਦੀ ਦੂਰੀ ’ਤੇ ਆਪਣੇ ਨਿਸ਼ਾਨੇ ਨੂੰ ਮਾਰਿਆ।
ਉੱਤਰੀ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਥਿਤ ਹਾਈਪਰਸੋਨਿਕ ਮਿਜ਼ਾਈਲਾਂ ਸਮੇਤ ਛੇ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਉੱਤਰੀ ਕੋਰੀਆ ਨੇ ਵੀਰਵਾਰ ਸਵੇਰੇ ਇੱਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਜੋ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਡਿੱਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਮਿਜ਼ਾਈਲ ਪ੍ਰੀਖਣ ਕੀਤਾ ਗਿਆ ਸੀ। ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ ਨੇ ਪਿਓਂਗਯਾਂਗ ਦੇ ਮਿਜ਼ਾਈਲ ਪੀ੍ਰਖਣ ਦੀ ਵਾਰ-ਵਾਰ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਪ੍ਰੋਗਰਾਮ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕਰਦਾ ਹੈ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ