ਉੱਤਰ ਕੋਰੀਆ ਦੀ ਰੱਖਿਆ ਅਕਾਦਮੀ ਨੇ ਕੀਤੀ ਮਿਸਾਈਲ ਪ੍ਰੀਖਣ ਦੀ ਪੁਸ਼ਟੀ
ਸੋਲ (ਏਜੰਸੀ)। ਉੱਤਰ ਕੋਰੀਆ (Korea) ਦੀ ਰੱਖਿਆ ਵਿਗਿਆਨ ਅਕਾਦਮੀ ਨੇ ਬੈਲੀਸਟਿਕ ਮਿਸਾਈਲ ਪੁਕਗੁਕਸਾਂਗ-3 ਦੇ ਸਫ਼ਲ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਵੀਰਵਾਰ ਨੂੰ ਤੜਕੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਉੱਤਰ ਕੋਰੀਆ ਨੇ ਕਈ ਮਿਸਾਈਲਾਂ ਦਾਗੀਆਂ ਹਨ, ਜਿਨ੍ਹਾਂ ‘ਚੋਂ ਇੱਕ ਜਪਾਨ ਦੇ ਵਿਸ਼ੇਸ਼ ਆਰਥਿਕ ਖ਼ੇਤਰ ‘ਚ ਡਿੱਗੀ ਸੀ। ਉੱਤਰ ਕੋਰੀਆ ਦੁਆਰਾ ਇਸ ਸਾਲ ਕੀਤਾ ਗਿਆ ਇਹ 11ਵਾਂ ਮਿਸਾਈਲ ਪ੍ਰੀਖਣ ਹੈ, ਪਰ ਪਨਡੁੱਬੀ ਨਾਲ ਕੀਤਾ ਗਿਆ ਹੈ ਪਹਿਲਾ ਪ੍ਰੀਖਣ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।