ਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਹੋਇਆ 25.5 ਰੁਪਏ ਮਹਿੰਗਾ

Gas Cylinder

ਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਹੋਇਆ 25.5 ਰੁਪਏ ਮਹਿੰਗਾ

ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ’ਚ ਗੈਸ ਦੀਆਂ ਕੀਮਤਾਂ ’ਚ ਵਾਧੇ ਦੇ ਮੱਦੇਨਜ਼ਰ ਅੱਜ ਦੇਸ਼ ’ਚ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ 25 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਦੇ ਅਨੁਸਾਰ ਬੁੱਧਵਾਰ ਨੂੰ ਦਿੱਲੀ ’ਚ ਗੈਰ ਸਬਸਿਡੀ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ 25.5 ਰੁਪਏ ਵਧ ਕੇ 834.5 ਰੁਪਏ ਹੋ ਗਿਆ ਹੈ ।

ਕੋਲਕਾਤਾ ’ਚ 861 ਰੁਪਏ, ਮੁੰਬਈ ’ਚ 834.5 ਰੁਪਏ ਤੇ ਚੇੱਨਈ ’ਚ 850.5 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹਾਲਾਂਕਿ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ 01 ਮਾਰਚ ਨੂੰ 14.2 ਕਿੱਲੋਗ੍ਰਾਮ ਵਾਲੇ ਗੈਸ ਸਬਸਿਡੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 25 ਰੁਪਏ ਵਧ ਗਈਆਂ ਸਨ ਇਸ ਤੋਂ ਬਾਅਦ 1 ਅਪਰੈਲ ਨੂੰ ਇਸ ਦੀ ਕੀਮਤ 10 ਰੁਪਏ ਘੱਟ ਕੇ 809 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਤੇ ਮਈ ਤੇ ਜੂਨ ’ਚ ਇਸ ਦੀ ਕੀਮਤ 809 ਰੁਪਏ ਪ੍ਰਤੀ ਸਿਲੰਡਰ ’ਤੇ ਸਥਿਰ ਰਹੀ ਸੀ।

ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲਵੇ ਸਰਕਾਰ : ਕਾਂਗਰਸ

ਕਾਂਗਰਸ ਨੇ ਉੱਜਵਲਾ ਯੋਜਨਾ ਦੇ ਨਾਂਅ ’ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਸੋਈ ਗੈਸ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਨਾਲ ਲੋਕਾਂ ਦਾ ਜੀਵਨ ਦੁੱਭਰ ਹੋ ਗਿਆ ਹੈ ਇਸ ਲਈ ਸਰਕਾਰ ਨੂੰ ਐਲਪੀਜੀ ਦੀਆਂ ਕੀਮਤਾਂ ਤੁਰੰਤ ਘੱਟ ਕਰਕੇ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ।

ਕਾਂਗਰਸ ਬੁਲਾਰੇ ਸੁਪ੍ਰਿਆ ਸ੍ਰੀਨੇਤ, ਅਲਕਾ ਲਾਂਬਾ ਤੇ ਰਾਧਿਕਾ ਖੇਡਾ ਨੇ ਬੁੱਧਵਾਰ ਨੂੰ ਪਾਰਟੀ ਦਫ਼ਤਰ ’ਚ ਸਾਂਝੇ ਸੰਮੇਲਨ ’ਚ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਰਸੋਈ ਗੈਸ ਦੀਆਂ ਕੀਮਤਾਂ 265 ਰੁਪਏ ਤੋਂ ਵੱਧ ਹੋ ਗਈਆਂ ਹਨ ਇਸ ਨਾਲ ਲੋਕਾਂ ਦੇ ਘਰਾਂ ਦਾ ਬਜਟ ਗੜਬੜਾ ਗਿਆ ਤੇ ਆਮ ਪਰਿਵਾਰਾਂ ਲਈ ਜੀਵਨ ਬਿਤਾਉਣਾ ਮੁਸ਼ਕਲ ਹੋ ਗਿਆ ਹੈ ਇਸ ਲਈ ਸਰਕਾਰ ਨੂੰ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਲੋਕਾਂ ਨੂੰ ਆਫ਼ਤ ਦਰਮਿਆਨ ਰਾਹਤ ਦੇਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ