PM Modi: ਭਾਰਤ ਦੀ ਗੁਟ ਨਿਰਲੇਪਤਾ

PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਨੇ ਭਾਰਤ ਦੀ ਗੁਟਨਿਰਲੇਪਤਾ ਦੀ ਨੀਤੀ ਨੂੰ ਮਜ਼ਬੂਤ ਕੀਤਾ ਹੈ ਭਾਵੇਂ ਨਰਿੰਦਰ ਮੋਦੀ ਦੀ ਉਹਨਾਂ ਦੇ ਹਮਰੁਤਬਾ ਦੀ ਅਲੋਚਨਾ ਯੂਕਰੇਨ ਨੇ ਕੀਤੀ ਹੈ ਪਰ ਜੇਕਰ ਭਾਰਤ ਦੇ ਇਤਿਹਾਸਕ ਰੁਤਬੇ ਨੂੰ ਵੇਖਿਆ ਜਾਵੇ ਤਾਂ ਰੂਸ ਨਾਲ ਨੇੜਤਾ ਉਸ ਗੁਟਨਿਰਲੇਪਤਾ ਦਾ ਸਬੂਤ ਹੈ ਜੋ ਭਾਰਤ ਨੇ ਕਿਸੇ ਵੀ ਇੱਕ ਤਾਕਤਵਰ ਮੁਲਕ ਨਾਲ ਇੱਕਤਰਫਾ ਨਾ ਖੜੇ੍ਹ ਹੋਣ ਦਾ ਸੰਕਲਪ ਲਿਆ ਸੀ ਭਾਰਤ ਨੇ ਅਮਰੀਕਾ, ਤੇ ਉਸ ਦੇ ਸਾਥੀ ਪੱਛਮੀ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਦੇ ਬਾਵਜ਼ੂਦ ਕਿਸੇ ਗੁਟ ਨਾਲ ਇੱਕਤਰਫਾ ਨੇੜਤਾ ਨਹੀਂ ਵਧਾਈ ਇਹੀ ਕਾਰਨ ਹੈ ਕਿ ਅਮਰੀਕੀ ਦਬਾਅ ਦੇ ਬਾਵਜ਼ੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਸੀ ਰੂਸ-ਯੂਕਰੇਨ ਜੰਗ ’ਚ ਭਾਰਤ ਨੇ ਜੰਗ ਨੂੰ ਮਾਨਵਤਾ ਦੇ ਵਿਰੁੱਧ ਦੱਸ ਕੇ ਅਮਨ ਦੀਆਂ ਕੋਸ਼ਿਸ਼ਾਂ ਦੇ ਹੱਕ ’ਚ ਅਵਾਜ਼ ਉਠਾਈ ਹੈ। (PM Modi)

Read This : Delhi Water Crisis: ਪਾਣੀ ਪ੍ਰਬੰਧਾਂ ਲਈ ਬਣੇ ਸੁਚੱਜੀ ਯੋਜਨਾ

ਉਂਜ ਵੀ ਇਹ ਕਹਿਣਾ ਸਹੀ ਰਹੇਗਾ ਕਿ ਭਾਰਤ ਨੇ ਗੁਟਨਿਰਲੇਪਤਾ ਦੇ ਨਾਲ-ਨਾਲ ਚੀਨ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ (ਭਾਰਤ) ਕੁੂਟਨੀਤੀ ’ਚ ਕਿਸੇ ਵੀ ਤਰ੍ਹਾਂ ਮਾਰ ਖਾਣ ਵਾਲਾ ਨਹੀਂ ਹੈ ਚੀਨ ਲਗਾਤਾਰ ਪਾਕਿਸਤਾਨ ਦੀ ਹਮਾਇਤ ਕਰਕੇ ਭਾਰਤ ਲਈ ਮੁਸ਼ਕਲਾਂ ਪੈਦਾ ਕਰਦਾ ਆ ਰਿਹਾ ਹੈ ਓਧਰ ਪਾਕਿਸਤਾਨ ਵੀ ਚੀਨ ਤੋਂ ਇਲਾਵਾ ਰੂਸ ਦੇ ਗੁਣ ਗਾਉਣ ’ਚ ਲੱਗਾ ਰਿਹਾ ਤਾਂ ਕਿ ਜੰਮੂ ਕਸ਼ਮੀਰ ਮਾਮਲੇ ’ਚ ਰੂਸ ਦੀ ਹਮਾਇਤ ਹਾਸਲ ਕੀਤੀ ਜਾ ਸਕੇ ਰੂਸ ਯੂਕਰੇਨ ਜੰਗ ਸ਼ੁਰੂ ਹੋਣ ਮੌਕੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰੂਸ ਦਾ ਦੌਰਾ ਕਰਨਾ ਅਜਿਹੀਆਂ ਕੋਸ਼ਿਸਾਂ ਦਾ ਹੀ ਨਤੀਜਾ ਸੀ ਭਾਰਤ ਨੇ ਰੂਸ ਨਾਲ ਸਬੰਧ ਵਧਾ ਕੇ ਚੀਨ ਅਤੇ ਪਾਕਿਸਤਾਨ ਦਿਆਂ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ ਹੈ। (PM Modi)