500 ਗਜ਼ ਦੇ ਪਲਾਂਟਾਂ ’ਚ ਹੁਣ ਬਿਨਾ ਐਨਓਸੀ ਦੇ ਲੱਗੇਗਾ ਮੀਟਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਬਿਜਲੀ ਮੀਟਰ ਲਗਾਵਾਉਣ ਲਈ ਹੁਣ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਹੁਣ ਮੀਟਰ ਲਗਾਉਣ ਲਈ ਸਰਕਾਰ ਨੇ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ। ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। 31 ਜੁਲਾਈ 2024 ਤੋਂ ਬਾਅਦ 500 ਗਜ਼ ਦੇ ਘਰਾਂ ਅਤੇ ਪਲਾਂਟਾਂ ਦੀਆਂ ਕਰਵਾਈਆਂ ਗਈਆਂ ਰਜਿਟਰੀਆਂ ਦੇ ਮਾਲਕ ਹੁਣ ਬਗੈਰ ਐਨਓਸੀ ਤੋਂ ਬਿਜਲੀ ਮੀਟਰ ਲਗਵਾ ਸਕਣਗੇ।