ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਇੱਕ ਨਜ਼ਰ ਨੋਬੇਲ ਪੁਰਸਕਾਰ...

    ਨੋਬੇਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਦੀ 79ਵੀਂ ਬਰਸੀ ਮਨਾਈ

    ਨੋਬੇਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਦੀ 79ਵੀਂ ਬਰਸੀ ਮਨਾਈ

    ਜੌਨਪੁਰ। ਰਾਸ਼ਟਰਗਾਨ ‘ਜਨ ਗਣ ਮਨ’ ਦੇ ਸੰਸਥਾਪਕ ਤੇ ਨੋਬੇਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਦੀ 79ਵੀਂ ਬਰਸੀ ਸਮੁੱਚੇ ਉੱਤਰ ਪ੍ਰਦੇਸ਼ ‘ਚ ਸੋਸ਼ਲ ਡਿਸਟੇਂਸਿੰਗ ਦੀ ਪਾਲਣਾ ਕਰਦਿਆਂ ਮਨਾਈ ਗਈ।

    ਜੌਨਪੁਰ ਦੇ ਸਰਗੰਵਾ ਪਿੰਡ ‘ਚ ਸਥਿਤ ਸ਼ਹੀਦ ਸਮਾਰਕ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਲਕਸ਼ਮੀਬਾਈ ਬ੍ਰਿਗੇਡ ਦੀ ਮੁਖੀ ਮਨਜੀਤ ਕੌਰ ਨੇ ਕਿਹਾ ਕਿ ਰਵਿੰਦਰ ਨਾਥ ਟੈਗੋਰ ਦਾ ਜਨਮ ਸੱਤ ਮਈ 1861 ਨੂੰ ਤੱਤਕਾਲੀਨ ਕਲਕੱਤਾ ਤੇ ਵਰਤਮਾਨ ‘ਚ ਕੋਲਕਾਤਾ ‘ਚ ਹੋਇਆ ਸੀ। ਉਨ੍ਹਾਂ ਕਿਹਾ ਕਿ ਨੋਬੇਲ ਪੁਰਸਕਾਰ ਜੇਤੂ ਟੈਗੋਰ ਨੇ ਭਾਰਤ ਦੇ ਰਾਸ਼ਟਰਗਾਨ ਦੀ ਰਚਨਾ ਕੀਤੀ। ਸ਼ਾਂਤੀ ਨਿਕੇਤਨ ‘ਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਸਿੱਖਿਆ ਨੂੰ ਉਤਸ਼ਾਹ ਦਿੱਤਾ।

    ਉਨ੍ਹਾਂ ਕਿਹਾ ਕਿ ਸ਼ਾਂਤੀ ਨਿਕੇਤਨ ਦਾ ਮਾਨਵਤਾ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹ ਦੇਣ ‘ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਗੋਰ ਦਾ ਕਹਿਣਾ ਸੀ ਕਿ ਸਿੱਖਿਆ ਨਾਲ ਗਿਆਨ ਵਧੇਗਾ ਤੇ ਲੋਕ ਬੁੱਧੀਮਾਨ ਹੋਣਗੇ, ਪਰ ਅੱਜ ਦੁੱਖ ਇਸ ਗੱਲ ਦਾ ਹੈ ਕਿ ਅੱਜ ਦੀ ਸਿੱਖਿਆ ਅਜਿਹੀ ਹੋ ਗਈ ਹੈ ਕਿ ਉਸਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੀ ਨਹੀਂ, ਔਖਾ ਵੀ ਹੈ। ਟੈਗੋਰ ਮਹਾਨ ਲੇਖਕ, ਵਿਚਾਰਕ, ਅਜ਼ਾਦੀ ਘੁਲਾਟੀਏ ਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਵਾਲੇ ਮਹਾਂਪੁਰਸ਼ ਸਨ। ਉਨ੍ਹਾਂ ਨੇ ਆਪਣੀ ਕਲਮ ਨਾਲ ਦੇਸ਼ ਤੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here