Jalalabad News: ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਹਿਰਾਸਤ ’ਚੋਂ ਨਹੀਂ ਹੋਇਆ ਕੋਈ ਵਾਹਨ ਚੋਰੀ : ਡੀਐਸਪੀ 

Jalalabad News
Jalalabad News: ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਦੌਰਾਨ ਪੁਲਿਸ ਹਿਰਾਸਤ ’ਚੋਂ ਨਹੀਂ ਹੋਇਆ ਕੋਈ ਵਾਹਨ ਚੋਰੀ : ਡੀਐਸਪੀ 

ਖ਼ਬਰਾਂ ਦੇ ਸਬੰਧੀ ਪੁਖਤਾ ਜਾਣਕਾਰੀ ਹਾਸਲ ਕਰਕੇ ਹੀ ਪੋਸਟ ਨੂੰ ਸ਼ੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਜਾਵੇ : ਡੀਐਸਪੀ | Jalalabad News

(ਰਜਨੀਸ਼ ਰਵੀ) ਜਲਾਲਾਬਾਦ। Jalalabad News: ਪਿੰਡ ਸੁਖੇਰਾ ਬੋਦਲਾ ਜਲਾਲਾਬਾਦ ਵਿਖੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਪੁਲਿਸ ਪ੍ਰਸ਼ਾਸਨ ਸਣੇ ਮਾਈਨਿੰਗ ਵਿਭਾਗ ਦੇ ਵੱਲੋਂ ਕੀਤੀ ਗਈ ਸਾਂਝੀ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਕਬਜ਼ੇ ’ਚ ਲਏ ਗਏ ਵਾਹਨਾਂ ’ਚ ਕੋਈ ਵਾਹਨ ਚੋਰੀ ਨਹੀ ਹੋਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਬ ਡਵੀਜਨ ਜਲਾਲਾਬਾਦ ਦੇ ਡੀ.ਐਸ.ਪੀ ਜਤਿੰਦਰ ਸਿੰਘ ਗਿੱਲ ਵੱਲੋਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀ.ਐਸ.ਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋ ਟਰੈਕਟਰ-ਟਰਾਲੀਆਂ ਕਿਸੇ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸਨ ਅਤੇ ਇਹ ਟਰਾਲੀਆਂ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੁਆਰਾ ਕਾਨੂੰਨੀ ਤੌਰ ’ਤੇ ਵਾਪਸ ਲੈ ਲਈਆਂ ਗਈਆਂ ਸਨ ਅਤੇ ਜਾਂਚ ’ਚ ਸਾਬਤ ਕੀਤਾ ਗਿਆ ਸੀ ਕਿ ਇਹ ਗੈਰ-ਕਾਨੂੰਨੀ ਮਾਈਨਿੰਗ ਕਾਰਜਾਂ ਵਿੱਚ ਨਹੀਂ ਵਰਤੇ ਗਏ ਸਨ। ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਐਸ.ਐਚ.ਓ ਜਲਾਲਾਬਾਦ ਆਪਣੀ ਜਾਂਚ ਜਾਰੀ ਰੱਖ ਰਹੇ ਹਨ ਤਾਂ ਜੋ ਕਿਸੇ ਵੀ ਬੇਕਸੂਰ ਨੂੰ ਕਾਨੂੰਨ ਦੀ ਲਾਠੀ ਨਾਲ ਸਜ਼ਾ ਨਾ ਮਿਲੇ, ਅਸਲ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ: Crime News: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ, ਗਹਿਣੇ ਤੇ ਲੋਹੇ ਦੀ ਰਾਡ ਵੀ ਕੀਤੀ ਬਰਾਮਦ

ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਖਬਰਾਂ ਪ੍ਰਕਾਸ਼ਿਤ ਕਰਨ ਵਾਲੇ ਲੋਕਾਂ ਅਪੀਲ ਕੀਤੀ ਕਿ ਕਿਸੇ ਵੀ ਮਾਮਲੇ ਨਾਲ ਸਬੰਧਿਤ ਖ਼ਬਰਾਂ ਦੇ ਸਬੰਧੀ ਪੁਖਤਾ ਜਾਣਕਾਰੀ ਹਾਸਲ ਕਰਕੇ ਹੀ ਪੋਸਟ ਨੂੰ ਸ਼ੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਜਾਵੇ ਤਾਂ ਕਿ ਸਮਾਜ ਵਿਚ ਕਿਸੇ ਤਰ੍ਹਾਂ ਕੋਈ ਗਲਤ ਪ੍ਰਚਾਰ ਨਾ ਹੋਵੇ। Jalalabad News