ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ

Satluj Flood

ਦਰਿਆ ਤੋਂ ਪਾਰ ਡੁੱਬੀਆਂ ਫਸਲਾਂ, ਤੂੜੀ ਦੀਆਂ ਧੜਾ ਮੋਟਰ ਦੀਆਂ ਕੋਠੀਆ ਅੰਦਰ ਪਈ ਖਾਦ ਸਭ ਕੁਝ ਰੁੜ੍ਹ ਗਿਆ | Satluj Flood

ਫਿਰੋਜ਼ਪੁਰ (ਸਤਪਾਲ ਥਿੰਦ)। ਪੰਜਾਬ ਦੇ ਮੁੱਖ ਮੰਤਰੀ ਭਾਵੇਂ ਅੱਜ ਫਿਰੋਜਪੁਰ ਜ਼ਿਲ੍ਹੇ ਅੰਦਰ ਹੜ੍ਹ ਪੀੜਤ ਲੋਕਾਂ ਦੀ ਸਾਰ ਲੈਣ ਪੁੱਜੇ ਹੋਏ ਹਨ ਪਰ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਕਿਸਾਨਾਂ ਦੀਆਂ ਜਮੀਨਾਂ ਜੋ ਸਤਲੁਜ (Satluj Flood) ਤੋਂ ਪਾਰ ਸਰਹੱਦ ਤੇ ਜੋ ਪਾਣੀ ਨਾਲ ਫਸਲਾ ਖਰਾਬ ਹੋ ਗਈਆਂ। ਉਨ੍ਹਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਿਆ। ਇਨ੍ਹਾਂ ਕਿਸਾਨਾਂ ਨੇ ਸੱਚ ਕਹੂੰ ਟੀਮ ਨਾਲ ਗੱਲ ਕਰਦਿਆਂ ਆਪਣੇ ਦੁੱਖੜੇ ਫਰੋਲਦਿਆਂ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਾਡੀ ਲਗਭਗ 700 ਏਕੜ ਜਮੀਨ ਗੱਟੀ ਮੱਤੜ ਤੇ ਰਾਜਾ ਰਾਏ ਦੀ ਦਰਿਆ ਦੇ ਪਾਣੀ ਵਿੱਚ ਨਸ਼ਟ ਹੋ ਗਈ ਹੈ।

ਕਿਸਾਨ ਜਸਵਿੰਦਰ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਦਰਸ਼ਨ ਸਿੰਘ, ਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ, ਸੁਖਬੀਰ ਸਿੰਘ, ਪਿੱਪਲ ਸਿੰਘ ਨੇ ਕਿਹਾ ਕਿ ਸਰਕਾਰ ਦਾ ਕੋਈ ਨੁਮਾਇੰਦਾ ਜਾ ਕੋਈ ਰਾਹਤ ਸਮੱਗਰੀ ਵਾਲਾ ਨਾ ਕੋਈ ਹੋਰ ਇੱਥੇ ਪੁੱਜਿਆ। ਉਨ੍ਹਾਂ ਕਿਹਾ ਕਿ ਸਾਡੇ ਖੇਤੀ ਸੰਦ, ਮੋਟਰਾਂ ਅੰਦਰ ਪਈ ਖਾਦ ਪਾਣੀ ਨਾਲ ਖਰਾਬ ਹੋ ਰਹੀ ਹੈ। ਮੋਟਰ ਸਾਇਕਲ ਤੇ ਟਰੈਕਟਰ ਉਧਰ ਪਾਣੀ ਵਿੱਚ ਹੀ ਖੜ੍ਹੇ ਜਨ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਸਾਨੂੰ ਕਿਸੇ ਬੀਐੱਸਐੱਫ ਨੇ ਉਸ ਪਾਸੇ ਨਹੀਂ ਜਾਣ ਦਿੱਤਾ।

ਇਹ ਵੀ ਪੜ੍ਹੋ: ਚੰਦ ਦੇ ਸਫ਼ਰ ਲਈ ਰਵਾਨਾ ਹੋਇਆ ਚੰਦਰਯਾਨ-3

ਕੋਈ ਸਰਕਾਰ ਵੱਲੋਂ ਦਿੱਤੀ ਬੇੜੀ ਸਾਡੇ ਕੋਲ ਨਹੀਂ। ਸਿਰਫ਼ ਪੁਰਾਣੀਆਂ ਬੇੜੀਆਂ ਨੂੰ ਰਿਪੇਅਰ ਕਰ ਅਸੀਂ ਡੰਗ ਚਲਾ ਰਹੇ ਹਾਂ। ਉਨ੍ਹਾਂ ਨੇ ਮਾਨ ਸਰਕਾਰ ਤੇ ਹਲਕੇ ਦੇ ਵਿਧਾਇਕ ਨੂੰ ਅਪੀਲ ਕੀਤੀ ਕਿ ਕੋਈ ਤਾਂ ਉਨ੍ਹਾਂ ਦੀ ਆ ਕੇ ਸਾਰ ਲਵੇ। ਉਹ ਵੀ ਪੰਜਾਬ ਦੇ ਹੀ ਬਾਸ਼ਿੰਦੇ ਹਨ ਉਨ੍ਹਾਂ ਨੂੰ ਮਤਰੇਆ ਨਾ ਬਣਾਇਆ ਜਾਵੇ। ਹਰਜਿੰਦਰ ਸਿੰਘ ਕਿਸਾਨ ਨੇ ਦੱਸਿਆ ਕਿ ਉਸ ਦੇ ਪਸ਼ੂ ਭੁੱਖੇ ਮਰ ਰਹੇ ਬਿਨਾਂ ਤੂੜੀ ਤੇ ਹਰੇ ਚਾਰੇ ਤੋਂ।