ਸਾਡੇ ਨਾਲ ਸ਼ਾਮਲ

Follow us

17.1 C
Chandigarh
Friday, February 13, 2026
More
    Home Breaking News ਪੈਸੇ ਨਹੀਂ, ਨੌ...

    ਪੈਸੇ ਨਹੀਂ, ਨੌਕਰੀ ਚਾਹੀਦੀ ਹੈ: ਸੁਧਾ 

    ਨੌਕਰੀ ਦੀ ਸ਼ਰਤ ਂਤੇ ਲਿਆ ਚੈੱਕ

     

     ਲਖਨਊ, 3 ਅਕਤੂਬਰ

     

    ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ 9 ਵਾਰ ਦੀ 3000 ਮੀਟਰ ਸਟੀਪਲਚੇਜ਼ ਦੀ ਰਾਸ਼ਟਰੀ ਚੈਂਪੀਅਨ ਸੁਧਾ ਸਿੰਘ ਨੇ ਆਪਣੇ ਸਨਮਾਨ ਸਮਾਗਮ ‘ਚ ਕਿਹਾ ਕਿ ਉਸਨੂੰ ਪੈਸੇ ਨਹੀਂ ਨੌਕਰੀ ਚਾਹੀਦੀ ਹੈ  ਸੁਧਾ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਤੋਂ ਮਿਲੇ 30 ਲੱਖ ਦਾ ਚੈੱਕ ਲੈਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਬਾਅਦ ‘ਚ ਸਰਕਾਰੀ ਨੌਕਰੀ ਮਿਲਣ ਦੇ ਭਰੋਸੇ ਤੋਂ ਬਾਅਦ ਚੈੱਕ ਲੈ ਲਿਆ  ਸੁਧਾ ਸਿੰਘ ਉਸ ਸਮੇਂ ਕਾਫ਼ੀ ਗੁੱਸੇ ‘ਚ ਆ ਗਈ ਸੀ

     

    ਜਦੋਂ ਖੂਬ ਸਾਰੀਆਂ ਪ੍ਰਾਪਤੀਆਂ ਦੇ ਬਾਵਜ਼ੂਦ ਰਾਜ ਸਰਕਾਰ ਨੇ ਉਹਨਾਂ ਨੂੰ ਯੂਪੀ ਖੇਡ ਵਿਭਾਗ ‘ਚ ਉਪ ਨਿਰਦੇਸ਼ਕ ਬਣਾਉਣ ਤੋਂ ਇਨਕਾਰ ਕਰ ਦਿੱਤਾ ਜ਼ਿਕਰਯੋਗ ਹੈ ਕਿ ਸੁਧਾ ਨੇ 2010 ਦੀਆਂ ਏਸ਼ੀਆਈ ਖੇਡਾਂ ‘ਚ ਵੀ ਸੋਨ ਤਮਗਾ ਜਿੱਤਿਆ ਸੀ ਲਖਨਊ ‘ਚ ਹੋਏ ਸਮਾਗਮ ‘ਚ ਸੁਧਾ ਸਿੰਘ ਨੇ ਅਚਾਨਕ ਹੀ ਸਮਾਗਮ ਛੱਡ ਦਿੱਤਾ ਅਤੇ ਮੁੱਖ ਮੰਤਰੀ ਹੱਥੋਂ ਚੈੱਕ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ ਸੁਧਾ  ਸਿੰਘ ਨੇ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਪੈਸੇ ਨਹੀਂ, ਜਾੱਬ ਚਾਹੀਦੀ ਹੈ ਬੇਸ਼ੱਕ ਇਹ ਪੈਸੇ ਨੌਜਵਾਨ ਖਿਡਾਰੀਆਂ ‘ਚ ਵੰਡ ਦਿੱਤੇ ਜਾਣ, ਪਰ ਮੈਨੂੰ ਨੌਕਰੀ ਚਾਹੀਦੀ ਹੈ

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    
    

    LEAVE A REPLY

    Please enter your comment!
    Please enter your name here