Ludhiana Protest: ਟਕਰਾਅ ਨਹੀਂ, ਸਰਕਾਰ ਲਵੇ ਸਹੀ ਫੈਸਲਾ

Ludhiana Protest
Ludhiana Protest: ਟਕਰਾਅ ਨਹੀਂ, ਸਰਕਾਰ ਲਵੇ ਸਹੀ ਫੈਸਲਾ

Ludhiana Protest: ਪੰਜਾਬ ’ਚ ਬੁੁੱਢੇ ਨਾਲੇ ’ਚ ਪ੍ਰਦੂਸ਼ਣ ਦਾ ਮਾਮਲਾ ਗਰਮਾ ਗਿਆ ਹੈ ਕਾਲਾ ਪਾਣੀ ਮੋਰਚਾ ਸੰਗਠਨ ਵੱਲੋਂ ਬੁਢੇ ਨਾਲੇ ਨੂੰ ਬੰਦ ਕਰਨ ਦੇ ਕੀਤੇ ਗਏ ਐਲਾਨ ਨਾਲ ਮਾਹੌਲ ਤਣਾਅਗ੍ਰਸਤ ਹੋ ਗਿਆ ਹੈ ਦੂਜੇ ਪਾਸੇ ਉਦਯੋਗਿਕ ਇਕਾਈ ਨੇ ਵੀ ਬਰਾਬਰ ਤਿਆਰੀ ਕੀਤੀ ਹੈ ਦਰਅਸਲ ਇਹ ਸਰਕਾਰਾਂ ਵੱਲੋਂ ਵਾਤਾਵਰਨ ਪ੍ਰਤੀ ਠੋਸ ਨੀਤੀਆਂ ਨਾ ਬਣਾਉਣ ਦਾ ਹੀ ਨਤੀਜਾ ਹੈ ਕਿ ਪ੍ਰਦੂਸ਼ਣ ਅੱਜ ਸਿਹਤ ਲਈ ਹੀ ਖਤਰਨਾਕ ਨਹੀਂ ਰਿਹਾ ਸਗੋਂ ਇਸ ਦੇ ਸਮਾਜਿਕ ਤੇ ਆਰਥਿਕ ਨਜ਼ਰੀਏ ਤੋਂ ਵੀ ਮਾੜੇ ਅਸਰ ਨਜ਼ਰ ਆਉਣ ਲੱਗੇ ਹਨ।

ਇਹ ਖਬਰ ਵੀ ਪੜ੍ਹੋ : Punjab News: ETT ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਦੀ ਜ਼ੋਰਦਾਰ ਝੜੱਪ, ਪੁਲਿਸ ਵੱਲੋਂ ਲਾਠੀਚਾਰਜ

ਇਹ ਮਾੜੀਆਂ ਨੀਤੀਆਂ ਦਾ ਹੀ ਨਤੀਜਾ ਹੈ ਕਿ ਕਦੇ ਸਾਫ ਪਾਣੀ ਵਾਲਾ ਬੁੱਢਾ ਦਰਿਆ ਅੱਜ ਬੁੱਢਾ ਨਾਲਾ (ਗੰਦਾ ਨਾਲਾ) ਬਣ ਚੁੱਕਿਆ ਹੈ ਨਾਲੇ ਦਾ ਵਿਰੋਧ ਕਰਨ ਵਾਲੇ ਵੀ ਸਹੀ ਹਨ ਕਿਉਂਕਿ ਨਾਲਿਆਂ ’ਚ ਆ ਰਿਹਾ ਗੰਦਾ ਪਾਣੀ ਅੱਗੇ ਸਤਲੁਜ ਦਰਿਆ ’ਚ ਪੈਂਦਾ ਹੈ ਜੋ ਘਾਤਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਇਸੇ ਪ੍ਰਦੂਸ਼ਣ ਕਾਰਨ ਹੀ ਪੰਜਾਬ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ ਪੰਜਾਬ ਦੇ ਚਾਰ ਜ਼ਿਲ੍ਹਿਆਂ ਸਮੇਤ ਰਾਜਸਥਾਨ ਦੇ ਲੋਕ ਸਤਲੁਜ ਦੇ ਗੰਦੇ ਪਾਣੀ ਕਾਰਨ ਨਰਕ ਵਰਗੀ ਜ਼ਿੰਦਗੀ ਜਿਉਂ ਰਹੇ ਹਨ। Ludhiana Protest

ਦੂਜੇ ਪਾਸੇ ਉਦਯੋਗ ਆਰਥਿਕਤਾ ਦੀ ਰੀੜ੍ਹ ਹਨ ਸਰਕਾਰਾਂ ਨੇ ਸਮੇਂ ਸਿਰ ਉਦਯੋਗਾਂ ਲਈ ਸਹੀ ਯੋਜਨਾਬੰਦੀ ਨਹੀਂ ਕੀਤੀ ਜਿਸ ਕਾਰਨ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਦੇ ਨਾਲ ਵਾਤਾਵਰਨ ਦੀ ਬਿਹਤਰੀ ਲਈ ਕਦਮ ਚੁੱਕੇ ਜਾਂਦੇ ਅਸਲ ’ਚ ਹਰ ਸਰਕਾਰ ਆਪਣੇ ਪੰਜ ਸਾਲ ਕਿਵੇਂ ਨਾ ਕਿਵੇਂ ਟਪਾ ਕੇ ਪੱਲਾ ਬਚਾਉਂਦੀ ਰਹੀ ਜਿਸ ਕਾਰਨ ਛੋਟਾ ਜਿਹਾ ਜਖ਼ਮ ਵੱਡਾ ਨਾਸੂਰ ਬਣ ਗਿਆ ਜ਼ਰੂਰੀ ਹੈ ਕਿ ਸਰਕਾਰ ਸੰਘਰਸ਼ਸ਼ੀਲ ਲੋਕਾਂ ਤੇ ਉਦਯੋਗਪਤੀਆਂ ਦੀ ਲੜਾਈ ਦਾ ਤਮਾਸ਼ਾ ਵੇਖਣ ਦੀ ਬਜਾਇ ਸਹੀ ਫੈਸਲਾ ਲਵੇ ਤੇ ਚਿਰਕਾਲੀ ਨੀਤੀਆਂ ਬਣਾਵੇ ਤਾਂ ਕਿ ਨਾਲੇ ਤੇ ਉਦਯੋਗ ਸਮਾਜ ਦੀ ਤਰੱਕੀ ਦਾ ਆਧਾਰ ਬਣਨ। Ludhiana Protest