
success Story: ਪੈਰਾ ਓਲੰਪਿਕ ਸਬ ਜੂਨੀਅਰ ਕੈਟਾਗਰੀ ’ਚ ਜਿੱਤਿਆ ਸੋਨ ਤਗਮਾ
success Story: ਮੰਡੀ ਗੋਬਿੰਦਗੜ੍ਹ (ਅਨਿਲ ਲੁਟਾਵਾ)। ਹੌਂਸਲੇ ਜੇ ਅਟੱਲ ਹੋਣ ਤਾਂ ਕਿਸੇ ਚੀਜ਼ ਦੀ ਕਮੀ ਤੁਹਾਡੇ ਰਾਹ ’ਚ ਅੜਿੱਕਾ ਨਹੀਂ ਬਣ ਸਕਦੀ ਜ਼ਿੰਦਗੀ ਦੇ ਹਰ ਮੁਸ਼ਕਲ ਮੋੜ ’ਤੇ ਜਿੱਥੇ ਜ਼ਿਆਦਾਤਰ ਲੋਕ ਹਾਰ ਮੰਨ ਲੈਂਦੇ ਹਨ, ਉੱਥੇ ਕੁਝ ਹਿੰਮਤੀ ਲੋਕ ਆਪਣੀ ਜ਼ਿੱਦ ਨਾਲ ਇਤਿਹਾਸ ਲਿਖ ਜਾਂਦੇ ਹਨ।
ਅਜਿਹੇ ਹੀ ਹੌਂਸਲੇ ਤੇ ਹਿੰਮਤ ਦੀ ਮਿਸਾਲ ਬਣਿਆ ਹੈ ਨਿਤਿਨ ਇੰਸਾਂ, ਜਿਸ ਨੇ ਚੱਲਣ-ਫਿਰਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਨਾ ਸਿਰਫ਼ ਆਪਣੇ ਲਈ ਸਨਮਾਨ ਹਾਸਲ ਕੀਤਾ, ਸਗੋਂ ਹੋਰਾਂ ਲਈ ਵੀ ਇੱਕ ਜਿਉਂਦਾ ਜਾਗਦਾ ਪ੍ਰੇਰਨਾ-ਸਰੋਤ ਬਣ ਗਿਆ ਹੈ ਨਿਤਿਨ ਇੰਸਾਂ ਬਚਪਨ ਤੋਂ ਹੀ ਅਸਮਰੱਥਤਾ ਨਾਲ ਜੂਝ ਰਿਹਾ ਸੀ ਪਰ ਹੌਂਸਲੇ ਅਤੇ ਜਜ਼ਬੇ ਦੀ ਬਦੌਲਤ ਉਸ ਨੇ ਆਪਣੀ ਜ਼ਿੰਦਗੀ ਨੂੰ ਭਾਰ ਨਹੀਂ ਬਣਨ ਦਿੱਤਾ ਤੇ ਹਰ ਰੋਜ਼ ਦੀ ਸਖ਼ਤ ਮਿਹਨਤ, ਦ੍ਰਿੜ੍ਹ ਵਿਸ਼ਵਾਸ ਤੇ ਦ੍ਰਿੜ੍ਹ ਇਰਾਦਿਆਂ ਨਾਲ ਉਸ ਨੇ ਉਹ ਕਰ ਦਿਖਾਇਆ ਜੋ ਸਿਹਤਮੰਦ ਲੋਕਾਂ ਲਈ ਵੀ ਸੌਖਾ ਨਹੀਂ। Success Story
ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਸੱਚੇ ਨਿਮਰ ਸੇਵਾਦਾਰ ਦੌਲਤ ਰਾਮ ਰਾਜੂ ਇੰਸਾਂ ਦੇ ਬੇਟੇ ਨਿਤਿਨ ਇੰਸਾਂ, ਜੋ ਕਿ ਚੱਲਣ ਫਿਰਨ ਤੋਂ ਅਸਮਰਥ ਹੈ, ਨੇ ਪਾਵਰ ਲਿਫਟਿੰਗ ਨੂੰ ਅਪਣਾਇਆ ਤੇ ਉਸ ਵਿੱਚ ਆਪਣੀ ਜੀਅ ਜਾਨ ਲਾ ਦਿੱਤੀ। ਨਿਤਿਨ ਇੰਸਾਂ ਨੇ ਮਹਿਜ਼ 15 ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਮੈਡਲਾਂ ਦਾ ਢੇਰ ਲਾ ਦਿੱਤਾ। ਨਿਤਿਨ ਨੇ ਪੈਰਾ ਓਲੰਪਿਕ ਸਬ ਜੂਨੀਅਰ ਕੈਟਾਗਰੀ ’ਚ ਖੇਡਦਿਆਂ 102 ਕਿਲੋ ਵਜ਼ਨ ਚੁੱਕ ਕੇ ਇੱਕ ਸੋਨ ਤਗਮਾ ਜਿੱਤਿਆ ਅਤੇ ਸਟੇਟ ਪੱਧਰ ’ਤੇ ਖੇਡਦਿਆਂ 2 ਸੋਨ ਤਗਮਾ ਹਾਸਲ ਕੀਤੇ।
Success Story
ਖੇਡਾਂ ਵਤਨ ਪੰਜਾਬ ’ਚ ਇੱਕ ਚਾਂਦੀ ਤਗਮਾ ਅਤੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਤਿੰਨ ਸੋਨ ਤਗਮ ਹਾਸਲ ਕੀਤੇ। ਜ਼ਿਕਰਯੋਗ ਹੈ ਕਿ ਜੋਨ ਪੱਧਰੀ ਮੁਕਾਬਲਿਆਂ ’ਚ ਨਿਤਿਨ ਇੰਸਾਂ ਨੇ ਓਪਨ ਕੈਟਾਗਰੀ ’ਚ ਭਾਗ ਲਿਆ ਤੇ ਆਪਣੀ ਉਮਰ ਤੋਂ 20-30 ਸਾਲ ਵੱਡੇ ਖਿਡਾਰੀਆਂ ਨਾਲ ਮੁਕਾਬਲਾ ਕੀਤਾ ਤੇ ਇਨ੍ਹਾਂ ਮੁਕਾਬਲਿਆਂ ’ਚ ਇੱਕ ਮਜ਼ਬੂਤ ਖਿਡਾਰੀ ਵਜੋਂ ਉਭਰਿਆ ਤੇ ਕਈ ਤਗਮੇ ਜਿੱਤੇ।
ਇਸ ਸਬੰਧੀ ਗੱਲਬਾਤ ਕਰਦਿਆਂ ਨਿਤਿਨ ਇੰਸਾਂ ਨੇ ਦੱਸਿਆ ਕਿ ਉਹ ਜਨਮ ਤੋਂ ਆਪਣੇ ਪੈਰਾਂ ਦੀ ਸਮੱਸਿਆ ਤੋਂ ਪੀੜਤ ਹੈ ਪਰ ਉਸ ਨੇ ਇਸ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਸਰੀਰ ਤੇ ਬਾਹਾਂ ਦੇ ਜ਼ੋਰ ਨੂੰ ਆਪਣੀ ਤਾਕਤ ਬਣਾ ਵੱਖ-ਵੱਖ ਮੁਕਾਬਲੇ ਜਿੱਤਣ ਦਾ ਸਫ਼ਰ ਜਾਰੀ ਰੱਖਿਆ। ਉਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਅਸਲ ਤਾਕਤ ਬਣਾਉਣ ਦਾ ਹੌਂਸਲਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੇਂ-ਸਮੇਂ ’ਤੇ ਦਿੱਤੀਆਂ ਜਾਂਦੀਆਂ ਸਿੱਖਿਆਵਾਂ ਤੇ ਪ੍ਰੇਰਨਾਵਾਂ ਨੂੰ ਦੱਸਿਆ।
ਇਸ ਮੌਕੇ ਨਿਤਿਨ ਇੰਸਾਂ ਨੇ ਕਿਹਾ ਕਿ ਜਿੱਥੇ ਇਸ ਖੇਡ ਲਈ ਬਾਕੀ ਦੇ ਖਿਡਾਰੀ ਜ਼ਿਆਦਾਤਰ ਆਪਣੀ ਖੁਰਾਕ ’ਚ ਨਾਨ ਵੈੱਜ ਤੇ ਬਾਜ਼ਾਰੀ ਪ੍ਰੋਟੀਨ ਨੂੰ ਪਹਿਲ ਦਿੰਦੇ ਹਨ, ਉੱਥੇ ਉਸ ਵੱਲੋਂ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਘਰੇਲੂ ਤੇ ਸ਼ਾਕਾਹਾਰੀ ਭੋਜਨ ਤੇ ਫਲ ਜੂਸ ਲੈ ਕੇ ਹੀ ਇਹ ਮੁਕਾਮ ਹਾਸਲ ਕੀਤਾ ਉਸ ਨੇ ਕਿਹਾ ਕਿ ਉਸ ਦੇ ਕੋਚ ਵੱਲੋਂ ਦਿੱਤੀ ਜਾ ਰਹੀ ਕੋਚਿੰਗ ਤੇ ਲਗਾਤਾਰ ਮਿਹਨਤ ਦਾ ਹੀ ਇਹ ਫਲ ਉਸ ਦੀ ਝੋਲੀ ਪਿਆ ਹੈ। ਉਸਨੇ ਦੱਸਿਆ ਕਿ ਉਸਨੇ 220 ਕਿਲੋ ਵਜਨ 25 ਸੈਕਿੰਡ ਤੱਕ ਹੋਲਡ ਕਰਕੇ ਰੱਖਿਆ ਹੈ।
ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਸਦਕਾ ਸੰਭਵ
ਨਿਤਿਨ ਇੰਸਾਂ ਦੇ ਪਿਤਾ ਤੇ ਸੱਚੇ ਨਿਮਰ ਸੇਵਾਦਾਰ ਦੌਲਤ ਰਾਮ ਰਾਜੂ ਇੰਸਾਂ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ ਕਿਉਂਕਿ ਕਿ ਡਾਕਟਰਾਂ ਨੇ ਤਾਂ ਇਸ ਦੀ ਮਾਤਾ ਦੀ ਸਕੈਨ ਕਰਨ ਤੋਂ ਬਾਅਦ ਹੀ ਦੱਸ ਦਿੱਤਾ ਸੀ ਕਿ ਇਹ ਬੱਚਾ ਚੱਲ ਫਿਰ ਨਹੀਂ ਸਕਦਾ ਤੇ ਤੁਸੀਂ ਇਸ ਦਾ ਆਬਰਸਨ ਕਰਵਾ ਲਵੋ ਤਾਂ ਠੀਕ ਰਹੇਗਾ ਪਰ ਉਹ ਤੇ ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੋਣ ਕਾਰਨ ਅਤੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਅਬਾਰਸ਼ਨ ਨਾ ਕਰਵਾਉਣ ਦਾ ਫ਼ੈਸਲਾ ਲਿਆ ਉਨ੍ਹਾਂ ਵੱਲੋਂ ਨਿਤਿਨ ਨੂੰ ਹਰ ਤਰ੍ਹਾਂ ਸਪੋਟ ਕੀਤੀ ਗਈ ਤੇ ਉਸ ਦਾ ਮਨੋਬਲ ਕਦੇ ਵੀ ਡਿੱਗਣ ਨਹੀਂ ਦਿੱਤਾ