ਨਿਤਿਨ ਗਡਕਰੀ ਨੇ ਲਿਆ ਵੱਡਾ ਫ਼ੈਸਲਾ, ਹੁਣ ਵਾਹਨ ਚਾਲਕਾਂ ਦੀ ਹੋਵੇਗੀ ਬੱਲੇ ਬੱਲੇ

Nitin Gadkari

ਨਵੀਂ ਦਿੱਲੀ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਲਗਾਤਾਰ ਦੇਸ਼ ਭਰ ’ਚ ਟੋਲ ਟੈਕਸ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਟੋਲ ਟੈਕਸ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਹੋਰ ਨਵਾਂ ਬਦਲਾਅ ਕਰਨ ਦਾ ਪਲਾਨ ਕੀਤਾ ਜਾ ਰਿਹਾ ਹੈ। (Nitin Gadkari)

ਜਿਸ ਕਾਰਨ ਹਾਈਵੇ ਅਤੇ ਐਕਸਪ੍ਰੈੱਸਵੇ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਦੀ ਬੱਲੇ-ਬੱਲੇ ਹੋਣ ਵਾਲੀ ਹੈ। ਅਸਲ ਵਿੱਚ ਹੁਣ ਕੇਂਦਰ ਸਰਕਾਰ ਬੈਰੀਅਰ ਰਹਿਤ ਟੋਲ ਇਕੱਠਾ ਕਰਨ ਦੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਵਾਹਨ ਚਾਲਕਾਂ ਨੂੰ ਟੋਲ ਬੂਥ ’ਤੇ ਸਿਰਫ਼ ਤੇ ਸਿਰਫ਼ ਅੱਧਾ ਮਿੰਟ ਤੱਕ ਹੀ ਉਡੀਕ ਕਰਨੀ ਹੋਵੇਗੀ।

ਟੈਸਟਿੰਗ ਹੋ ਗਈ ਸ਼ੁਰੂ | Nitin Gadkari

ਅਸਲ ਵਿੱਚ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਣ ਬੈਰੀਅਰ ਰਹਿਤ ਟੋਲ ਪ੍ਰਣਾਲੀ ਯੋਜਨਾ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਟੈਸਟਿੰਗ ਸਫ਼ਲ ਹੋਣ ਤੋਂ ਬਾਅਦ ਇਸ ਦਾ ਕੰਮ ਤੇਜ਼ੀ ਨਾਲ ਸਾਰੀਆਂ ਥਾਵਾਂ’ਤੇ ਸ਼ੁਰੂ ਕਰ ਦਿੱਤਾ ਜਾਵੇਗਾ।

ਕੈਮਰਾ ਆਧਾਰਿਤ ਟੈਕਨਾਲੋਜ਼ੀ ਦੀ ਹੋਵੇਗੀ ਪੂਰੀ ਵਰਤੋਂ

ਉਨ੍ਹਾਂ ਕਿਹਾ ਕਿ ਟੈਸਟਿੰਗ ਸਫ਼ਲ ਹੋਣ ਤੋਂ ਬਾਅਦ ਜਲਦੀ ਹੀ ਅਸੀਂ ਇਸ ਯੋਜਨਾ ਨੂੰ ਲੈ ਕੇ ਐਕਟਿਵ ਹੋ ਜਾਵਾਂਗੇ ਅਤੇ ਇਸ ਦਾ ਕੰਮ ਜਗ੍ਹਾ-ਜਗ੍ਹਾ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ, ਹਾਲਾਂਕਿ ਇਸਯੋਜਨਾ ’ਚ ਕੈਮਰਾ ਧਾਰੀ ਟੈਕਨਾਲੋਜ਼ੀ ਦੀ ਵੀ ਵਰਤੋਂ ਕੀਤੀ ਜਾਵੇਗੀ। ਕੈਮਰੇ ਨਾਲ ਇਸ ਗੱਲ ਨੂੰ ਸਾਫ਼ ਕੀਤਾ ਜਾਵੇਗਾ ਕਿ ਕਾਰ ਕਿੰਨੀ ਦੂਰੀ ਤੈਅ ਕਰਕੇ ਟੋਲ ਬੂਥ ਤੱਕ ਪਹੁੰਚੀ ਹੈ।

ਟੋਲ ਬੂਥ ’ਤੇ ਘੱਟ ਸਮੇਂ ਲਈ ਪਵੇਗਾ ਰੁਕਣਾ

ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਨਵੀਂ ਵਿਵਸਥਾਂ ਲਾਗੂ ਕੀਤੀ ਜਾਵੇਗੀ। ਜਿਸ ’ਚ ਇਸ ਗੱਲ ਦੀ ਪਾਲਣਾ ਕਰਨੀ ਹੋਵੇਗੀ ਕਿ ਕਿਸੇ ਵੀ ਵਾਹਨ ਚਾਲਕ ਨੂੰ ਟੋਲ ਬੂਥ ’ਤੇ 47 ਸਕਿੰਟ ਦੀ ਜਗ੍ਹਾ 30 ਸਕਿੰਟ ਦੀ ਹੀ ਉਡੀਕ ਕਰਨੀ ਹੋਵੇਗੀ। ਜਿਸ ਨਾਲ ਵਾਹਨ ਚਾਲਕ ਦੇ ਕਾਫ਼ੀ ਹੱਦ ਤੱਕ ਸਮੇਂ ਦੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ : Haryana CET: ਹਰਿਆਣਾ ਵਿੱਚ ਸੀਈਟੀ ਪ੍ਰੀਖਿਆ ‘ਤੇ ਲੱਗੀ ਪਾਬੰਦੀ ਹਟੀ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ