Nirbhaya Case ਅਕਸ਼ੈ ਦੀ ਅਰਜੀ ਰੱਦ
ਮੌਤ ਦੀ ਸਜ਼ਾ ਬਰਕਰਾਰ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਨਿਰਭੈਆ ਗੈਂਗਰੇਪ (Nirbhaya Case) ਅਤੇ ਹੱਤਿਆ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਤਿੰਨ ਮੈਂਬਰੀ ਬੇਂਚ ਨੇ ਬੁੱਧਵਾਰ ਨੂੰ ਉਸ ਦੀ ਮੁੜ ਵਿਚਾਰ ਅਰਜੀ ਸੁਣਵਾਈ ਤੋਂ ਬਾਅਦ ਰੱਦ ਕਰ ਦਿੱਤੀ। ਅਕਸ਼ੈ ਦੇ ਵਕੀਲ ਏਪੀ ਸਿੰਘ ਨੇ ਸੁਣਵਾਈ ਦੌਰਾਨ ਕੇਸ ਦੀ ਜਾਂਚ ਅਤੇ ਪੀੜਤ ਦੇ ਬਿਆਨਾਂ ‘ਤੇ ਸਵਾਲ ਉਠਾਏ। ਲਗਭਗ 30 ਮਿੰਟ ਦੀਆਂ ਦਲੀਲਾਂ ‘ਚ ਸਿੰਘ ਨੇ ਕਿਹਾ ਕਿ ਪੀੜਤ ਨੇ ਆਖਰੀ ਬਿਆਨ ‘ਚ ਅਕਸ਼ੈ ਜਾਂ ਕਿਸੇ ਦੋਸ਼ੀ ਜਾਂ ਨਾਂਅ ਨਹੀਂ ਲਿਆ। ਪੀੜਤ ਦੀ ਮੌਤ ਡ੍ਰਗ ਓਵਰਡੋਜ਼ ਨਾਲ ਹੋਈ ਸੀ। ਮੀਡੀਆ ਅਤੇ ਰਾਜਨੀਤਿਕ ਦਬਾਅ ‘ਚ ਅਕਸ਼ੈ ਨੂੰ ਸਜ਼ਾ ਸੁਣਾਈ ਗਈ। ਉਹ ਨਿਰਦੋਸ਼ ਅਤੇ ਗਰੀਬ ਹੈ। ਭਾਰਤ ਅਹਿੰਸਾ ਦਾ ਦੇਸ਼ ਹੈ ਅਤੇ ਫਾਂਸੀ ਮਨੁੱਖੀ ਅਧਿਕਾਰ ਦਾ ਉਲੰਘਣ ਹੈ। ਇਸ ‘ਤੇ ਕੋਰਟ ਨੇ ਕਿਹਾ ਕਿ ਤੁਸੀਂ ਠੋਸ ਅਤੇ ਕਾਨੂੰਨੀ ਤੱਥ ਰੱਖੋ, ਦੱਸੋ ਕਿ ਸਾਡੇ ਫੈਸਲੇ ‘ਚ ਕੀ ਕਮੀ ਸੀ ਅਤੇ ਕਿਉਂ ਮੁੜ ਵਿਚਾਰ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।