ਚੀਨ ‘ਚ ਕੋਇਲਾ ਖਾਨ ਧਸੀ, 9 ਦੀ ਮੌਤ

Nine, Miners, Killed, Coal, Mines, China

ਚੀਨ ‘ਚ ਕੋਇਲਾ ਖਾਨ ਧਸੀ, 9 ਦੀ ਮੌਤ

ਬੀਜਿੰਗ, ਏਜੰਸੀ। ਚੀਨ ‘ਚ ਜਿਲਿਨ ਪ੍ਰਾਂਤ ਦੇ ਲੋਂਗਜਿਆਪੂ ‘ਚ ਇੱਕ ਕੋਇਲਾ ਖਾਨ ਧਸਣ ਕਾਰਨ 9 ਖਨਿਕਾਂ ਦੀ ਮੌਤ ਹੋ ਗਈ ਅਤੇ 10 ਹੋਰ ਖਨਿਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਦੇ ਹਵਾਲੇ ਅਨੁਸਾਰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ ਅੱਠ ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਲੋਂਗਜਿਆਪੂ ਕੋਇਲਾ ਖਾਨ ਕੰਪਨੀ ‘ਚ ਇਹ ਹਾਦਸਾ ਹੋਇਆ। ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.3 ਮਾਪੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਸਰਗਰਮ ਹਨ ਅਤੇ ਸਬੰਧਿਤ ਟੀਮਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ‘ਚ ਸਹਾਇਤਾ ਲਈ ਭੇਜਿਆ ਗਿਆ ਹੈ। ਇਸ ਹਾਦਸੇ ਦੇ ਮੂਲ ਕਾਰਨਾਂ ਦਾ ਪਤਾ ਲੱਗਣ ਲਈ ਜਾਂਚ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।